ਜਲੰਧਰ ਨਾਲ ਸੰਬੰਧ ਰੱਖਦੈ ਬਾਬਾ ਸਿੱਦਿਕੀ ਦਾ ਚੌਥਾ ਕਾਤਲ ਜੀਸ਼ਾਨ, ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਵੀ ਜੁੜੇ ਤਾਰ

Monday, Oct 14, 2024 - 02:49 PM (IST)

ਜਲੰਧਰ (ਵੈੱਬ ਡੈਸਕ)-ਮੁੰਬਈ ’ਚ ਬੀਤੇ ਦਿਨ ਐੱਨ. ਸੀ. ਪੀ. ਨੇਤਾ ਅਤੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਕਾਂਡ ਦੇ ਤਾਰ ਹੁਣ ਜਲੰਧਰ ਨਾਲ ਜੁੜ ਗਏ ਹਨ। ਇਸ ਕਤਲ ਕਾਂਡ ’ਚ ਐਤਵਾਰ ਨੂੰ ਪੁਲਸ ਨੇ ਜਿਸ ਚੌਥੇ ਮੁਲਜ਼ਮ ਦੀ ਪਛਾਣ ਕੀਤੀ ਹੈ, ਉਸ ਦਾ ਨਾਂ ਜੀਸ਼ਾਨ ਅਖ਼ਤਰ ਹੈ, ਜੋ ਜੂਨ ਮਹੀਨੇ ’ਚ ਪਟਿਆਲਾ ਜੇਲ੍ਹ ’ਚੋਂ ਬਾਹਰ ਆਇਆ ਸੀ ਅਤੇ ਬਾਅਦ ਵਿਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜ ਗਿਆ ਸੀ। ਦੱਸ ਦੇਈਏ ਕਿ ਇਸ ਕਤਲ ਕਾਂਡ ਨੂੰ 3 ਸ਼ੂਟਰਾਂ ਨੇ ਅੰਜਾਮ ਦਿੱਤਾ ਸੀ। ਇਸ ਮਾਮਲੇ ਵਿਚ ਪੁਲਸ ਪਹਿਲਾਂ ਹੀ 2 ਮੁਲਜ਼ਮਾਂ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਗੁਰਮੇਲ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ਦੇ ਧਰਮਰਾਜ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

ਜੀਸ਼ਾਨ ਅਖ਼ਤਰ ਬਾਰੇ ਦੱਸਦੇ ਹੋਏ ਪਿੰਡ ਵਾਸੀ ਗਗਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੀਸ਼ਾਨ ਪਹਿਲਾਂ ਬਿਲਕੁਲ ਵੀ ਅਜਿਹਾ ਨਹੀਂ ਸੀ। ਜਦੋਂ ਤੋਂ ਬਿਸ਼ਨੋਈ ਗੈਂਗ ਵਿਚ ਗਿਆ ਸੀ ਤਾਂ ਉਸ ਤੋਂ ਬਾਅਦ ਉਹ ਪਿੰਡ ਵਿਚ ਨਹੀਂ ਆਇਆ। ਕੁਝ ਦੇਰ ਪਹਿਲਾਂ ਹੀ ਜੀਸ਼ਾਨ ਦੀ ਜ਼ਮਾਨਤ ਹੋਈ ਸੀ। ਕੱਲ੍ਹ ਹੀ ਇਸ ਬਾਰੇ ਖ਼ਬਰਾਂ ਆਉਣ ਮਗਰੋਂ ਹੀ ਪਤਾ ਲੱਗਾ ਕਿ ਜੀਸ਼ਾਨ ਬਾਬਾ ਸਿੱਦਿਕੀ ਦੇ ਕਤਲ ਕੇਸ ਵਿਚ ਸ਼ਾਮਲ ਸੀ।

ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਖ਼ਿਲਾਫ਼ ਨਿਹੰਗਾਂ ਦਾ ਪ੍ਰਦਰਸ਼ਨ ਟਲਿਆ, ਜੋੜੇ ਨੂੰ ਦਿੱਤਾ ਅਲਟੀਮੇਟਮ

PunjabKesari

ਕਰੀਬ 4 ਸਾਲ ਪਹਿਲਾਂ ਬਿਸ਼ਨੋਈ ਗੈਂਗ 'ਚ ਹੋਇਆ ਸੀ ਸ਼ਾਮਲ, ਮੂਸੇਵਾਲਾ ਕਤਲ ਕਾਂਡ ਨਾਲ ਜੁੜ ਰਹੇ ਤਾਰ 

