ਕਬੱਡੀ ਜਗਤ ਨੂੰ ਵੱਡਾ ਝਟਕਾ, ਸੁਪਰਸਟਾਰ ਜਾਫੀ ਰਹੇ ਗੋਰਾ ਸਮਾਲਸਰ ਦੀ ਮੌਤ
Monday, Aug 17, 2026 - 03:19 PM (IST)
ਮੋਗਾ/ਸਮਾਲਸਰ (ਕਸ਼ਿਸ਼) : ਮਾਂ ਖੇਡ ਕਬੱਡੀ ਦੇ ਆਪਣੇ ਸਮੇਂ ਦੇ ਚਰਚਿਤ ਸੁਪਰਸਟਾਰ ਜਾਫੀ ਅਤੇ ਨੀਟੂ ਸਰਪੰਚ ਦੇ ਭਰਾ ਗੋਰਾ ਸਮਾਲਸਰ ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਦੇ ਅਚਾਨਕ ਵਿਛੋੜੇ ਨਾਲ ਕਬੱਡੀ ਜਗਤ, ਪਿੰਡ ਸਮਾਲਸਰ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਦੱਸਿਆ ਜਾ ਰਿਹਾ ਹੈ ਕਿ ਗੋਰਾ ਸਮਾਲਸਰ ਪਿਛਲੇ 11 ਦਿਨਾਂ ਤੋਂ ਡੀਐੱਮਸੀ ਲੁਧਿਆਣਾ ਵਿਖੇ ਜੇਰੇ ਇਲਾਜ ਸੀ। ਗੋਰਾ ਸਮਾਲਸਰ ਨੇ ਆਪਣੇ ਖੇਡ ਕਰੀਅਰ ਦੌਰਾਨ ਕਬੱਡੀ ਦੇ ਖੇਤਰ ਵਿਚ ਵੱਖਰੀ ਪਛਾਣ ਬਣਾਈ। ਉਹ ਮੁਕਤਸਰ, ਫਰੀਦਕੋਟ ਕਬੱਡੀ ਕਲੱਬ, ਫਰੈਂਡਜ਼ ਕਬੱਡੀ ਕਲੱਬ ਬਾਜਾਖਾਨਾ, ਸ਼ੰਕਰਾਪੁਰੀ ਕਲੱਬ ਅਤੇ ਪੱਤੋ ਹੀਰਾ ਸਿੰਘ ਸਮੇਤ ਕਈ ਨਾਮਵਰ ਕਲੱਬਾਂ ਵੱਲੋਂ ਖੇਡਿਆ। ਆਪਣੀ ਸ਼ਾਨਦਾਰ ਖੇਡ ਅਤੇ ਜਾਫੀ ਵਜੋਂ ਮਜ਼ਬੂਤ ਪ੍ਰਦਰਸ਼ਨ ਸਦਕਾ ਉਸ ਨੇ ਕਈ ਖੇਡ ਮੇਲਿਆਂ ਵਿਚ ਬੈਸਟ ਜਾਫੀ ਦਾ ਖਿਤਾਬ ਵੀ ਹਾਸਲ ਕੀਤਾ।
ਇਹ ਵੀ ਪੜ੍ਹੋ : ਘਰ ਸੱਦ ਕੇ ਉਤਰਵਾ ਲੈਂਦੀਆਂ ਕੱਪੜੇ ਤੇ ਫਿਰ ਖੇਡਦੀਆਂ 'ਗੰਦਾ ਖੇਡ'
ਸਾਲ 2015 ਵਿਚ ਕੁਝ ਘਰੇਲੂ ਮਜਬੂਰੀਆਂ ਕਾਰਨ ਉਹ ਕੁਝ ਸਮੇਂ ਲਈ ਕਬੱਡੀ ਤੋਂ ਦੂਰ ਹੋ ਗਿਆ। ਹਾਲਾਂਕਿ ਖੇਡ ਪ੍ਰਤੀ ਉਸ ਦਾ ਜਜ਼ਬਾ ਬਰਕਰਾਰ ਰਿਹਾ ਅਤੇ ਮਿਹਨਤ ਕਰਕੇ ਉਸ ਨੇ ਸਾਲ 2018 ਵਿਚ ਮੁੜ ਕਬੱਡੀ ਦੇ ਮੈਦਾਨ ਵਿਚ ਵਾਪਸੀ ਕੀਤੀ। ਵਾਪਸੀ ਤੋਂ ਬਾਅਦ ਉਹ ਆਪਣੇ ਪਿੰਡ ਸਮਾਲਸਰ ਦੀ ਟੀਮ ਤੋਂ ਇਲਾਵਾ ਲੰਡਿਆਂ ਅਤੇ ਰੋਡਿਆਂ ਦੀਆਂ ਟੀਮਾਂ ਲਈ ਵੀ ਮੰਗਵਾਂ ਖਿਡਾਰੀ ਰਿਹਾ। ਗੋਰਾ ਸਮਾਲਸਰ ਦੀ ਕਬੱਡੀ ਜਗਤ ਵਿਚ ਰਹੀ ਦੇਣ ਨੂੰ ਖੇਡ ਪ੍ਰੇਮੀ ਹਮੇਸ਼ਾ ਯਾਦ ਰੱਖਣਗੇ। ਉਸ ਦੇ ਦੇਹਾਂਤ ਨਾਲ ਪਰਿਵਾਰ ਨੂੰ ਹੀ ਨਹੀਂ, ਸਗੋਂ ਕਬੱਡੀ ਜਗਤ ਅਤੇ ਪੂਰੇ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪਰਿਵਾਰਕ ਜਾਣਕਾਰੀ ਅਨੁਸਾਰ ਉਸ ਦਾ ਅੰਤਿਮ ਸਸਕਾਰ ਅੱਜ ਸ਼ਾਮ 4:30 ਵਜੇ ਕੀਤਾ ਜਾਵੇਗਾ। ਇਸਦਾ ਦਾ ਭਰਾ ਮੌਜੂਦਾ ਸਰਪੰਚ ਹੈ। ਮ੍ਰਿਤਕ ਦੀ ਇਕ ਕੁੜੀ ਹੈ, ਜੋ ਕਿ ਅਡੋਪਟ ਕੀਤੀ ਹੋਈ ਸੀ।
ਇਹ ਵੀ ਪੜ੍ਹੋ : ਪੰਜਾਬ : ਸਵੇਰੇ ਉਠ ਕੇ ਕੀਤਾ ਪਾਠ ਤੇ ਫਿਰ... ਉੱਘੇ ਕਾਰੋਬਾਰੀ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
