''JEE ਐਡਵਾਂਸਡ ਪ੍ਰੀਖਿਆ'' ਦੀ ਤਾਰੀਖ਼ ਦਾ ਐਲਾਨ, ਇਸ ਸਾਲ ਵਿਦਿਆਰਥੀਆਂ ਨੂੰ ਮਿਲੀ ਵੱਡੀ ਰਾਹਤ

01/08/2021 9:14:11 AM

ਲੁਧਿਆਣਾ (ਵਿੱਕੀ) : ਭਾਰਤੀ ਤਕਨਾਲੋਜੀ ਇੰਸਟੀਚਿਊਟ, ਐੱਨ. ਆਈ. ਟੀ., ਟ੍ਰਿੱਪਲ ਆਈ. ਟੀ., ਜੀ. ਐੱਫ. ਟੀ. ਆਈ. ਦੇ ਯੂ. ਜੀ. ਇੰਜੀਨੀਅਰਿੰਗ ਕੋਰਸਾਂ 'ਚ ਦਾਖ਼ਲੇ ਲਈ ਜੁਆਇੰਟ ਐਂਟਰੈਂਸ ਐਗਜ਼ਾਮ (ਜੇ. ਈ. ਈ.) ਐਡਵਾਂਸਡ-2021 ਦਾ ਐਲਾਨ ਕਰ ਦਿੱਤਾ ਗਿਆ ਹੈ। ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਵੀਰਵਾਰ ਨੂੰ ਜੇ. ਈ. ਈ. ਐਡਵਾਂਸਡ ਪ੍ਰੀਖਿਆ-2021 ਦੀ ਤਾਰੀਖ਼ ਦਾ ਐਲਾਨ ਕਰ ਦਿੱਤਾ।

ਇਹ ਵੀ ਪੜ੍ਹੋ : ਲੁਧਿਆਣਾ 'ਚ ਭਾਜਪਾ ਆਗੂਆਂ ਤੇ ਪੁਲਸ ਵਿਚਾਲੇ ਟਕਰਾਅ, ਦੇਖੋ ਮੌਕੇ ਦੀਆਂ ਤਸਵੀਰਾਂ

ਇਸ ਸਾਲ ਜੇ. ਈ. ਈ. ਐਡਵਾਂਸਡ ਪ੍ਰੀਖਿਆ ਦਾ ਆਯੋਜਨ 3 ਜੁਲਾਈ, 2021 ਨੂੰ ਹੋਵੇਗਾ। ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਸਾਲ ਇਸ ਪ੍ਰੀਖਿਆ ਦਾ ਆਯੋਜਨ ਆਈ. ਆਈ. ਟੀ. ਖੜਗਪੁਰ ਵੱਲੋਂ ਕੀਤਾ ਜਾਵੇਗਾ। ਜੇ. ਈ. ਈ. ਐਡਵਾਂਸਡ ਪ੍ਰੀਖਿਆ ਦੇ ਜ਼ਰੀਏ ਹੀ ਦੇਸ਼ ਦੀਆਂ ਪ੍ਰਸਿੱਧ 23 ਆਈ. ਆਈ. ਟੀ. ਸੰਸਥਾਵਾਂ 'ਚ ਦਾਖ਼ਲਾ ਮਿਲਦਾ ਹੈ। ਜੇ. ਈ. ਈ. ਮੇਨ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਹੀ ਜੇ. ਈ. ਈ. ਐਡਵਾਂਸਡ ਦੇਣ ਦਾ ਮੌਕਾ ਮਿਲਦਾ ਹੈ।

ਇਹ ਵੀ ਪੜ੍ਹੋ : ਕਿਸਾਨ ਆਗੂ ਲੱਖੋਵਾਲ ਦਾ ਵੱਡਾ ਬਿਆਨ, 26 ਤਾਰੀਖ਼ ਨੂੰ ਦਿੱਲੀ 'ਚ ਦਾਖ਼ਲ ਹੋਣਗੇ ਲੱਖਾਂ 'ਟਰੈਕਟਰ'
ਵਿਦਿਆਰਥੀਆਂ ਲਈ ਵੱਡੀ ਰਾਹਤ
ਸਿੱਖਿਆ ਮੰਤਰੀ ਨਿਸ਼ੰਕ ਨੇ ਦੱਸਿਆ ਕਿ ਇਸ ਸਾਲ ਜੇ. ਈ. ਈ. ਐਡਵਾਂਸਡ 'ਚ ਸ਼ਾਮਲ ਹੋਣ ਅਤੇ ਆਈ. ਆਈ. ਟੀ. ਦੇ ਯੂ. ਜੀ. ਇੰਜੀਨੀਅਰਿੰਗ ਕੋਰਸਾਂ 'ਚ ਪ੍ਰਵੇਸ਼ ਲਈ ਵਿਦਿਆਰਥੀਆਂ ਕੋਲ ਜਮਾਤ 12ਵੀਂ ਬੋਰਡ 'ਚ ਘੱਟੋ-ਘੱਟ 75 ਫ਼ੀਸਦੀ ਅੰਕ ਹੋਣਾ ਜ਼ਰੂਰੀ ਸੀ। ਕੋਵਿਡ-19 ਦੇ ਹਾਲਾਤ ਕਾਰਨ ਇਸ ਸਾਲ ਜੇ. ਈ. ਈ. ਐਡਵਾਂਸਡ 'ਚ ਵਿਦਿਆਰਥੀਆਂ ਨੂੰ ਰਾਹਤ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਵੱਲੋਂ ਵਾਰਡਾਂ ਦੀ ਹੱਦਬੰਦੀ ਬਾਰੇ 'ਪੰਜਾਬ ਸਰਕਾਰ' ਨੂੰ ਨੋਟਿਸ ਜਾਰੀ

ਸਰਕਾਰ ਨੇ ਜੇ. ਈ. ਈ. ਮੇਨ-2020 ਪਾਸ ਕਰਨ ਵਾਲੇ ਉਨ੍ਹਾਂ ਵਿਦਿਆਰਥੀਆਂ ਨੂੰ ਸਿੱਧੇ ਜੇ. ਈ. ਈ. ਐਡਵਾਂਸਡ-2021 'ਚ ਬੈਠਣ ਦੀ ਮਨਜ਼ੂਰੀ ਦਿੱਤੀ ਹੈ, ਜੋ ਕੋਰੋਨਾ ਮਹਾਮਾਰੀ ਕਾਰਨ ਜੇ. ਈ. ਈ. ਐਡਵਾਂਸਡ-2020 'ਚ ਨਹੀਂ ਬੈਠ ਸਕੇ ਸੀ। ਇਨ੍ਹਾਂ ਨੂੰ ਸਿੱਧੇ ਜੇ. ਈ. ਈ. ਐਡਵਾਂਸਡ-2021 'ਚ ਬੈਠਣ ਦਾ ਮੌਕਾ ਮਿਲੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ
 


Babita

Content Editor

Related News