ਮਾਮਲਾ ਕਬੱਡੀ ਟੂਰਨਾਮੈਂਟ ਦੌਰਾਨ ਹੋਏ ਕਤਲ ਦਾ, ਟ੍ਰੈਫ਼ਿਕ ਪੁਲਸ ਦੇ ਸਿਪਾਹੀ ਸਣੇ 3 ਕਾਬੂ

Friday, Mar 20, 2020 - 06:23 PM (IST)

ਮਾਮਲਾ ਕਬੱਡੀ ਟੂਰਨਾਮੈਂਟ ਦੌਰਾਨ ਹੋਏ ਕਤਲ ਦਾ, ਟ੍ਰੈਫ਼ਿਕ ਪੁਲਸ ਦੇ ਸਿਪਾਹੀ ਸਣੇ 3 ਕਾਬੂ

ਫ਼ਰੀਦਕੋਟ (ਜਗਤਾਰ, ਰਾਜਨ) - ਬੀਤੇ ਕੁਝ ਦਿਨ ਪਹਿਲਾਂ ਲਾਗਲੇ ਪਿੰਡ ਰੋੜੀਕਪੂਰਾ ਵਿਖੇ ਕਬੱਡੀ ਟੂਰਨਾਮੈਂਟ ਦੌਰਾਨ ਹੋਏ ਕਤਲ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਪੁਲਸ ਨੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਸੇਵਾ ਸਿੰਘ ਮੱਲ੍ਹੀ ਐੱਸ. ਪੀ (ਇਨਵੈਸਟੀਗੇਸ਼ਨ) ਅਤੇ ਜਸਤਿੰਦਰ ਸਿੰਘ ਧਾਲੀਵਾਲ ਡੀ. ਐੱਸ. ਪੀ (ਇਨਵੈਸਟੀਗੇਸ਼ਨ) ਨੇ ਅੱਜ ਸਥਾਨਕ ਪੁਲਸ ਲਾਈਨ ਵਿਖੇ ਪੱਤਰਕਾਰਾਂ ਨਾਲ ਸਾਂਝੀ ਕੀਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ 15 ਮਾਰਚ ਨੂੰ ਕਬੱਡੀ ਟੂਰਨਾਮੈਂਟ ’ਚ ਮਨਪ੍ਰੀਤ ਸਿੰਘ ਉਰਫ਼ ਮਨੀ ਪੁੱਤਰ ਸਰਦੂਲ ਸਿੰਘ, ਭੁਪਿੰਦਰਜੀਤ ਸਿੰਘ ਉਰਫ਼ ਸੰਦੀਪ ਪੁੱਤਰ ਪਿਸ਼ੋਰ ਸਿੰਘ, ਸਰਦੂਲ ਸਿੰਘ ਪੁੱਤਰ ਗੁਰਦੀਪ ਸਿੰਘ, ਜੱਸਾ ਸਿੰਘ ਪੁੱਤਰ ਬਲਦੇਵ ਸਿੰਘ, ਪਿਸ਼ੋਰ ਸਿੰਘ ਉਰਫ਼ ਬੱਬੀ ਪੁੱਤਰ ਸੰਤ ਸਿੰਘ, ਗੁਲਜ਼ਾਰ ਸਿੰਘ ਪੁੱਤਰ ਬਲਿਹਾਰ ਸਿੰਘ, ਗੁਰਪ੍ਰੀਤ ਸਿੰਘ ਉਰਫ਼ ਗੋਰਾ, ਪੁਲਸ ਮੁਲਾਜ਼ਮ ਅੰਗਰੇਜ਼ ਸਿੰਘ ਪੁੱਤਰ ਛਿੰਦਰ ਸਿੰਘ ਤੇ 2-3 ਹੋਰ ਅਣਪਛਾਤੇ ਵਿਅਕਤੀ ਟੂਰਨਾਮੈਂਟ ਵਿਚ ਆਏ ਹੋਏ ਸਨ। ਪੁਰਾਣੀ ਰੰਜਿਸ਼ ਦੇ ਚੱਲਦਿਆਂ ਉਸ ਸਮੇਂ ਉਕਤ ਲੋਕਾਂ ’ਚ ਤਕਰਾਰ ਹੋ ਗਿਆ। 

