ਜਥੇਦਾਰ ਧਿਆਨ ਸਿੰਘ ਮੰਡ ਦੀ ਸਿਹਤ ਖਰਾਬ ਹੋਣ ਕਾਰਨ ਬੈਠਕ ਮੁਲਤਵੀ

Monday, Nov 13, 2017 - 02:01 PM (IST)

ਜਥੇਦਾਰ ਧਿਆਨ ਸਿੰਘ ਮੰਡ ਦੀ ਸਿਹਤ ਖਰਾਬ ਹੋਣ ਕਾਰਨ ਬੈਠਕ ਮੁਲਤਵੀ

ਤਲਵੰਡੀ ਸਾਬੋ (ਮੁਨੀਸ਼) — ਸਰਬਤ ਖਾਲਸਾ ਵਲੋਂ ਸਿੰਘ ਸਾਹਿਬਾਨਾਂ ਵਲੋਂ ਪੰਥਕ ਮਾਮਲਿਆਂ 'ਤੇ ਬੁਲਾਈ ਜਾਣ ਵਾਲੀ ਬੈਠਕ ਭਾਈ ਧਿਆਨ ਸਿੰਘ ਮੰਡ ਦੀ ਸਿਹਤ ਖਰਾਬ ਹੋਣ ਦੇ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ, ਜਿਸ ਦੀ ਜਾਣਕਾਰੀ ਜੱਥੇਦਾਰ ਦਾਦੂਵਾਲ ਵਲੋਂ ਇਕ ਪ੍ਰੈੱਸ ਬਿਆਨ ਜ਼ਰੀਏ ਦਿੱਤੀ ਗਈ।
ਦਾਦੂਵਾਲ ਨੇ ਦੱਸਿਆ ਨੇ ਦੱਸਿਆ ਕਿ ਬੈਠਕ 'ਚ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਮੌਜੂਦਾ ਮੈਂਬਰ ਬੀਬੀ ਜਗੀਰ ਕੌਰ ਜਿਸ ਨੂੰ ਆਪਣੀ ਧੀ ਤੇ ਉਸ ਦੇ ਪੇਟ 'ਚ ਪਲ ਰਹੇ ਬੱਚੇ ਨੂੰ ਕਤਲ ਕਰਨ ਦੇ ਮਾਮਲੇ 'ਚ ਤਲਬ ਕੀਤਾ ਹੋਇਆ ਹੈ ਤੇ ਹੋਰ ਪੰਥਕ ਮਾਮਲਿਆਂ 'ਤੇ ਵਿਚਾਰ ਕਰਨ ਲਈ ਇਕ ਅਹਿਮ ਬੈਠਕ ਬੁਲਾਈ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਪਿੱਛਲੇ ਦਿਨਾਂ ਤੋਂ ਸਰਬਤ ਖਾਲਸਾ ਦੇ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਸਿਹਤ ਠੀਕ ਨਾ ਹੋਣ ਕਾਰਨ ਇਹ ਬੈਠਕ ਮੁਲਤਵੀ ਕੀਤੀ ਗਈ ਹੈ। ਜੱਥੇਦਾਰ ਮੰਡ ਦੀ ਸਿਹਤ ਠੀਕ ਹੋਣ ਦੇ ਬਾਅਦ ਜਲਦ ਹੀ ਇਹ ਬੈਠਕ ਕੀਤੀ ਜਾਵੇਗੀ।


Related News