ਗਗਨ ਨੇ ਵੱਡਾ ਖ਼ੁਲਾਸਾ ਕਰਦੇ ਹੋਏ ਦੱਸਿਆ ਕਿ ਜੀਸ਼ਾਨ ਕਰੀਬ 4 ਸਾਲ ਪਹਿਲਾਂ ਬਿਸ਼ਨੋਈ ਗੈਂਗ ਦੇ ਸੰਪਰਕ ਵਿਚ ਆਇਆ ਸੀ। ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਵੀ ਜੀਸ਼ਾਨ ਦਾ ਨਾਂ ਆਇਆ ਸੀ। ਗਗਨ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਜੀਸ਼ਾਨ ਦੇ ਪਿਤਾ ਦਾ ਕਿਸੇ ਨਾਲ ਝਗੜਾ ਹੋਇਆ ਸੀ ਅਤੇ ਉਸੇ ਝਗੜੇ ਦਾ ਬਦਲਾ ਲੈਣ ਲਈ ਹੀ ਉਹ ਬਿਸ਼ਨੋਈ ਗੈਂਗ ਵਿਚ ਸ਼ਾਮਲ ਹੋ ਕੇ ਅਪਰਾਧ ਦੀ ਦੁਨੀਆ ਵਿਚ ਚਲਾ ਗਿਆ। ਜਦੋਂ ਸਕੂਲ ਜਾਂਦਾ ਸੀ ਤਾਂ ਜੀਸ਼ਾਨ ਬਿਲਕੁਲ ਸਹੀ ਸੀ। ਘਰ ਵਿਚ ਉਸ ਦਾ ਭਰਾ ਅਤੇ ਪਿਤਾ ਹਨ ਜਦਕਿ ਉਸ ਦੀ ਮਾਂ ਅਤੇ ਭੈਣ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਕਰੀਬ 10-15 ਦਿਨਾਂ ਤੋਂ ਨਾ ਤਾਂ ਉਸ ਦਾ ਭਰਾ ਪਿੰਡ ਵਿਚ ਵੇਖਿਆ ਅਤੇ ਨਾ ਹੀ ਉਸ ਦੇ ਪਿਤਾ ਨੂੰ ਪਿੰਡ ਵਿਚ ਵੇਖਿਆ। 

ਇਹ ਵੀ ਪੜ੍ਹੋ- ਜਲੰਧਰ ਦੇ ਇਨ੍ਹਾਂ ਪਿੰਡਾਂ 'ਚ ਭਲਕੇ ਨਹੀਂ ਹੋਣਗੀਆਂ ਪੰਚਾਇਤੀ ਚੋਣਾਂ, ਲਿਸਟ ਹੋ ਗਈ ਜਾਰੀ

ਵਿਦੇਸ਼ੀ ਨੰਬਰ 'ਤੇ ਵਟਸਐਪ ਦੀ ਵਰਤੋਂ ਕਰਦਾ ਫੜਿਆ ਗਿਆ ਸੀ ਜੀਸ਼ਾਨ
ਚੌਥੇ ਮੁਲਜ਼ਮ ਜੀਸ਼ਾਨ ਦੀ ਉਮਰ 21 ਸਾਲ ਦੱਸੀ ਜਾ ਰਹੀ ਹੈ ਅਤੇ 2022 ’ਚ ਉਹ ਵਿਦੇਸ਼ੀ ਨੰਬਰ ’ਤੇ ਵਟਸਐਪ ਦੀ ਵਰਤੋਂ ਕਰਦਾ ਫੜਿਆ ਗਿਆ ਸੀ। ਜੀਸ਼ਾਨ ਨੇ ਨਕੋਦਰ ਦੇ ਸਰੀਂਹ ਸ਼ੰਕਰ ਪਿੰਡ ’ਚ ਸਥਿਤ ਸਰਕਾਰੀ ਸਕੂਲ ਤੋਂ ਸਿਰਫ 10ਵੀਂ ਜਮਾਤ ਤੱਕ ਦੀ ਪੜ੍ਹਾਈ ਕੀਤੀ ਹੈ। ਉਸ ਦਾ ਪਿਤਾ ਮੁਹੰਮਦ ਜਮੀਲ ਟਾਈਲਾਂ ਦਾ ਠੇਕੇਦਾਰ ਹੈ ਅਤੇ ਉਸ ਦਾ ਇਕ ਭਰਾ ਵੀ ਉਸ ਦੇ ਪਿਤਾ ਨਾਲ ਕੰਮ ਕਰਦਾ ਹੈ। ਪੁਲਸ ਸੂਤਰਾਂ ਅਨੁਸਾਰ ਜੂਨ ਵਿਚ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਜੀਸ਼ਾਨ ਸਭ ਤੋਂ ਪਹਿਲਾਂ ਹਰਿਆਣਾ ਦੇ ਕੈਥਲ ਵਿਚ ਗੁਰਮੇਲ ਨੂੰ ਮਿਲਣ ਗਿਆ ਸੀ। ਉਥੇ ਆਪਣੇ ਆਕਾਵਾਂ ਤੋਂ ਹੁਕਮ ਮਿਲਣ ਤੋਂ ਬਾਅਦ ਉਹ ਸ਼ੂਟਰਾਂ ਨਾਲ ਮੁੰਬਈ ਰਵਾਨਾ ਹੋ ਗਿਆ। ਮੰਨਿਆ ਜਾ ਰਿਹਾ ਹੈ ਕਿ ਜੀਸ਼ਾਨ ਤਿੰਨੇ ਸ਼ੂਟਰਾਂ ਨੂੰ ਨਿਰਦੇਸ਼ ਦੇ ਰਿਹਾ ਸੀ।

