ਜੂਡੋ ਖਿਡਾਰੀ ਸੱਤਾ ਕਤਲ ਕਾਂਡ ਮਾਮਲੇ ''ਚ ਰਾਜਸਥਾਨ ਤੋਂ 3 ਕਾਤਲ ਗ੍ਰਿਫ਼ਤਾਰ, ਵੱਡੇ ਖ਼ੁਲਾਸੇ ਹੋਣ ਦੀ ਉਮੀਦ
Monday, Feb 13, 2023 - 03:29 PM (IST)
ਜਲੰਧਰ (ਵਰੁਣ)- ਜਲੰਧਰ ਪੁਲਸ ਨੇ ਜੂਡੋ ਖਿਡਾਰੀ ਸੱਤਾ ਘੁੰਮਣ ਦੇ ਕਤਲ ਦੇ ਮਾਮਲੇ ਵਿਚ ਰਾਜਸਥਾਨ ਤੋਂ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੰਜਾਬ ਕੇਸਰੀ ਨੇ ਪਹਿਲਾਂ ਖ਼ਬਰ ਪ੍ਰਕਾਸ਼ਿਤ ਕਰਕੇ ਪੁਸ਼ਟੀ ਕੀਤੀ ਸੀ ਕਿ ਮੁਲਜ਼ਮਾਂ ਦਾ ਟਿਕਾਣਾ ਰਾਜਸਥਾਨ ਅਤੇ ਅਜਮੇਰ ਸ਼ਰੀਫ਼ ਵਿੱਚ ਪਾਇਆ ਗਿਆ ਹੈ। ਬੀਤੇ ਦਿਨ ਤੋਂ ਹੀ ਪੁਲਸ ਪਾਰਟੀ ਰਾਜਸਥਾਨ 'ਚ ਡੇਰੇ ਲਾਈ ਹੋਈ ਸੀ, ਜਿਸ ਨੇ ਥੋੜ੍ਹੇ ਸਮੇਂ 'ਚ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ।
ਫੜੇ ਗਏ ਮੁਲਜ਼ਮਾਂ ਵਿੱਚ ਮੁੱਖ ਮੁਲਜ਼ਮ ਨਿਤੀਸ਼ ਉਰਫ਼ ਗੁੱਲੀ ਵਾਸੀ ਅਮਨ ਨਗਰ ਗੁਲਾਬ ਦੇਵੀ ਰੋਡ, ਰਾਹੁਲ ਸੱਭਰਵਾਲ ਅਤੇ ਇਕ ਹੋਰ ਮੁਲਜ਼ਮ ਸ਼ਾਮਲ ਹਨ। ਮੁਲਜ਼ਮਾਂ ਨੂੰ ਫੜਨ ਲਈ ਜਲੰਧਰ ਤੋਂ ਹੋਰ ਫੋਰਸ ਭੇਜੀ ਗਈ ਹੈ। ਜਲਦੀ ਹੀ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਪੁਲਸ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਸੱਤਾ ਘੁੰਮਣ ਦੇ ਕਤਲ ਮਾਮਲੇ ’ਚ ਪੁਲਸ ਦੇ ਹੱਥ ਮੁਲਜ਼ਮਾਂ ਦੀਆਂ ਰਾਜਸਥਾਨ ਅਤੇ ਅਜਮੇਰ ਸ਼ਰੀਫ਼ ਦੀਆਂ ਲੋਕੇਸ਼ਨਾਂ ਮਿਲਣ ਦੀ ਸੂਚਨਾ ਮਿਲੀ ਸੀ। ਮੁਲਜ਼ਮ ਕਤਲ ਤੋਂ ਪਹਿਲਾਂ ਹੋਈ ਪਾਰਟੀ ਦੀ ਵਾਇਰਲ ਵੀਡੀਓ ’ਚ ਸ਼ਰਾਬ ਅਤੇ ਹੁੱਕਾ ਪੀਂਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਨਸ਼ੇ ਨੇ ਉਜਾੜਿਆ ਹੱਸਦਾ-ਵੱਸਦਾ ਘਰ, 1 ਸਾਲ ਪਹਿਲਾਂ ਵਿਆਹੇ ਨੌਜਵਾਨ ਦੀ ਓਵਰਡੋਜ਼ ਨਾਲ ਮੌਤ
ਐੱਸ. ਓ. ਯੂ. ਦੀ ਇਕ ਟੀਮ ਨੇ ਕੁਝ ਮੁਲਜ਼ਮਾਂ ਦੀ ਭਾਲ ਵਿਚ ਲੁਧਿਆਣਾ ਵਿਚ ਵੀ ਛਾਪੇਮਾਰੀ ਕੀਤੀ ਸੀ ਪਰ ਉਥੋਂ ਖਾਲੀ ਹੱਥ ਵਾਪਸ ਆਉਣਾ ਪਿਆ। ਸੂਤਰਾਂ ਦੀ ਮੰਨੀਏ ਤਾਂ ਮੁਲਜ਼ਮ ਦੋ ਧੜਿਆਂ ਵਿਚ ਵੰਡੇ ਹੋਏ ਹਨ। ਇਹ ਵੀ ਚਰਚਾ ਰਹੀ ਕਿ ਨਾਮਜ਼ਦ ਮੁਲਜ਼ਮ ਨਿਤੀਸ਼ ਉਰਫ਼ ਗੁੱਲੀ ਅਤੇ ਰਾਹੁਲ ਸੱਭਰਵਾਲ ਸਰੰਡਰ ਕਰਨ ਦੀ ਫਿਰਾਕ ਵਿਚ ਸਨ ਪਰ ਪੁਲਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਸੀ। ਕਤਲ ਤੋਂ ਪਹਿਲਾਂ ਗੁੱਲੀ, ਰਾਹੁਲ ਅਤੇ ਹੋਰ ਮੁਲਜ਼ਮਾਂ ਨੇ ਇਕ ਪਾਰਟੀ ਵੀ ਕੀਤੀ ਸੀ, ਜਿਸ ਦੀ ਵੀਡੀਓ ਬਣਾਈ ਗਈ ਸੀ ਪਰ ਸੱਤਾ ਦੀ ਕਤਲ ਤੋਂ ਬਾਅਦ ਉਹ ਵੀਡੀਓ ਵਾਇਰਲ ਹੋ ਗਈ।
ਇਹ ਵੀ ਪੜ੍ਹੋ : ਜਲੰਧਰ 'ਚ ਕਤਲ ਕੀਤੇ ਨੌਜਵਾਨ ਸੱਤਾ ਦੇ ਮਾਮਲੇ 'ਚ ਦੋਸ਼ੀਆਂ ਦੀ ਵੀਡੀਓ ਆਈ ਸਾਹਮਣੇ, ਪਾਰਟੀ ਕਰਦੇ ਆਏ ਨਜ਼ਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।