ਜੀਵ ਨੇ ਮਿਲਖਾ ਸਿੰਘ ਨੂੰ ਯਾਦ ਕਰਦਿਆਂ ਕਿਹਾ- ਪਾਪਾ ਮੇਰੇ ਸਭ ਤੋਂ ਚੰਗੇ ਦੋਸਤ ਤੇ ਮਾਰਗਦਰਸ਼ਕ ਸਨ

Tuesday, Jun 22, 2021 - 05:14 PM (IST)

ਜੀਵ ਨੇ ਮਿਲਖਾ ਸਿੰਘ ਨੂੰ ਯਾਦ ਕਰਦਿਆਂ ਕਿਹਾ- ਪਾਪਾ ਮੇਰੇ ਸਭ ਤੋਂ ਚੰਗੇ ਦੋਸਤ ਤੇ ਮਾਰਗਦਰਸ਼ਕ ਸਨ

ਚੰਡੀਗੜ੍ਹ- ਧਾਕੜ ਗੋਲਫਰ ਤੇ ਸਵ. ਮਿਲਖਾ ਸਿੰਘ ਦੇ ਬੇਟੇ ਜੀਵ ਮਿਲਖਾ ਸਿੰਘ ਨੇ ਸੋਮਵਾਰ ਨੂੰ ਇਸ ਮਹਾਨ ਦੌੜਾਕ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ- ਤੁਹਾਨੂੰ ਸਭ ਤੋਂ ਚੰਗਾ ਦੋਸਤ ਅਤੇ ਮਾਰਗਦਰਸ਼ਕ ਨੂੰ ਗਵਾਉਣ ਨਾਲ ਨਜਿੱਠਣ ਲਈ ਜ਼ਿੰਦਗੀ ਭਰ ਦੇ ਜਜ਼ਬੇ ਦ ਲੋੜ ਪਵੇਗੀ। ਆਜ਼ਾਦ ਭਾਰਤ ਦੇ ਸਭ ਤੋਂ ਵੱਡੇ ਖੇਡ ਧਾਕੜਾਂ ਵਿਚੋਂ ਇਕ ਮਿਲਖਾ ਦਾ ਇਕ ਮਹੀਨੇ ਤੱਕ ਕੋਵਿਡ-19 ਨਾਲ ਜੂਝਣ ਤੋਂ ਬਾਅਦ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਇੱਥੇ ਦਿਹਾਂਤ ਹੋ ਗਿਆ ਸੀ। ਜੀਵ ਨੇ ਕਿਹਾ ਕਿ ਐਤਵਾਰ ਨੂੰ 'ਫਾਦਰਜ਼ ਡੇਅ' ਨੇ ਉਸ ਨੂੰ ਇਕ ਵਾਰ ਫਿਰ ਯਾਦ ਕਰਵਾਇਆ ਕਿ ਉਸ ਨੇ ਕੀ ਗੁਆ ਦਿੱਤਾ ਹੈ। ਜੀਵ ਨੇ ਟਵੀਟ ਕੀਤਾ- ਪਾਪਾ ਮੇਰੇ ਪਿਤਾ ਤੋਂ ਵੱਧ ਸਨ, ਉਹ ਮੇਰੇ ਸਭ ਤੋਂ ਚੰਗੇ ਦੋਸਤ ਤੇ ਮਾਰਗਦਰਸ਼ਕ ਸਨ।

