ਸੁਖਬੀਰ ਸਿੰਘ ਬਾਦਲ ਨੇ ਕੀਤਾ ਮੁਕਤਸਰ ਜ਼ਿਲੇ ਦੇ ਜਥੇਦਾਰਾਂ ਦਾ ਐਲਾਨ

Sunday, Nov 19, 2017 - 03:27 PM (IST)

ਸੁਖਬੀਰ ਸਿੰਘ ਬਾਦਲ ਨੇ ਕੀਤਾ ਮੁਕਤਸਰ ਜ਼ਿਲੇ ਦੇ ਜਥੇਦਾਰਾਂ ਦਾ ਐਲਾਨ


ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜ਼ਿਲਾ ਜਥੇਦਾਰ ਦਾ ਐਲਾਨ ਕਰਦਿਆਂ ਵਿਧਾਇਕ ਕੰਵਲਜੀਤ ਸਿੰਘ ਰੋਜੀ ਬਰਕੰਦੀ ਨੂੰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦਿਹਾਤੀ ਦਾ ਪ੍ਰਧਾਨ ਯੋਸ਼ਿਤ ਕਰ ਦਿੱਤਾ। ਇਸ ਦੇ ਇਲਾਵਾ ਅਜੀਤ ਸਿੰਘ ਕੋਹਾੜ ਜਲੰਧਰ (ਦਿਹਾਤੀ), ਸਿਕੰਦਰ ਸਿੰਘ ਮਲੂਕਾ ਜ਼ਿਲਾ ਬਠਿੰਡਾ (ਦਿਹਾਤੀ), ਸੁਰਜੀਤ ਸਿੰਘ ਰਖਰਾ ਪਟਿਆਲਾ (ਦਿਹਾਤੀ), ਸੰਤਾ ਸਿੰਘ ਉਮੇਦਪੁਰ ਨੂੰ ਖੰਨਾ, ਦਰਸ਼ਨ ਸਿੰਘ ਸ਼ਿਵਾਲਿਕ ਨੂੰ ਜਗਰਾਓ, ਰਣਜੀਤ ਸਿੰਘ ਢਿੱਲੋ ਨੂੰ ਲੁਧਿਆਣੇ ਸ਼ਹਿਰ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ। ਜਦਕਿ ਵੀਰ ਸਿੰਘ ਲੋਪੋਕੇ ਨੂੰ ਅੰਮ੍ਰਿਤਸਰ (ਦਿਹਾਤੀ), ਗੁਰਪ੍ਰਤਾਪ ਸਿੰਘ ਟੀਕਾ ਨੂੰ ਅੰਮ੍ਰਿਤਸਰ ਸ਼ਹਿਰੀ, ਪ੍ਰੋ. ਵਿਰਸਾ ਸਿੰਘ ਵਲਟੋਹਾ ਤਰਨਤਾਰਨ (ਦਿਹਾਤੀ), ਸਵਰਨ ਸਿੰਘ ਚਨਾਰਥਲ ਫਤਿਹਗੜ੍ਹ (ਦਿਹਾਤੀ), ਮਨਤਾਰ ਸਿੰਘ ਬਰਾੜ ਫਰੀਦਕੋਟ (ਦਿਹਾਤੀ), ਸਤੀਸ਼ ਗ੍ਰੋਵਰ ਫਰੀਦਕੋਟ ਸ਼ਹਿਰੀ, ਅਵਤਾਰ ਸਿੰਘ ਜ਼ੀਰਾ ਫਿਰੋਜ਼ਪੁਰ (ਦਿਹਾਤੀ), ਸੁਰਿੰਦਰ ਸਿੰਘ ਠੇਕੇਦਾਰ ਹੁਸ਼ਿਆਰਪੁਰ (ਦਿਹਾਤੀ) ਆਦਿ ਦੇ ਪ੍ਰਧਾਨ ਹੋਣਗੇ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਲਦੀ ਹੀ ਬਾਕੀ ਜਥੇਬੰਦੀਆਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ।


Related News