ਆਰਤੀ ਚੌਂਕ ''ਚ 300 ਫੁੱਟ ਦਾ ਤਿਰੰਗਾ ਲਹਿਰਾਏਗੀ ਜਾਨ੍ਹਵੀ ਬਹਿਲ
Tuesday, Aug 14, 2018 - 12:12 PM (IST)

ਲੁਧਿਆਣਾ (ਰਿਸ਼ੀ) : ਹਰ ਸਾਲ ਦੀ ਤਰ੍ਹਾਂ ਹੀ ਇਸ ਸਾਲ ਵੀ 'ਰੱਖਿਆ ਜੋਤੀ ਫਾਊਂਡੇਸ਼ਨ' ਦੀ ਨੌਜਵਾਨ ਮੈਂਬਰ ਤੇ ਜਾਨ੍ਹਵੀ ਬਹਿਲ ਵਲੋਂ ਆਜ਼ਾਦੀ ਦਿਹਾੜੇ 'ਤੇ ਆਰਤੀ ਚੌਂਕ 'ਚ 300 ਫੁੱਟ ਉੱਚਾ ਤਿਰੰਗਾ ਲਹਿਰਾਇਆ ਜਾਵੇਗਾ। ਇਸ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਕੀਤੀਆਂ ਜਾ ਰਹੀਆਂ ਹਨ। ਜਾਣਕਾਰੀ ਦਿੰਦੇ ਅਸ਼ਵਨੀ ਬਹਿਲ ਨੇ ਦੱਸਿਆ ਕਿ ਦੇਸ਼ 'ਚ ਸਭ ਤੋਂ ਉੱਚਾ ਤਿਰੰਗਾ ਜਾਨ੍ਹਵੀ ਵਲੋਂ ਲਹਿਰਾਇਆ ਜਾਵੇਗਾ। 35 ਫੁੱਟ ਲੰਬਾ ਤੇ 25 ਫੁੱਟ ਚੌੜੇ ਤਿਰੰਗੇ ਨੂੰ ਉੱਪਰ ਲਿਜਾਣ ਲਈ ਹੈਦਰਾਬਾਦ ਤੋਂ ਸਪੈਸ਼ਲ ਕਰੇਨ ਮੰਗਵਾਈ ਗਈ ਹੈ। ਸਮਾਰੋਹ ਤੋਂ ਬਾਅਦ ਤਿਰੰਗਾ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਨੂੰ ਸੌਂਪਿਆ ਜਾਵੇਗਾ।