 

ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਦੇ ਹੱਕ 'ਚ ਆਈ ਸਾਧਵੀ ਠਾਕੁਰ, ਪੱਗੜੀ ਪਹਿਨਣ ਨੂੰ ਲੈ ਕੇ ਛਿੜੇ ਵਿਵਾਦ 'ਤੇ ਕਹੀਆਂ ਵੱਡੀਆਂ ਗੱਲਾਂ

ਉਸ ਨੇ ਸ਼ੂਟਿੰਗ ਮੌਕੇ ਸਿੱਦਿਕੀ ਦੇ ਟਿਕਾਣੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਅਤੇ ਕਿਰਾਏ ਦੇ ਕਮਰੇ ਦਾ ਇੰਤਜ਼ਾਮ ਕਰਵਾਇਆ। ਘਟਨਾ ਤੋਂ ਬਾਅਦ ਜੀਸ਼ਾਨ ਉਥੋਂ ਫਰਾਰ ਹੋ ਗਿਆ ਸੀ। ਸੂਤਰ ਦੱਸਦੇ ਹਨ ਕਿ 2022 ਵਿਚ ਜੀਸ਼ਾਨ ਅਖਤਰ ਨੂੰ ਜਲੰਧਰ ਦਿਹਾਤੀ ਪੁਲਸ ਨੇ ਸੰਗਠਿਤ ਅਪਰਾਧ, ਕਤਲ ਅਤੇ ਲੁੱਟ-ਖੋਹ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ। ਇਸ ਸਬੰਧੀ ਜਦੋਂ ਥਾਣਾ ਨਕੋਦਰ ਸਦਰ ਦੇ ਪੁਲਸ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜੀਸ਼ਾਨ ਕਾਫੀ ਸਮਾਂ ਪਹਿਲਾਂ ਪਿੰਡ ਸਰੀਂਹ ਸ਼ੰਕਰ ਵਿਖੇ ਰਹਿੰਦਾ ਸੀ ਅਤੇ ਜੇਲ ਤੋਂ ਆਉਣ ਤੋਂ ਬਾਅਦ ਉਹ ਵਾਪਸ ਪਿੰਡ ਨਹੀਂ ਆਇਆ। ਜ਼ਿਕਰਯੋਗ ਹੈ ਕਿ ਐੱਨ. ਸੀ. ਪੀ. ਨੇਤਾ ਬਾਬਾ ਸਿੱਦਿਕੀ ਦਾ ਬੀਤੇ ਦਿਨੀਂ ਮੁੰਬਈ 'ਚ ਜਨਤਕ ਤੌਰ 'ਤੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਬਦਨਾਮ ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਦੂਜੇ ਪਾਸੇ ਬਾਬਾ ਸਿੱਦੀਕੀ ਦੀ ਮੌਤ ਨੇ ਸਲਮਾਨ ਖ਼ਾਨ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਇਹ ਵੀ ਪੜ੍ਹੋ- ਮੁੜ ਵਿਵਾਦਾਂ 'ਚ ਘਿਰਿਆ ਕੁੱਲ੍ਹੜ ਪਿੱਜ਼ਾ ਕੱਪਲ, ਲਾਈਵ ਹੋ ਕੇ ਨਿਹੰਗ ਸਿੰਘ ਨੇ ਫਿਰ ਦਿੱਤੀ ਧਮਕੀ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


 


shivani attri

Content Editor

Related News