ਜੇ. ਈ. ਈ. ਐਡਵਾਂਸ ਪ੍ਰੀਖਿਆ ਲਈ ''ਐਡਮਿਟ ਕਾਰਡ'' ਜਾਰੀ, ਜਾਣੋ ਕਦੋਂ ਆਵੇਗਾ ਨਤੀਜਾ

09/22/2020 1:09:05 PM

ਲੁਧਿਆਣਾ (ਵਿੱਕੀ) : ਜੁਆਇੰਟ ਐਂਟਰੈਂਸ ਐਗਜ਼ਾਮ (ਐਡਵਾਂਸ) ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਵਿਦਿਆਰਥੀ ਜੇ. ਈ. ਈ. ਐਡਵਾਂਸ ਦੀ ਅਧਿਕਾਰਤ ਵੈੱਬਸਾਈਟ ਤੋਂ ਜਾ ਕੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਆਈ. ਆਈ. ਟੀ. ਦਿੱਲੀ ਨੇ ਜੇ. ਈ. ਈ. ਐਡਵਾਂਸਡ 2020 ਲਈ 12 ਸਤੰਬਰ 2020 ਤੋਂ ਅਪਲਾਈ ਪ੍ਰਕਿਰਿਆ ਸ਼ੁਰੂ ਕੀਤੀ ਅਤੇ 17 ਸਤੰਬਰ-2020 ਨੂੰ ਪ੍ਰਕਿਰਿਆ ਬੰਦ ਕਰ ਦਿੱਤੀ।
27 ਸਤੰਬਰ ਨੂੰ ਸਵੇਰੇ 9 ਵਜੇ ਤੱਕ ਕਰ ਸਕੋਗੇ ਡਾਊਨਲੋਡ
ਜੇ. ਈ. ਈ. ਮੇਨ ਤੋਂ ਪਹਿਲਾਂ 2.5 ਲੱਖ ਰੈਂਕ ਧਾਰਕ ਜੇ. ਈ. ਈ. ਐਡਵਾਂਸ ਲਈ ਅਰਜ਼ੀ ਦੇ ਸਕਣਗੇ। ਜੇ. ਈ. ਈ. ਐਡਵਾਂਸ ਐਡਮਿਟ ਕਾਰਡ 27 ਸਤੰਬਰ ਨੂੰ ਸਵੇਰ 9 ਵਜੇ ਤੱਕ ਹੀ ਡਾਊਨਲੋਡ ਕਰ ਸਕਣਗੇ। ਇਸ ਤੋਂ ਬਾਅਦ ਇਹ ਲਿੰਕ ਸਰਗਰਮ ਨਹੀਂ ਰਹੇਗਾ। ਇਸ ਤੋਂ ਪਹਿਲਾਂ ਹੀ ਉਮੀਦਵਾਰ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਕੇ ਰੱਖ ਲੈਣ। ਐਡਮਿਟ ਕਾਰਡ-2020 'ਚ ਉਮੀਦਵਾਰਾਂ ਨੂੰ ਆਪਣੇ ਰੋਲ ਨੰਬਰ, ਐਗਜ਼ਾਮ ਸੈਂਟਰ ਅਤੇ ਐਡਰੈੱਸ ਦੀਆਂ ਜਾਣਗੀਆਂ ਮਿਲ ਜਾਣਗੀਆਂ। ਆਈ. ਆਈ. ਟੀ. , ਜੇ. ਈ. ਈ. ਐਡਵਾਂਸ ਦਾ ਨਤੀਜਾ 5 ਅਕਤੂਬਰ ਨੂੰ ਜਾਰੀ ਕੀਤਾ ਜਾਵੇਗਾ ਅਤੇ ਸੀਟਾਂ ਦੀ ਅਲਾਟਮੈਂਟ 8 ਅਕਤੂਬਰ ਤੋਂ ਸ਼ੁਰੂ ਹੋਵੇਗੀ। ਕਾਊਂਸਲਿੰਗ ਜੁਆਇੰਟ ਸੀਟ ਐਲੋਕੇਸ਼ਨ ਅਥਾਰਟੀ ਜ਼ਰੀਏ ਹੋਵੇਗੀ।


Babita

Content Editor

Related News