ਜੋਗਿੰਦਰ ਉਗਰਾਹਾਂ ਤੇ ਡਾ. ਦਰਸ਼ਨਪਾਲ ਦਾ ਵੱਡਾ ਬਿਆਨ, ਕਿਹਾ ਪੰਜਾਬ ’ਚ ਹੋਵੇ ਸਿਰਫ ਭਾਜਪਾ ਦਾ ਘਿਰਾਓ

Wednesday, Aug 25, 2021 - 06:27 PM (IST)

ਜੋਗਿੰਦਰ ਉਗਰਾਹਾਂ ਤੇ ਡਾ. ਦਰਸ਼ਨਪਾਲ ਦਾ ਵੱਡਾ ਬਿਆਨ, ਕਿਹਾ ਪੰਜਾਬ ’ਚ ਹੋਵੇ ਸਿਰਫ ਭਾਜਪਾ ਦਾ ਘਿਰਾਓ

ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਅਤੇ ਡਾ. ਦਰਸ਼ਨਪਾਲ ਨੇ ਕਿਸਾਨਾਂ ਨੂੰ ਪੰਜਾਬ ਵਿਚ ਸਿਰਫ ਭਾਜਪਾ ਆਗੂਆਂ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਹੈ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਦਾ ਕਹਿਣਾ ਹੈ ਕਿ ਭਾਜਪਾ ਸਾਡਾ ਮੁੱਖ ਨਿਸ਼ਾਨਾ ਹੈ, ਜੇਕਰ ਅਸੀਂ ਸਾਰੀਆਂ ਪਾਰਟੀਆਂ ਦਾ ਵਿਰੋਧ ਕਰਦੇ ਹਾਂ ਤਾਂ ਇਸ ਦਾ ਸਿੱਧਾ ਫਾਇਦਾ ਭਾਜਪਾ ਨੂੰ ਜਾਵੇਗਾ, ਲਿਹਾਜ਼ਾ ਉਹ ਸਾਰੇ ਕਿਸਾਨਾਂ ਨੂੰ ਬੇਨਤੀ ਕਰਦੇ ਹਨ ਕਿ ਪਿੰਡਾਂ ਵਿਚ ਸਿਰਫ ਭਾਜਪਾ ਲੀਡਰਾਂ ਦਾ ਹੀ ਵਿਰੋਧ ਕੀਤਾ ਜਾਵੇ ਜਦਕਿ ਬਾਕੀ ਪਾਰਟੀਆਂ ਨੂੰ ਦੂਜੇ ਨੰਬਰ ’ਤੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਦੂਜੀਆਂ ਪਾਰਟੀਆਂ ਦਾ ਵੀ ਵਿਰੋਧ ਕਰਦੇ ਰਹੇ ਤਾਂ ਇਸ ਨਾਲ ਸਾਡਾ ਵਿਵਾਦ ਵਧੇਗਾ ਅਤੇ ਕਿਸਾਨ ਅੰਦੋਲਨ ਦਾ ਨੁਕਸਾਨ ਹੋਵੇਗਾ ਜਦਕਿ ਭਾਜਪਾ ਨੂੰ ਇਸ ਦਾ ਲਾਭ ਮਿਲੇਗਾ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕਾਂਗਰਸ ’ਚ ਵੱਡੀ ਬਗਾਵਤ, ਮੁੱਖ ਮੰਤਰੀ ਬਦਲਣ ਦੀਆਂ ਤਿਆਰੀਆਂ

ਦੂਜੇ ਪਾਸੇ ਡਾ. ਦਰਸ਼ਨਪਾਲ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਪੂਰੇ ਦੇਸ਼ ਵਿਚ ਭਾਜਪਾ ਦੇ ਬਾਇਕਾਟ ਦੀ ਕਾਲ ਦਿੱਤੀ ਹੋਈ ਹੈ ਪਰ ਭਾਜਪਾ ਵਾਂਗ ਬਾਕੀ ਪਾਰਟੀਆਂ ਦਾ ਘਿਰਾਓ ਕਰਨਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ 19 ਵਿਰੋਧੀ ਪਾਰਟੀਆਂ ਨੇ ਇਕੱਠਿਆਂ ਮਤਾ ਪਾ ਕੇ ਤਿੰਨ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਇਸ ਤਰ੍ਹਾਂ ਜੇਕਰ ਸਾਰੀਆਂ ਪਾਰਟੀਆਂ ਦਾ ਘਿਰਾਓ ਕੀਤਾ ਜਾਵੇਗਾ ਤਾਂ ਇਸ ਦਾ ਕਿਸਾਨ ਅੰਦੋਲਨ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਸਾਰੇ ਕਿਸਾਨਾਂ ਨੂੰ ਅਪੀਲ ਕਰਦੇ ਹਨ ਕਿ ਜਿਹੜਾ ਵੀ ਫ਼ੈਸਲਾ ਸੰਯੁਕਤ ਕਿਸਾਨ ਮੋਰਚੇ ਵਲੋਂ ਲਿਆ ਜਾਂਦਾ ਹੈ, ਸਿਰਫ ਉਸ ਨੂੰ ਹੀ ਲਾਗੂ ਕੀਤਾ ਜਾਵੇ।

ਇਹ ਵੀ ਪੜ੍ਹੋ : ਉਗਰਾਹਾਂ ਵੱਲੋਂ ਸਿਆਸੀ ਪਾਰਟੀਆਂ ’ਤੇ ਹਮਲੇ, ਹਰਪਾਲ ਚੀਮਾ ਦੇ ਮੰਚ ’ਤੇ ਬੈਠਦਿਆਂ ਹੀ ਉਗਰਾਹਾਂ ਹੋਏ ਪਾਸੇ

ਨੋਟ - ਕੀ ਕਿਸਾਨਾਂ ਵਲੋਂ ਸਾਰੀਆਂ ਸਿਆਸੀ ਪਾਰਟੀਆਂ ਦਾ ਵਿਰੋਧ ਕਰਨਾ ਸਹੀ ਹੈ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News