ਵੱਡੀ ਖਬਰ : ਜੇ. ਸੀ. ਬੀ. ਲੈ ਕੇ ਪਹੁੰਚੇ ਕਿਸਾਨਾਂ ਨੇ ਢਾਹ ਦਿੱਤਾ ਪੰਜਾਬ ਦੇ ਹਾਈਵੇਅ 'ਤੇ ਲੱਗਾ ਟੋਲ ਪਲਾਜ਼ਾ

Saturday, Aug 03, 2024 - 06:20 PM (IST)

ਬਠਿੰਡਾ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਬਠਿੰਡਾ-ਮਾਨਸਾ ਰੋਡ ਨੇੜੇ ਘੁੰਮਣ ਕਲਾਂ ਸੁੱਖਾ ਸਿੰਘ ਵਾਲਾ ਕੋਲ ਲੱਗਿਆ ਬੰਦ ਟੋਲ ਪਲਾਜ਼ੇ ਦਾ ਕੁੱਝ ਹਿੱਸਾ ਢਾਹ ਦਿੱਤਾ ਹੈ। ਕਿਸਾਨਾਂ ਵੱਲੋਂ ਜੇ. ਸੀ. ਬੀ. ਮਸ਼ੀਨ ਦੀ ਮਦਦ ਨਾਲ ਬੰਦ ਪਏ ਟੋਲ ਪਲਾਜ਼ਾ ਦੇ ਕਮਰੇ ਢਾਹੇ ਗਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕਿਸਾਨ ਆਗੂਆਂ ਨੇ ਕਿਹਾ ਕਿ ਡੀ. ਸੀ. ਬਠਿੰਡਾ ਨੂੰ ਕਈ ਵਾਰ ਮੰਗ ਪੱਤਰ ਦੇ ਕੇ ਇਸ ਟੋਲ ਪਲਾਜ਼ੇ ਨੂੰ ਸੜਕ ਤੋਂ ਹਟਾਉਣ ਦੀ ਬੇਨਤੀ ਕੀਤੀ ਗਈ ਪਰ ਇਸ ਦੇ ਬਾਵਜੂਦ ਜਦੋਂ ਕੋਈ ਕਾਰਵਾਈ ਨਾ ਹੋਈ ਤਾਂ ਉਨ੍ਹਾਂ ਨੂੰ ਮਜਬੂਰ ਹੋ ਕੇ ਇਹ ਕਦਮ ਚੁੱਕਣਾ ਪਿਆ। ਕਿਸਾਨ ਆਗੂਰੇਸ਼ਮ ਸਿੰਘ ਯਾਤਰੀ, ਜਗਦੇਵ ਸਿੰਘ ਭੈਣੀ ਬਾਘਾ, ਮਖਤਿਆਰ ਸਿੰਘ ਰਾਜਗੜ੍ਹ ਕੁੱਬੇ ਨੇ ਦੱਸਿਆ ਕਿ 19 ਜੁਲਾਈ ਨੂੰ ਡੀ. ਸੀ. ਨੂੰ ਅਰਜ਼ੀ ਦੇ ਕੇ ਆਖਿਆ ਸੀ ਕਿ ਜੇਕਰ ਇਹ ਟੋਲ ਪਲਾਜ਼ਾ ਸੜਕ ਤੋਂ ਨਾ ਹਟਾਇਆ ਗਿਆ ਤਾਂ ਅਸੀਂ ਦੋ ਅਗਸਤ ਨੂੰ ਖੁਦ ਹਟਾਉਣ ਲਈ ਮਜਬੂਰ ਹੋਵਾਂਗੇ ਕਿਉਂਕਿ 2014-15 'ਚ ਜਦੋਂ ਇਹ ਟੋਲ ਪਲਾਜ਼ਾ ਗੈਰ ਕਾਨੂੰਨੀ ਢੰਗ ਨਾਲ ਜੀ. ਟੀ. ਰੋਡ 'ਤੇ ਲਗਾਇਆ ਜਾ ਰਿਹਾ ਸੀ, ਉਸ ਸਮੇਂ ਵੀ ਅਸੀਂ ਇਸ ਦਾ ਵਿਰੋਧ ਕੀਤਾ ਸੀ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਵਿਚ ਵੱਡਾ ਫੇਰਬਦਲ, ਸੀਨੀਅਰ ਅਫ਼ਸਰਾਂ ਦੇ ਵੱਡੇ ਪੱਧਰ 'ਤੇ ਤਬਾਦਲੇ

