ਮਸ਼ਹੂਰ ਕਬੱਡੀ ਖਿਡਾਰੀ ਸਰਬਜੀਤ ਸੱਭਾ ’ਤੇ ਗੋਲ਼ੀਆਂ ਚੱਲਣ ਦੇ ਮਾਮਲੇ ’ਚ ਨਵਾਂ ਮੋੜ

03/19/2022 8:43:26 PM

ਮੁਕੰਦਪੁਰ (ਸੰਜੀਵ) : ਮਸ਼ਹੂਰ ਕਬੱਡੀ ਖ਼ਿਡਾਰੀ ਸਰਬਜੀਤ ਸੱਭਾ ਦੇ ਫਾਰਮ ਹਾਊਸ ’ਤੇ ਬੀਤੀ ਦਿਨੀਂ ਕੀਤੀ ਗਈ ਗੋਲ਼ੀ ਬਾਰੀ ਦੇ ਮਾਮਲੇ ਵਿਚ ਪੁਲਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼੍ਤਾਰ ਕਰ ਲਿਆ ਹੈ। ਦਰਅਸਲ 17 ਮਾਰਚ ਨੂੰ ਦੁਪਹਿਰ ਤੋਂ ਬਾਅਦ ਉਸ ਵੇਲੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਜਦੋਂ ਪਿੰਡ ਗੁਣਾਚੋਰ ਥਾਣਾ ਮੁਕੰਦਪੁਰ ਵਿਖੇ ਦੋ ਮੋਟਰਸਾਈਕਲਾਂ ਸਵਾਰਾਂ ਵਲੋਂ ਪਿੰਡ ਗੁਣਾਚੋਰ ਦੇ ਵਸਨੀਕ ਤੇ ਮਸ਼ਹੂਰ ਕੂਬੱਡੀ ਖਿਡਾਰੀ ਸਰਬਜੀਤ ਸੱਭਾ ਦੇ ਫਾਰਮ ਹਾਊਸ ’ਤੇ ਫਾਇਰਿੰਗ ਕਰ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਸ ਵੱਲੋਂ ਕੰਵਰਦੀਪ ਕੌਰ ਦੀ ਹਦਾਇਤ ਅਨੁਸਾਰ ਸਰਬਜੀਤ ਸਿੰਘ ਵਾਹੀਆਂ ਕਪਤਾਨ ਪੁਲਸ ਜਾਂਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਸ੍ਰੀ ਗੁਰਪ੍ਰੀਤ ਸਿੰਘ ਉਪ ਕਪਤਾਨ ਡਵੀਜ਼ਨ ਬੰਗਾ ਅਤੇ ਥਾਣਾ ਮੁਕੰਦਪੁਰ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਦੀ ਅਗਵਾਈ ਹੇਠ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ। ਉਪਰੰਤ ਬਹੁਤ ਹੀ ਹੁਸ਼ਿਆਰੀ ਨਾਲ ਥਾਣਾ ਮੁਕੰਦਪੁਰ ਦੇ ਐੱਸ. ਐਚ.ਓ. ਹਰਜਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਨੇ ਫਾਇਰਿੰਗ ਕਰਨ ਵਾਲੇ ਦੋਵੇਂ ਦੋਸ਼ੀਆਂ ਨੂੰ ਪਿੰਡ ਫਿਰੋਜ਼ਪੁਰ ਨੇੜੇ ਤੋਂ ਗ੍ਰਿਫਤਾਰ ਕਰ ਲਿਆ।

ਇਹ ਵੀ ਪੜ੍ਹੋ : ਹੁਣ ਦਵਿੰਦਰ ਬੰਬੀਹਾ ਗਰੁੱਪ ਨੇ ਲਈ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਜ਼ਿੰਮੇਵਾਰੀ, ਲਾਰੈਂਸ ਬਿਸ਼ਨੋਈ ਨੂੰ ਦਿੱਤੀ ਧਮਕੀ

ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਦੋ ਪਿਸਟਲ ਅਤੇ 08 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਥਾਣਾ ਮੁਕੰਦਪੁਰ ਦੇ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਗੁਣਾਚੋਰ ਵਿਖੇ ਵਿਨੋਦ ਕੁਮਾਰ ਪੁੱਤਰ ਜੀਤ ਰਾਮ ਵਾਸੀ ਕੁਨੈਲ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਰਾਕੇਸ਼ ਕੁਮਾਰ ਪੁੱਤਰ ਭਜਨ ਦਾਸ ਵਾਸੀ ਪਿੰਡ ਪਿਪਲੀਵਾਲ ਥਾਣਾ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਗਲੈਮਰ ਮੋਟਰ ਸਾਈਕਲ ਨੰਬਰੀ PB-24-C-1722 ਰੰਗ ਲਾਲ ’ਤੇ ਸਵਾਰ ਹੋ ਕੇ ਪਿੰਡ ਗੁਣਾਚੋਰ ਦੇ ਵਸਨੀਕ ਸਰਬਜੀਤ ਸਿੰਘ ਉਰਫ ਸੱਭਾ ਪੁੱਤਰ ਸੁਰਿੰਦਰ ਪਾਲ (ਅੰਤਰਰਾਸ਼ਟਰੀ ਕਬੱਡੀ ਖਿਡਾਰੀ) ਦੇ ਪੋਲਟਰੀ ਫਾਰਮ ਦੇ ਬਾਹਰ ਆਏ ਤੇ ਵਿਨੋਦ ਕੁਮਾਰ ਪੁੱਤਰ ਜੀਤ ਰਾਮ ਨੇ ਪੋਲਟਰੀ ਫਾਰਮ ਦੇ ਗੇਟ ’ਤੇ ਆ ਕੇ ਸਰਬਜੀਤ ਸਿੰਘ ਉਰਫ ਸੱਭਾ ਅਤੇ ਉਸਦੇ ਚਾਚੇ ਸ਼ਿਵ ਰਾਜ ਵੱਲ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ ਅਤੇ ਦੋਵੇਂ ਵਿਅਕਤੀ ਫਾਇਰ ਕਰਕੇ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ’ਤੇ ਫਰਾਰ ਹੋ ਗਏ ਸਨ। ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਮਾਨਯੋਗ ਅਦਾਲਤ ਪਾਸੋਂ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਤੇ ਘਟਨਾ ਦੇ ਕਾਰਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ।

ਇਹ ਵੀ ਪੜ੍ਹੋ : ਬਠਿੰਡਾ ਦੇ ਥਾਣਾ ਨਥਾਣਾ ’ਚ ਪਈਆਂ ਭਾਜੜਾਂ, ਹਵਾਲਾਤ ’ਚ ਬੰਦ ਨੌਜਵਾਨ ਨੇ ਚੁੱਕਿਆ ਖ਼ੌਫਨਾਕ ਕਦਮ

ਥਾਣਾ ਮੁਖੀ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਇਨ੍ਹਾਂ ਦੋਸ਼ੀਆਂ ਦਾ ਸਬੰਧ ਪਿਛਲੇ ਦਿਨੀਂ ਜ਼ਿਲ੍ਹਾ ਜਲੰਧਰ ਦੇ ਸ਼ਹਿਰ ਨਕੋਦਰ ਦੇ ਨੇੜੇ ਪਿੰਡ ਮਲੀਆ ਵਿਖੇ ਕਬੱਡੀ ਟੂਰਨਾਮੈਂਟ ਦੌਰਾਨ ਵਿਸ਼ਵ ਪ੍ਰਸਿੱਧ ਖਿਡਾਰੀ ਸੁਦੀਪ ਸਿੰਘ ਨੰਗਲ ਅੰਬੀਆ ਦੇ ਹੋਏ ਕਤਲ ਨਾਲ ਕੋਈ ਸਬੰਧ ਤਾਂ ਨਹੀਂ , ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਦੋਸ਼ੀਆਂ ਨੇ ਚੁੱਪ ਵੱਟੀ ਹੋਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਸ ਮੋਟਰਸਾਇਕਲ ਉੱਪਰ ਹਮਲਾਵਰ ਸਵਾਰ ਹੋ ਕੇ ਆਏ ਸਨ ਉਹ ਉਨ੍ਹਾਂ ਕਿਸੇ ਦੋਸਤ ਕੋਲੋਂ ਮੰਗਵਾ ਲਿਆ ਸੀ। ਖੇਡਾਂ ਨਾਲ ਜੁੜੇ ਹੋਏ ਇਸ ਪਰਿਵਾਰ ਉੱਪਰ ਹੋਏ ਇਸ ਹਮਲੇ ਨਾਲ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਲਾਕੇ ਵਿਚ ਇਸ ਵਾਰਦਾਤ ਦੀ  ਚਰਚਾ ਹੈ।

ਇਹ ਵੀ ਪੜ੍ਹੋ : ਦੋ ਸਾਲ ਪਹਿਲਾਂ ਵਿਆਹੇ ਪੁੱਤ ਦੀ ਅਚਾਨਕ ਮੌਤ, ਰੋ-ਰੋ ਹਾਲੋ ਬੇਹਾਲ ਹੋਇਆ ਪਰਿਵਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News