PunjabKesari

ਤਕਰਾਰ ਦੌਰਾਨ ਮਨਪ੍ਰੀਤ ਸਿੰਘ ਉਰਫ਼ ਮਨੀ ਨੇ ਰਿਵਾਲਵਰ 32 ਬੋਰ ਦਾ ਫ਼ਾਇਰ ਜਸਵੀਰ ਸਿੰਘ ਪੁੱਤਰ ਗੁਰਚਰਨ ਸਿੰਘ ਦੀ ਛਾਤੀ ਵਿਚ ਮਾਰ ਦਿੱਤਾ, ਜਿਸ ’ਤੇ ਉਸ ਦੀ ਮੌਤ ਹੋ ਗਈ ਸੀ ਅਤੇ ਯਾਦਵਿੰਦਰ ਸਿੰਘ ਦੇ ਖੱਬੇ ਗੋਡੇ ’ਤੇ ਫ਼ਾਇਰ ਲੱਗਾ ਸੀ। ਉਨ੍ਹਾਂ ਦੱਸਿਆ ਕਿ ਗੁਰਨੈਬ ਸਿੰਘ ਪੁੱਤਰ ਬਲਵੀਰ ਸਿੰਘ ਦੇ ਸਿਰ ’ਤੇ ਜੱਸਾ ਸਿੰਘ ਨੇ ਕਾਪੇ ਅਤੇ ਅੰਗਰੇਜ਼ ਸਿੰਘ ਨੇ ਕ੍ਰਿਪਾਨ ਨਾਲ ਮਾਰ ਦੇਣ ਦੀ ਨੀਅਤ ਨਾਲ ਵਾਰ ਕਰਕੇ ਜ਼ਖਮੀ ਕਰ ਦਿੱਤਾ ਸੀ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਨੇ ਯਾਦਵਿੰਦਰ ਸਿੰਘ ਉਰਫ਼ ਨਿੱਕਾ ਦੇ ਬਿਆਨਾਂ ’ਤੇ 8 ਦੇ ਕਰੀਬ ਵਿਅਕਤੀਆਂ ’ਤੇ ਮੁਕੱਦਮਾ ਦਰਜ ਕਰ ਦਿੱਤਾ। ਜ਼ਿਲੇ ਦੇ ਸੀਨੀਅਰ ਪੁਲਸ ਕਪਤਾਨ ਮਨਜੀਤ ਸਿੰਘ ਢੇਸੀ ਦੇ ਦਿਸ਼ਾ ਨਿਰਦੇਸ਼ ’ਤੇ ਤਫ਼ਤੀਸ਼ ਇੰਸਪੈਕਟਰ ਇਕਬਾਲ ਸਿੰਘ ਸੰਧੂ ਮੁਖੀ ਸੀ. ਆਈ. ਏ. ਸਟਾਫ਼ ਫ਼ਰੀਦਕੋਟ ਅਤੇ ਬਲਜੀਤ ਸਿੰਘ ਐੱਸ. ਐੱਚ. ਓ. ਨੇ ਬਾਰੀਕੀ ਨਾਲ ਇਸ ਕੇਸ ਦੀ ਤਫ਼ਤੀਸ਼ ਕਰਦਿਆਂ ਮੁੱਖ 3 ਦੋਸ਼ੀਆਂ ਮਨਪ੍ਰੀਤ ਸਿੰਘ, ਭੁਪਿੰਦਰਜੀਤ ਸਿੰਘ ਅਤੇ ਸਿਪਾਹੀ ਅੰਗਰੇਜ਼ ਸਿੰਘ 894 ਟ੍ਰੈਫ਼ਿਕ ਪੁਲਸ ਜੈਤੋ ਨੂੰ ਗ੍ਰਿਫ਼ਤਾਰ ਕਰ ਲਿਆ।  


author

rajwinder kaur

Content Editor

Related News