ਉਨ੍ਹਾਂ ਕਿਹਾ ਕਿ ਇਹ ਬੰਦ ਪਿਆ ਟੋਲ ਪਲਾਜ਼ਾ ਅੱਜ ਜਿੱਥੇ ਨਸ਼ੇੜੀਆਂ ਦਾ ਅੱਡਾ ਬਣ ਚੁੱਕਾ ਹੈ, ਉਥੇ ਹੀ ਇਸ ਕਾਰਣ ਵੱਡੇ ਹਾਦਸੇ ਵੀ ਵਾਪਰ ਚੁੱਕੇ ਹਨ ਜਿਸ ਕਾਰਣ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ ਜਦਕਿ ਇਥੇ ਲੁੱਟਾਂ-ਖੋਹਾਂ ਵੀ ਹੋਈਆਂ ਹਨ। ਲਿਹਾਜ਼ਾ ਉਨ੍ਹਾਂ ਨੂੰ ਖੁਦ ਕਾਰਵਾਈ ਕਰਦੇ ਹੋਏ ਇਸ ਨੂੰ ਢਾਹੁਣਾ ਪਿਆ ਹੈ। ਕਿਸਾਨਾਂ ਨੇ ਕਿਹਾ ਕਿ ਪ੍ਰਸ਼ਾਸਨ ਨਾਲ ਉਨ੍ਹਾਂ ਦੀ ਸੋਮਵਾਰ 5 ਜੁਲਾਈ ਨੂੰ ਮੀਟਿੰਗ ਹੋਣ ਵਾਲੀ ਹੈ, ਜਿਸ ਤੋਂ ਬਾਅਦ ਇਸ ਦਾ ਰਹਿੰਦਾ ਹਿੱਸਾ ਵੀ ਢਾਹ ਦਿੱਤਾ ਜਾਵੇਗਾ। ਇਸ ਮੌਕੇ ਬਲਵਿੰਦਰ ਸਿੰਘ ਮਾਨਸਾ, ਬਲਵਿੰਦਰ ਸਿੰਘ ਜੋਧਪੁਰ, ਅਮਰਜੀਤ ਸਿੰਘ ਯਾਤਰੀ, ਬਲਵੀਰ ਸਿੰਘ ਆਰਟਿਸਟ, ਸਮਾਜ ਸੇਵੀ ਗੁਰਸੇਵ ਸਿੰਘ ਬੁਰਜਮਾਨ, ਜਿੰਮੀ ਮੌੜ, ਗੁਰਾਂ ਦਿੱਤਾ ਸਿੰਘ ਮੈਸਰਖਾਨਾ, ਰਾਜਾ ਸਿੰਘ ਘੁੰਮਣ, ਭੋਲਾ ਸਿੰਘ ਮੌੜ, ਚੜਤ ਮਲਕੀਤ ਸਿੰਘ, ਕਰਨੈਲ ਸਿੰਘ ਯਾਤਰੀ, ਜੱਗਾ ਸਿੰਘ ਮੌੜ ਕਲਾਂ, ਮਿੱਠੂ ਸਿੰਘ ਕੁੱਬੇ, ਕਰਨੈਲ ਸਿੰਘ ਮੌੜ ਖੁਰਦ, ਪਿਆਰਾ ਸਿੰਘ ਥੰਮਣਗੜ੍ਹ, ਜਗਤਾਰ ਸਿੰਘ ਰਾਮਨਗਰ, ਹਰਪ੍ਰੀਤ ਸਿੰਘ ਬੁਰਜ, ਬਲਜੀਤ ਸਿੰਘ ਸੰਦੋਆ ਆਦਿ ਆਗੂ ਹਾਜ਼ਰ ਸਨ। 

ਇਹ ਵੀ ਪੜ੍ਹੋ : ਪੰਜਾਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਚ ਵੱਡਾ ਧਮਾਕਾ, ਕਈ ਸੇਵਾਦਾਰ ਜ਼ਖਮੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News