ਜਸਟਿਸ ਕ੍ਰਿਸ਼ਨਾ ਮੁਰਾਰੀ ਹੋਣਗੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ

Thursday, Apr 26, 2018 - 11:59 AM (IST)

ਜਸਟਿਸ ਕ੍ਰਿਸ਼ਨਾ ਮੁਰਾਰੀ ਹੋਣਗੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ

ਚੰਡੀਗੜ੍ਹ : ਇਲਾਹਾਬਾਦ ਹਾਈਕੋਰਟ ਦੇ ਸੀਨੀਅਰ ਜੱਜ ਕ੍ਰਿਸ਼ਨ ਮੁਰਾਰੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਵੇਂ ਮੁੱਖ ਜੱਜ ਬਣਨਗੇ। ਉਨ੍ਹਾਂ ਦਾ ਨਾਂ ਮੁੱਖ ਜੱਜ ਦੇ ਅਹੁਦੇ ਲਈ ਬਿਲਕੁਲ ਸਾਫ ਹੈ ਅਤੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਲਦ ਹੀ ਜਾਰੀ ਕੀਤੀ ਜਾਵੇਗੀ। ਜਸਟਿਸ ਮੁਰਾਰੀ, ਮੁੱਖ ਜੱਜ ਸ਼ੀਵਾਕਸ ਜਲ ਵਜੀਫਦਾਰ ਦਾ ਅਹੁਦਾ ਸੰਭਾਲਣਗੇ, ਜੋ ਕਿ ਅਗਲੇ ਮਹੀਨੇ ਆਪਣੇ ਅਹੁਦੇ ਤੋਂ ਸੇਵਾਮੁਕਤ ਹੋ ਰਹੇ ਹਨ।ਤੁਹਾਨੂੰ ਦੱਸ ਦੇਈਏ ਕਿ ਜਸਟਿਸ ਮੁਰਾਰੀ ਵਕੀਲਾਂ ਦੇ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਚਾਚਾ ਜੀ. ਐੱਨ. ਵਰਮਾ ਇਕ ਸੀਨੀਅਰ ਵਕੀਲ ਸਨ ਅਤੇ ਇਸ ਤੋਂ ਇਲਾਵਾ ਸਿਵਲ ਸੰਵਿਧਾਨਿਕ ਅਤੇ ਮਾਲੀਆ ਪੱਖ ਦੇ ਮੁੱਖ ਵਕੀਲ ਸਨ। ਉਹ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਪ੍ਰਧਾਨ ਵੀ ਰਹੇ ਸਨ। 


Related News