ਇਹ ਖ਼ਬਰ ਪੜ੍ਹੋ- WTC Final: ICC ਘੱਟ ਕੀਮਤ 'ਤੇ 6ਵੇਂ ਦਿਨ ਦੇ ਟਿਕਟ ਵੇਚੇਗਾ, ਇਹ ਹੈ ਵਜ੍ਹਾ


ਮਿਲਖਾ ਨੂੰ ਜਦੋਂ ਕੋਵਿਡ ਪਾਜ਼ੇਟਿਵ ਪਾਇਆ ਗਿਆ ਤਾਂ ਜੀਵ ਦੁਬਈ ਵਿਚ ਸੀ ਅਤੇ ਇਸ ਦੇ ਕੁਝ ਦਿਨ ਬਾਅਦ ਉਹ ਇੱਥੇ ਪਹੁੰਚ ਗਿਆ ਸੀ। ਉਸ ਨੇ ਕਿਹਾ-ਉਮੀਦ ਕਰਦਾ ਹਾਂ ਕਿ ਸਾਰੇ ਤਰ੍ਹਾਂ ਦੇ ਮੁਸ਼ਕਿਲ ਹਾਲਾਤ ਨਾਲ ਨਜਿੱਠਣ ਲਈ ਮੇਰੇ ਕੋਲ ਵੀ ਉਸੇ ਤਰ੍ਹਾਂ ਦਾ ਜਜ਼ਬਾ ਤੇ ਅੰਦਰੂਨੀ ਤਾਕਤ ਹੁੰਦੀ। ਮੈਨੂੰ ਅੱਜ ਇਸਦੀ ਬੇਹੱਦ ਜ਼ਰੂਰਤ ਹੈ ਅਤੇ ਮੈਨੂੰ ਆਪਣੀ ਬਾਕੀ ਜ਼ਿੰਦਗੀ ਵਿਚ ਵੀ ਇਸਦੀ ਲੋੜ ਪਵੇਗੀ। ਮਿਲਖਾ ਸਿੰਘ ਦਾ ਸ਼ਨੀਵਾਰ ਇੱਥੇ ਪੂਰੇ ਰਾਜਸੀ ਸਨਮਾਨ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ ਤੇ ਇਸ ਦੌਰਾਨ ਜੀਵ ਨੇ ਉਨ੍ਹਾਂ ਦੀ ਚਿਤਾ ਨੂੰ ਮੁੱਖ ਅਗਨੀ ਭੇਟ ਕੀਤੀ। ਮਿਲਖਾ ਦੀ ਪਤਨੀ ਅਤੇ ਰਾਸ਼ਟਰੀ ਮਹਿਲਾ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਨਿਰਮਲ ਕੌਰ ਦਾ ਵੀ ਉਸ ਤੋਂ ਪੰਜ ਦਿਨ ਪਹਿਲਾਂ ਇਸ ਵਾਇਰਸ ਦੇ ਕਾਰਨ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਪਰਿਵਾਰ ਵਿਚ ਤਿੰਨ ਬੇਟੀਆਂ ਵੀ ਹਨ। 

ਇਹ ਖ਼ਬਰ ਪੜ੍ਹੋ- ਬ੍ਰਿਟੇਨ 'ਚ ਨਹੀਂ ਹੋਣਾ ਚਾਹੀਦਾ WTC ਫਾਈਨਲ ਵਰਗਾ ਮਹੱਤਵਪੂਰਨ ਮੈਚ : ਪੀਟਰਸਨ


ਖੇਡ ਮੰਤਰੀ ਕਿਰੇਨ ਰਿਜਿਜੂ, ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਬਾਦਨੋਰੇ, ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਹਰਿਆਣਾ ਦੇ ਖੇਡ ਮੰਤਰੀ ਸੰਦੀ ਸਿੰਘ ਅੰਤਿਮ ਸਸਕਾਰ ਦੌਰਾਨ ਮੌਜੂਦ ਸਨ। ਜੀਵ ਨੇ ਲਿਖਿਆ- ਪਤਾ ਨਹੀਂ ਕਿਉਂ ਮੈਨੂੰ ਪਾਪਾ ਦੀ ਅੰਤਿਮ ਯਾਤਰਾ ਦੀਆਂ ਵਧੇਰੇ ਚੀਜ਼ਾਂ ਯਾਦ ਨਹੀਂ ਹਨ ਪਰ ਇਕ ਚੀਜ਼ ਮੈਂ ਕਦੇ ਵੀ ਨਹੀਂ ਭੁੱਲਾਂਗਾ। ਇਕ ਸੈਨਾ ਦੀ ਵੈਨ ਆ ਕੇ ਰੁਕੀ ਤੇ ਸੈਨਿਕਾਂ ਨੇ ਉਸ ਵਿਚੋਂ ਨਿਕਲ ਕੇ ਪਾਪਾ ਨੂੰ ਸੈਲਿਊਟ ਕੀਤਾ। ਉਸ ਨੇ ਲਿਖਿਆ- ਮਿਲਖਾ ਪਰਿਵਾਰ ਹਮੇਸ਼ਾ ਭਾਰਤੀ ਸੈਨਾ ਦਾ ਧੰਨਵਾਦੀ ਰਿਹਾ ਹੈ ਅਤੇ ਮੈਂ ਉਨ੍ਹਾਂ ਨੂੰ ਇਕ ਵਾਰ ਫਿਰ ਧੰਨਵਾਦ ਕਹਿਣਾ ਚਾਹਾਂਗਾ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News