ਜੁਡੀਸ਼ੀਅਲ ਕੋਰਟ ਕੰਪਲੈਕਸ ’ਚੋਂ ਫਰਾਰ ਕੈਦੀ ਗ੍ਰਿਫਤਾਰ

07/16/2018 6:11:26 AM

ਬਟਾਲਾ, (ਬੇਰੀ)- ਅੱਜ ਥਾਣਾ ਸਿਵਲ ਲਾਈਨ ਦੇ ਏ. ਐੱਸ. ਆਈ. ਗੁਰਮਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ 14.7.18 ਨੂੰ ਫਤਿਹਗਡ਼੍ਹ ਚੂਡ਼ੀਆਂ ਥਾਣੇ ’ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਦਰਜ ਕੇਸ ਦੇ ਦੋਸ਼ੀਆਂ ਕਰਮ ਕੁਮਾਰ ਉਰਫ ਘੁੱਦਾ ਪੁੱਤਰ ਪਵਨ ਕੁਮਾਰ ਵਾਸੀ ਵਾਰਡ ਨੰ. 8 ਫਤਿਹਗਡ਼੍ਹ ਚੂਡ਼ੀਆਂ ਅਤੇ ਮੋਨੂੰ ਪੁੱਤਰ ਕੇਵਲ ਵਾਸੀ ਦਾਦੂਜੋਧ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਨ ਲਈ ਬਟਾਲਾ ਕੋਰਟ ’ਚ ਲਿਆਂਦਾ ਗਿਆ, ਜਿਥੇ ਮੋਨੂੰ ਨੇ ਪੁਲਸ ਮੁਲਾਜ਼ਮ ਕਸ਼ਮੀਰ ਸਿੰਘ ਨੂੰ ਦੱਸਿਆ ਕਿ ਉਸ ਨੂੰ ਉਲਟੀਆਂ ਆ ਰਹੀਆਂ ਹਨ ਅਤੇ ਜਦੋਂ ਕਸ਼ਮੀਰ ਸਿੰਘ ਮੋਨੂੰ ਨੂੰ ਬਾਥਰੂਮ ’ਚ ਲੈ ਕੇ ਗਿਆ ਤਾਂ ਉਲਟੀ ਦਾ ਡਰਾਮਾ ਕਰ ਕੇ ਹੱਥਕਡ਼ੀ ਦੇ ਬੁੱਕ ਵਿਚੋਂ ਆਪਣਾ ਹੱਥ ਕੱਢ ਕੇ ਕਸ਼ਮੀਰ ਸਿੰਘ ਨੂੰ ਧੱਕਾ ਦੇ ਕੇ ਭੱਜ ਗਿਆ ਸੀ, ਇਸ ਵਿਰੁੱਧ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਨੰ. 146 ਦਰਜ ਕਰਨ ਉਪਰੰਤ ਅੱਜ ਗੁਪਤ ਸੂਚਨਾ ਦੇ ਆਧਾਰ ’ਤੇ ਇਸ ਨੂੰ ਫੜ ਲਿਆ ਗਿਆ ਹੈ।


Related News