ਕਰਤਾਰਪੁਰ ''ਚ ਪਿਸਤੌਲ ਦੀ ਨੋਕ ''ਤੇ ਜਿਊਲਰੀ ਦੀ ਦੁਕਾਨ ''ਚ ਹੋਈ ਲੱਖਾਂ ਦੀ ਲੁੱਟ

Monday, Jul 20, 2020 - 07:13 PM (IST)

ਕਰਤਾਰਪੁਰ ''ਚ ਪਿਸਤੌਲ ਦੀ ਨੋਕ ''ਤੇ ਜਿਊਲਰੀ ਦੀ ਦੁਕਾਨ ''ਚ ਹੋਈ ਲੱਖਾਂ ਦੀ ਲੁੱਟ

ਜਲੰਧਰ/ਕਰਤਾਰਪੁਰ (ਸਾਹਨੀ, ਸੋਨੂੰ)— ਦਿਨ-ਦਿਹਾੜੇ ਕਰਤਾਰਪੁਰ 'ਚ ਸ਼ੀਤਲਾ ਮੰਦਿਰ ਦੇ ਕੋਲ ਸਥਿਤ ਇਕ ਗਹਿਣਿਆਂ ਦੀ ਦੁਕਾਨ 'ਤੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਪਿਸਤੌਲ ਦੀ ਨੋਕ 'ਤੇ ਕਰੀਬ 6 ਲੱਖ ਦੇ ਗਹਿਣੇ ਅਤੇ 50 ਹਜ਼ਾਰ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ:  ਆਕਸਫੋਰਡ ਯੂਨੀਵਰਸਿਟੀ 'ਚ ਪੜ੍ਹੇਗੀ ਭਾਰਤ ਦੀ ਪਹਿਲੀ ਦਿਵਿਆਂਗ ਪੰਜਾਬਣ, ਕੈਪਟਨ ਨੇ ਦਿੱਤੀ ਸ਼ਾਬਾਸ਼ੀ

PunjabKesari

ਜਾਣਕਾਰੀ ਦਿੰਦੇ ਹੋਏ ਹਨੀ ਜਿਊਲਰਜ਼ ਦੁਕਾਨ ਦੇ ਮਾਲਕ ਹਨੀ ਵਰਮਾ ਨੇ ਦੱਸਿਆ ਕਿ ਦੁਪਹਿਰ 12.30 ਦੇ ਕਰੀਬ ਦੋ ਨਕਾਬਪੋਸ਼ ਨੌਜਵਾਨ ਅਚਾਨਕ ਦੁਕਾਨ ਦੇ ਅੰਦਰ ਆਏ ਅਤੇ ਆਉਂਦੇ ਹੀ ਉਨ੍ਹਾਂ ਨੇ ਪਿਸਤੌਲ ਕੱਢ ਲਈ। ਇਸ ਦੌਰਾਨ ਉਹ ਕੁਝ ਸਮਝ ਪਾਉਂਦੇ ਤਾਂ ਉਸ ਨੇ ਛਾਲ ਮਾਰ ਕੇ ਪਹਿਲਾਂ ਇਕ ਨਕਾਬਪੋਸ਼ ਨੂੰ ਹੇਠਾ ਡਿੱਗਾ ਦਿੱਤਾ ਅਤੇ ਝਗੜੇ ਦੌਰਾਨ ਦੋਹਾਂ ਨੇ ਆਪਣੀਆਂ ਪਿਸਤੌਲਾਂ ਕੱਢ ਲਈਆਂ।

ਇਹ ਵੀ ਪੜ੍ਹੋ: ਪ੍ਰੀਤਮ ਸਿੰਘ ਦੇ ਪਰਿਵਾਰ ਨੇ ਅਸਥੀਆਂ ਲੈਣ ਤੋਂ ਕੀਤਾ ਇਨਕਾਰ, ਹਾਈਕੋਰਟ 'ਚ 'ਰਿਟ' ਕਰਨਗੇ ਦਾਇਰ

PunjabKesari

ਇਸ ਦੌਰਾਨ ਗੰਨ ਪੁਆਇੰਟ ਦੇ ਉਨ੍ਹਾਂ ਦੇ ਕੋਲੋਂ ਹੱਥ 'ਚ ਪਾਇਆ ਬ੍ਰੈਸਲੇਟ, ਗਲੀ 'ਚ ਪਾਈ ਚੇਨ ਅਤੇ ਜੇਬ 'ਚ ਪਈ 50 ਹਜ਼ਾਰ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਉਨ੍ਹਾਂ ਵੱਲੋਂ ਤੁਰੰਤ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਮੌਕੇ 'ਤੇ ਡੀ. ਐੱਸ. ਪੀ. ਪਰਮਿੰਦਰ ਸਿੰਘ ਅਤੇ ਥਾਣਾ ਇੰਚਾਰਜ ਸਿਕੰਦਰ ਸਿੰਘ ਪੁਸਲ ਪਾਰਟੀ ਦੇ ਨਾਲ ਪਰੁੰਚੇ। ਪੁਲਸ ਨੇ ਉਕਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਹੁਣ ਹੁਸ਼ਿਆਰਪੁਰ 'ਚ ਫਟਿਆ 'ਕੋਰੋਨਾ ਬੰਬ', BSF ਦੇ 15 ਜਵਾਨਾਂ ਸਣੇ 27 ਨਵੇਂ ਕੇਸਾਂ ਦੀ ਹੋਈ ਪੁਸ਼ਟੀ


author

shivani attri

Content Editor

Related News