2020 ''ਚ JEE Main ਪਾਸ ਕਰ ਚੁੱਕੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਮਿਲੇਗਾ ਇਹ ਮੌਕਾ

06/28/2021 8:43:07 AM

ਲੁਧਿਆਣਾ (ਵਿੱਕੀ) : ਪ੍ਰਸਿੱਧ ਭਾਰਤੀ ਟੈਕਨਾਲੋਜੀ ਸੰਸਥਾ (ਆਈ. ਆਈ. ਟੀ.) ਅਤੇ ਰਾਸ਼ਟਰੀ ਟੈਕਨਾਲੋਜੀ ਸੰਸਥਾ (ਐੱਨ. ਆਈ. ਟੀ.) ਵਿਚ ਪ੍ਰਵੇਸ਼ ਲਈ ਆਯੋਜਿਤ ਹੋਣ ਵਾਲੀ ਜੇ. ਈ. ਈ. ਐਡਵਾਂਸ-2021 ਲਈ ਭਾਰਤੀ ਟੈਕਨਾਲੋਜੀ ਸੰਸਥਾ, ਖੜਗਪੁਰ ਨੇ ਬ੍ਰੋਸ਼ਰ ਜਾਰੀ ਕਰ ਦਿੱਤਾ ਹੈ, ਜਦੋਂ ਕਿ ਜ਼ਿਆਦਾਤਰ ਨਿਯਮ ਪਹਿਲਾਂ ਦੀ ਤਰ੍ਹਾਂ ਸਮਾਨ ਹਨ ਪਰ ਇਸ ਵਾਰ ਸੰਸਥਾ ਨੇ ਮਹਾਮਾਰੀ ਨੂੰ ਧਿਆਨ ’ਚ ਰੱਖਦੇ ਹੋਏ ਪ੍ਰੀਖਿਆ ਅਤੇ ਪ੍ਰਵੇਸ਼ ਨਿਯਮਾਂ ’ਚ ਕੁੱਝ ਬਦਲਾਅ ਕਰ ਦਿੱਤਾ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਇਸ ਵਾਰ ਹੁਣ ਤੱਕ ਇੰਜੀਨੀਅਰਿੰਗ ਦੀ ਪ੍ਰਵੇਸ਼ ਪ੍ਰੀਖਿਆ ਦਾ ਆਯੋਜਨ ਨਹੀਂ ਹੋ ਸਕਿਆ ਹੈ।

ਇਹ ਵੀ ਪੜ੍ਹੋ : ਹਾਈਕਮਾਨ ਦੇ ਨੁਕਤਿਆਂ ’ਤੇ ਹਰਕਤ ’ਚ ਆਏ 'ਕੈਪਟਨ', ਖੇਤ ਕਾਮਿਆਂ ਲਈ ਕੀਤਾ ਵੱਡਾ ਐਲਾਨ

ਇੰਜੀਨੀਅਰਿੰਗ ਦੇ ਉਮੀਦਵਾਰ ਜੁਆਇੰਟ ਐਂਟਰੈਂਸ ਐਗਜ਼ਾਮ (ਜੇ. ਈ. ਈ.) ਦੀ ਤਾਰੀਖ਼ ਬਾਰੇ ਸਪੱਸ਼ਟਤਾ ਦੀ ਉਡੀਕ ਕਰ ਰਹੇ ਹਨ। ਇਸ ਦੌਰਾਨ ਸੂਚਨਾ ਬ੍ਰੋਸ਼ਰ ਦੇ ਅਨੁਸਾਰ ਜੋ ਵਿਦਿਆਰਥੀ 2020 ਵਿਚ ਜੇ. ਈ. ਈ. ਮੇਨ ਪਾਸ ਕਰ ਚੁੱਕੇ ਹਨ ਅਤੇ ਪਿਛਲੇ ਸਾਲ ਕੋਵਿਡ ਨਾਲ ਸਬੰਧਿਤ ਮੁੱਦਿਆਂ ਕਾਰਨ ਜੇ. ਈ. ਈ. ਐਡਵਾਂਸ ਪੇਪਰ ਦੇਣ ਲਈ ਮੌਜੂਦ ਨਹੀਂ ਹੋ ਸਕੇ ਸਨ, ਉਨ੍ਹਾਂ ਨੂੰ ਸਿੱਧਾ ਜੇ. ਈ. ਈ. ਐਡਵਾਂਸ-2021 ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ। ਇਹ ਸਿਰਫ ਜੇ. ਈ. ਈ. ਐਡਵਾਂਸ 2021 ਲਈ ਮਾਨਤਾ ਹੋਵੇਗੀ ਅਤੇ ਇਨ੍ਹਾਂ ਉਮੀਦਵਾਰਾਂ ਨੂੰ ਇਸ ਸਾਲ ਦੇ ਉਮੀਦਵਾਰਾਂ ਤੋਂ ਇਲਾਵਾ ਮੰਨਿਆ ਜਾਵੇਗਾ।

ਇਹ ਵੀ ਪੜ੍ਹੋ : ਵਿਧਾਇਕ ‘ਫਤਿਹਜੰਗ’ ਦੀ ਕਈ ਕਾਂਗਰਸੀਆਂ ਨੂੰ ਚੁਣੌਤੀ, ‘ਉਨ੍ਹਾਂ ਦੇ ਰਿਸ਼ਤੇਦਾਰ ਵੀ ਛੱਡਣ ਚੇਅਰਮੈਨੀ’

ਪਿਛਲੇ ਸਾਲ ਤੱਕ ਉਮੀਦਵਾਰ ਨੂੰ ਜੇ. ਈ. ਈ. ਐਡਵਾਂਸ ਲਈ 12ਦੀ ਬੋਰਡ ਪ੍ਰੀਖਿਆ ਵਿਚ 75 ਫ਼ੀਸਦੀ ਜਾਂ ਉਸ ਤੋਂ ਜ਼ਿਆਦਾ ਅੰਕ ਪ੍ਰਾਪਤ ਕਰਨੇ ਹੁੰਦੇ ਸਨ ਪਰ ਇਸ ਸਾਲ, ਮਾਪਦੰਡ ਨੂੰ ਇਸ ਤੱਥ ’ਤੇ ਵਿਚਾਰ ਕਰਦੇ ਹੋਏ ਬਦਲ ਦਿੱਤਾ ਗਿਆ ਹੈ ਕਿ ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਹੋ ਗਈਆਂ ਸੀ। ਬ੍ਰੋਸ਼ਰ ਅਨੁਸਾਰ ਇਸ ਸਾਲ ਜੇ. ਈ. ਈ. ਐਡਵਾਂਸ ਲਈ ਉਮੀਦਵਾਰ 12ਵੀਂ ਦੀ ਪ੍ਰੀਖਿਆ ਵਿਚ ਪਾਸ ਹੋਣਾ ਚਾਹੀਦਾ ਹੈ ਅਤੇ ਜੇ. ਈ. ਈ. ਮੇਨ-2021 ਲਈ ਸਾਰੀਆਂ ਸ਼੍ਰੇਣੀਆਂ ਸਮੇਤ ਹਾਈਇਸਟ 2.5 ਲੱਖ ਸਫ਼ਲ ਉਮੀਦਵਾਰਾਂ ’ਚੋਂ ਇਕ ਹੋਣਾ ਚਾਹੀਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor

Related News