ਪੰਜਾਬ ''ਚ ਫਿਰ ਵੱਡੀ ਵਾਰਦਾਤ, ਦਿਨ ਦਿਹਾੜੇ ਜਿਊਲਰ ਸ਼ਾਪ ਤੋਂ 13 ਤੋਲੇ ਸੋਨਾ ਲੁੱਟਿਆ

04/06/2024 6:23:43 PM

ਬਟਾਲਾ (ਗੁਰਪ੍ਰੀਤ) : ਬਟਾਲਾ ਦੇ ਮਾਨ ਨਗਰ ਰਿਹਾਸ਼ੀ ਇਲਾਕੇ 'ਚ ਦਿਨ ਦਿਹਾੜੇ ਲੁਟੇਰਿਆਂ ਨੇ ਗੰਨ ਪੁਆਇੰਟ 'ਤੇ ਬੱਬਰ ਜਿਊਲਰ ਨੂੰ ਨਿਸ਼ਾਨਾ ਬਣਾਉਂਦਿਆਂ 13 ਤੋਲੇ ਸੋਨੇ ਸਮੇਤ 5 ਹਜ਼ਾਰ ਦੀ ਨਗਦੀ ਦੀ ਲੁੱਟ ਲਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਤੇਜ਼ੀ ਨਾਲ ਫਰਾਰ ਹੋ ਗਏ। ਪੁਲਸ ਨੂੰ ਲੁੱਟ ਦੀ ਇਤਲਾਹ ਮਿਲਦੇ ਹੀ ਮੌਕੇ 'ਤੇ ਡੀ. ਐੱਸ. ਪੀ. ਅਤੇ ਹੋਰ ਪੁਲਸ ਅਧਿਕਾਰੀ ਮੌਕੇ 'ਤੇ ਪੁੰਹਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਉਥੇ ਹੀ ਲੁਟੇਰੇ ਮੋਟਰਸਾਈਕਲ 'ਤੇ ਭੱਜਦੇ ਸਮੇਂ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਏ ਹਨ। 

ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਲੀਰੋ-ਲੀਰ ਹੋਏ ਰਿਸ਼ਤੇ, ਛੋਟੇ ਨੇ ਵੱਡੇ ਭਰਾ ਨੂੰ ਦਿੱਤੀ ਅਜਿਹੀ ਮੌਤ ਕਿ ਸੁਣ ਕੰਬ ਜਾਵੇ ਰੂਹ

ਬੱਬਰ ਜਿਊਲਰ ਦੇ ਮਾਲਕ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਪਹਿਲਾਂ ਇਕ ਵਿਅਕਤੀ ਉਨ੍ਹਾਂ ਦੀ ਦੁਕਾਨ 'ਤੇ ਸੋਨੇ ਦੀ ਮੁੰਦਰੀ ਵੇਖਣ ਲਈ ਆਇਆ ਅਤੇ ਉਥੇ ਹੀ ਮੁੜ ਇਕ ਨਿਹੰਗ ਸਿੰਘ ਦੇ ਬਾਣੇ ਵਿਚ ਵਿਅਕਤੀ ਆ ਗਿਆ ਅਤੇ ਦੇਖਦੇ ਹੀ ਉਹ ਤਿੰਨ ਜਣੇ ਹੋ ਗਏ ਅਤੇ ਅਚਾਨਕ ਇਕ ਵਿਅਕਤੀ ਨੇ ਰਿਵਾਲਵਰ ਕੱਢ ਲਿਆ, ਦੂਸਰੇ ਨੇ ਤੇਜ਼ਧਾਰ ਦਾਤਰ ਕੱਢਦੇ ਹੋਏ ਉਸਦੇ 13 ਤੋਲੇ ਸੋਨੇ ਦੇ ਗਹਿਣੇ ਜੋ ਕਰੀਬ ਸਾਢੇ ਸੱਤ ਲੱਖ ਦੇ ਹਨ ਅਤੇ ਪੰਜ ਹਜਾਰ ਦੀ ਨਗਦੀ ਵੀ ਲੁੱਟ ਲਈ। ਵਾਰਦਾਤ ਤੋਂ ਬਾਅਦ ਲੁਟੇਰੇ ਤੇਜ਼ੀ ਨਾਲ ਫਰਾਰ ਹੋ ਗਏ। ਪੀੜਤ ਦੁਕਾਨਦਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ। 

ਇਹ ਵੀ ਪੜ੍ਹੋ : ਇਤਰਾਜ਼ਯੋਗ ਪੋਸਟ ਪਾਉਣ ਵਾਲੇ ਮੱਟ ਸ਼ੇਰੋਵਾਲਾ ਨੇ ਕੰਨ ਫੜ ਕੇ ਮੰਗੀ ਮੁਆਫ਼ੀ

ਕੀ ਕਹਿਣਾ ਹੈ ਪੁਲਸ ਦਾ

ਪੁਲਸ ਜ਼ਿਲ੍ਹਾ ਬਟਾਲਾ ਦੇ ਡੀ. ਐੱਸ. ਪੀ. ਆਜ਼ਾਦ ਦਵਿੰਦਰ ਸਿੰਘ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਪੀੜਤ ਦੇ ਬਿਆਨ ਦਰਜ ਕਰ ਲਏ ਗਏ ਹਨ। ਪੁਲਸ ਵੱਲੋਂ ਨੇੜੇ ਦੇ ਸੀ. ਸੀ. ਟੀ. ਵੀ. ਖੰਘਾਲੇ ਜਾ ਰਹੇ ਹਨ। ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 

ਇਹ ਵੀ ਪੜ੍ਹੋ : ਲੁਧਿਆਣਾ 'ਚ ਸ਼ਾਮ ਢੱਲਦਿਆਂ ਹੀ ਸ਼ੁਰੂ ਹੋ ਜਾਂਦਾ ਗੰਦਾ ਕੰਮ, ਅੱਯਾਸ਼ੀ ਦਾ ਅੱਡਾ ਬਣ ਜਾਂਦੇ ਇਹ ਹੋਟਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News