ਜਸਟਿਨ ਵੈਲਬੀ ਕਰਨਗੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ
Thursday, Sep 05, 2019 - 11:03 PM (IST)

ਅਜਨਾਲ (ਬਾਠ) - ਡਾਇਸਿਸ ਆਫ ਅੰਮ੍ਰਿਤਸਰ ਚਰਚ ਆਫ ਨਾਰਥ ਇੰਡੀਆ ਦੇ ਬਿਸ਼ਪ ਪ੍ਰਦੀਪ ਕੁਮਾਰ ਸੰਮਤਾਰਾਏ ਦੇ ਵਿਸ਼ੇਸ਼ ਯਤਨਾਂ ਸਦਕਾ ਪੰਜਾਬ ਦੇ ਸਿੱਖ ਇਤਿਹਾਸ ’ਚ ਪਹਿਲੀ ਵਾਰ ਚਰਚ ਆਫ ਇੰਗਲੈਂਡ ਦੇ ਮੁਖੀ ਤੇ ਈਸਾਈ ਭਾਈਚਾਰੇ ਦੇ ਧਾਰਮਿਕ ਆਗੂ ਤੇ ਆਰਚ ਬਿਸ਼ਪ ਆਫ ਕੈਂਟਰਬਰੀ ਦੇ 105 ਮੁਖੀ ਜਸਟਿਨ ਵੈਲਬੀ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੀ ਵਾਰ ਦਰਸ਼ਨ ਕਰਨ 10 ਸਤੰਬਰ ਨੂੰ ਆਉਣਗੇ।
ਅੱਜ ਸ਼ਹਿਰ ’ਚ ਈਸਾਈ ਭਾਈਚਾਰੇ ਦੀ ਤਹਿਸੀਲ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿੱਖਿਆ ਪ੍ਰਾਜੈਕਟ ਅਫਸਰ ਓਮ ਪ੍ਰਕਾਸ਼ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਆਰਚ ਬਿਸ਼ਪ ਆਫ ਕੈਂਟਰਬਰੀ ਵਿਸ਼ਵ ਦੇ ਐਂਗਲੀਕਨ ਚਰਚ ਅਤੇ ਇਸ ਨਾਲ ਸਬੰਧਤ ਤੇ ਸਹਿਯੋਗੀ ਚਰਚ ਜਿਨ੍ਹਾਂ ਨੂੰ ਐਂਗਲੀਕਨ ਕਮਿਊਨੀਅਨ ਵਜੋਂ ਜਾਣਿਆ ਜਾਂਦਾ ਹੈ, ਦੇ ਇਕੋ-ਇਕ ਮੁਖੀ ਹਨ। ਇਹ ਇੰਗਲੈਂਡ ਦੇ ਬਾਦਸ਼ਾਹ ਦੀ ਤਾਜਪੋਸ਼ੀ ਦੇ ਨਾਲ-ਨਾਲ ਸ਼ਾਹੀ ਪਰਿਵਾਰ ਦੇ ਸਾਰੇ ਧਾਰਮਿਕ ਸੰਸਕਾਰਾਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ। ਇਸ ਮੌਕੇ ਡਿੰਪਲ ਰਮਦਾਸ ਅਸਿਸਟੈਂਟ ਕੋਆਰਡੀਨੇਟਰ ਜ਼ਿਲਾ ਗੁਰਦਾਸਪੁਰ, ਕੁਲਵੰਤ ਮੱਟੂ, ਸੋਸ਼ਲ ਵਰਕਰ ਅਮਰਦੀਪ ਸਿੰਘ, ਸੁਰਿੰਦਰ ਕੁਮਾਰ ਥੋਬਾ, ਸੈਮਸਨ ਰਾਮ, ਚਿਮਨ ਲਾਲ, ਰਾਜਿੰਦਰ ਕੁਮਾਰ, ਮੈਡਮ ਰੁਕਸਾਨਾ, ਰਮਨ, ਰਾਬੀਆ ਸ਼ਾਹਪੁਰ, ਮਨੀਸ਼ਾ, ਅੰਜੂ ਵਡਾਲਾ, ਅਮਨ ਆਦਿ ਹਾਜ਼ਰ ਸਨ।