10 ਵਿਧਾਇਕਾਂ ਦੀ ਚਿੱਠੀ ’ਚ ਸ਼ਾਮਲ ਜੋਗਿੰਦਰਪਾਲ ਭੋਆ ਦਾ ਵੱਡਾ ਬਿਆਨ, ਕਿਹਾ ‘ਮੈਂ ਕੋਈ ਚਿੱਠੀ ਨਹੀਂ ਲਿਖੀ’
Sunday, Jul 18, 2021 - 05:19 PM (IST)
ਪਠਾਨਕੋਟ (ਬਿਊਰੋ) - ਪੰਜਾਬ ਕਾਂਗਰਸ ’ਚ ਚੱਲ ਰਹੇ ਕਾਟੋ-ਕਲੇਸ਼ ਦਰਮਿਆਨ ਅਤੇ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਦੇ ਰਸਮੀ ਐਲਾਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਹੱਕ ’ਚ 10 ਵਿਧਾਇਕ ਆ ਗਏ ਹਨ। ਸੂਤਰਾਂ ਅਨੁਸਾਰ ਇਨ੍ਹਾਂ 10 ਵਿਧਾਇਕਾਂ ਨੇ ਪ੍ਰੈੱਸ ਰਿਲੀਜ਼ ਜਾਰੀ ਕਰਦੇ ਹੋਏ ਹਾਈਕਮਾਨ ਨੂੰ ਕੋਈ ਵੀ ਫ਼ੈਸਲੇ ਲੈਣ ਤੋਂ ਪਹਿਲਾਂ ਕੈਟਪਨ ਦੀ ਭੂਮਿਕਾ ਨੂੰ ਧਿਆਨ ’ਚ ਰੱਖਣ ਦੀ ਗੱਲ ਕਹੀ ਗਈ ਹੈ। ਕੈਟਪਨ ਦੇ ਹੱਕ ’ਚ ਬਿਆਨ ਜਾਰੀ ਕਰਦੇ ਵਿਧਾਇਕਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਭੂਮਿਕਾ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - ਇਨਸਾਨੀਅਤ ਸ਼ਰਮਸਾਰ : 6 ਦਿਨ ਦੇ ਨੰਨੇ ਬੱਚੇ ਦਾ 1.40 ਲੱਖ ਰੁਪਏ ’ਚ ਪਿਤਾ ਨੇ ਕੀਤਾ ਸੌਦਾ
ਇਕ ਚੈਨਲ ਨਾਲ ਗੱਲਬਾਤ ਕਰਦੇ ਹੋਏ ਇਨ੍ਹਾਂ 10 ਵਿਧਾਇਕਾਂ ’ਚ ਸ਼ਾਮਲ ਭੋਆ ਹਲਕੇ ਦੇ ਵਿਧਾਇਕ ਜੋਗਿੰਦਰਪਾਲ ਨੇ ਕਿਹਾ ਕਿ ਮੇਰੀ ਪਾਰਟੀ ਕਾਂਗਰਸ ਪਾਰਟੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਅਜਿਹੀ ਕੋਈ ਚਿੱਠੀ ਨਹੀਂ ਲਿਖੀ ਅਤੇ ਨਾ ਹੀ ਮੈਨੂੰ ਇਸ ਬਾਰੇ ਕੋਈ ਪਤਾ ਹੈ। ਮੈਂ ਕਿਸੇ ਨੂੰ ਕੋਈ ਚਿੱਠੀ ਨਹੀਂ ਲਿਖੀ। ਉਨ੍ਹਾਂ ਨੇ ਕਿਹਾ ਕਿ ਮੈਂ ਤਾਂ ਆਪਣੇ ਹਲਕੇ ’ਚ ਪ੍ਰਚਾਰ ਕਰ ਰਿਹਾ ਹਾਂ। ਮੈਂ ਹੁਣ ਵੀ ਵਰਕਰਾਂ ਨਾਲ ਸਰਹੱਦ ਨੇੜਲੇ ਇਲਾਕੇ ’ਚ ਬੈਠਕ ਕਰ ਰਿਹਾ ਹੈ। ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਦੇ ਬਾਰੇ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਸੋਨੀਆ ਗਾਂਧੀ ਕਿਸੇ ਨੂੰ ਵੀ ਪ੍ਰਧਾਨ ਬਣਾ ਦੇਣ, ਉਨ੍ਹਾਂ ਨੂੰ ਉਹ ਮਨਜ਼ੂਰ ਹੈ। ਉਨ੍ਹਾਂ ਨੇ ਕਿਹਾ ਕਿ ਸਿੱਧੂ ਠੀਕ ਅਤੇ ਇਮਾਨਦਾਰ ਆਦਮੀ ਹੈ। ਸਾਰੇ ਆਗੂ ਇਕ ਝੰਡੇ ਹੇਠ ਖੜੇ ਹੋਣ ਅਤੇ ਪਾਰਟੀ ਨੂੰ ਉੱਚਾ ਚੁੱਕਣ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਦੋਸਤ ਦੀ ਮਦਦ ਕਰਨ ਗਏ ਨੌਜਵਾਨ ਦਾ ਸ਼ਰੇਆਮ ਬਾਜ਼ਾਰ ’ਚ ਗੋਲੀਆਂ ਮਾਰ ਕਤਲ (ਤਸਵੀਰਾਂ)
ਦੱਸ ਦੇਈਏ ਕਿ ਹਾਈਕਮਾਂਡ ਨੂੰ ਕੈਪਟਨ ਦੇ ਪੱਖ ’ਚ ਲਿਖੀ ਚਿੱਠੀ ’ਚ ਹਰਮਿੰਦਰ ਸਿੰਘ ਗਿੱਲ, ਵਿਧਾਇਕ ਪੱਟੀ, ਫਤਿਹ ਬਾਜਵਾ, ਵਿਧਾਇਕ ਕਾਦੀਆਂ, ਗੁਰਪ੍ਰੀਤ ਸਿੰਘ ਜੀਪੀ, ਵਿਧਾਇਕ ਬੱਸੀ ਪਠਾਣਾ, ਕੁਲਦੀਪ ਸਿੰਘ ਵੈਦ, ਵਿਧਾਇਕ ਗਿੱਲ, ਬਲਵਿੰਦਰ ਸਿੰਘ ਲਾਡੀ, ਵਿਧਾਇਕ ਸ੍ਰੀਹਰਗੋਬਿੰਦਪੁਰ, ਸੰਤੋਖ ਸਿੰਘ ਭਲਾਈਪੁਰ, ਵਿਧਾਇਕ ਬਾਬਾ ਬਕਾਲਾ, ਜੋਗਿੰਦਰਪਾਲ ਵਿਧਾਇਕ ਭੋਆ, ਜਗਦੇਵ ਸਿੰਘ ਕਮਾਲੂ, ਵਿਧਾਇਕ ਮੌੜ, ਪਿਰਮਲ ਸਿੰਘ ਖਾਲਸਾ, ਵਿਧਾਇਕ ਭਦੌੜ, ਸੁਖਪਾਲ ਸਿੰਘ ਖਹਿਰਾ, ਵਿਧਾਇਕ ਭੁਲੱਥ ਆਦਿ ਸ਼ਾਮਲ ਹਨ।
ਪੜ੍ਹੋ ਇਹ ਵੀ ਖ਼ਬਰ - ਸਾਬਕਾ ਫ਼ੌਜੀ ਦੇ ਕਤਲ ਦੀ ਇਸ ਸ਼ਖ਼ਸ ਨੇ ‘ਫੇਸਬੁੱਕ’ ’ਤੇ ਲਈ ਜ਼ਿੰਮੇਵਾਰੀ, ਕੀਤਾ ਇਕ ਹੋਰ ਵੱਡਾ ਖ਼ੁਲਾਸਾ