ਸਾਂਝਾ ਅਧਿਆਪਕ ਮੋਰਚਾ ਵੱਲੋਂ ਸਰਕਾਰ ਖਿਲਾਫ਼ ਅਰਥੀ ਫੂਕ ਮੁਜ਼ਾਹਰਾ

Saturday, Jan 20, 2018 - 04:33 AM (IST)

ਸਾਂਝਾ ਅਧਿਆਪਕ ਮੋਰਚਾ ਵੱਲੋਂ ਸਰਕਾਰ ਖਿਲਾਫ਼ ਅਰਥੀ ਫੂਕ ਮੁਜ਼ਾਹਰਾ

ਗੜ੍ਹਸ਼ੰਕਰ, (ਪਾਠਕ, ਸ਼ੋਰੀ, ਬੈਜ ਨਾਥ)- ਸਾਂਝਾ ਅਧਿਆਪਕ ਮੋਰਚਾ ਵੱਲੋਂ ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਰੈਲੀ ਕੀਤੀ ਗਈ। ਜਿਸ ਮਗਰੋਂ ਬੰਗਾ ਚੌਕ ਗੜ੍ਹਸ਼ੰਕਰ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ 'ਚ ਅਧਿਆਪਕਾਂ ਨੇ ਹਿੱਸਾ ਲਿਆ । ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਮਿਡਲ ਸਕੂਲਾਂ ਵਿਚੋਂ ਪੋਸਟਾਂ ਸ਼ਿਫਟ ਕਰਨ ਦਾ ਵਿਰੋਧ ਕੀਤਾ ਤੇ ਬੀ. ਐੱਲ. ਓ. ਦੀਆਂ ਡਿਊਟੀਆਂ ਦਾ ਬਾਈਕਾਟ ਕਰਨ ਦੀ ਗੱਲ ਕਹੀ । ਉਨ੍ਹਾਂ ਦਸਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਦੂਰ ਦੁਰਾਡੇ ਪ੍ਰੀਖਿਆ ਦੇਣ ਤੇ ਪ੍ਰਾਇਮਰੀ ਅਧਿਆਪਕਾਂ ਨੂੰ ਬਿਜ੍ਰ ਕੋਰਸ ਕਰਨ ਲਈ ਮਜਬੂਰ ਕਰਨ ਦੀ ਸਖਤ ਸ਼ਬਦਾਂ 'ਚ ਸਰਕਾਰ ਦੀ ਆਲੋਚਨਾ ਕੀਤੀ ।ਇਸ ਮੌਕੇ ਮੁਕੇਸ਼ ਕੁਮਾਰ, ਸੁਖਦੇਵ ਡਾਨਸੀਵਾਲ, ਬਲਵੰਤ ਰਾਮ, ਜੀਤ ਸਿੰਘ, ਰਾਮਜੀ ਦਾਸ ਚੌਹਾਨ, ਮੱਖਣ ਸਿੰਘ, ਸ਼ਾਮ ਸੁੰਦਰ, ਨਰੇਸ਼ ਕੁਮਾਰ, ਤੇਜ ਪਾਲ, ਲਖਵਿੰਦਰ ਸਿੰਘ, ਰਾਜ ਕੁਮਾਰ, ਸੁਨੀਤਾ ਰਾਣੀ, ਬਲਜੀਤ ਕੁਮਾਰੀ, ਸੰਦੀਪ ਕੌਰ, ਤ੍ਰਿਪਤੀ, ਸਵਿੰਦਰ ਕੌਰ ਆਦਿ ਨੇ ਵੀ ਸੰਬੋਧਨ ਕੀਤਾ।


Related News