ਨਸ਼ਿਆਂ ਦੇ ਮੁੱਦੇ 'ਤੇ ਜਥੇਦਾਰ ਨੇ ਘੇਰੇ ਕੈਪਟਨ, ਵੇਰਕਾ ਤੇ ਜਾਖੜ ਨੇ ਕੀਤਾ ਬਚਾਅ (ਵੀਡੀਓ)
Sunday, Jul 01, 2018 - 06:48 PM (IST)
ਅੰਮ੍ਰਿਤਸਰ/ਲੁਧਿਆਣਾ (ਸੁਮਿਤ, ਅਭਿਸ਼ੇਕ ਬਹਿਲ) : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਮੁੱਖ ਮੰਤਰੀ ਨੂੰ ਦਿੱਤੀ ਗਈ ਸਲਾਹ 'ਤੇ ਕਾਂਗਰਸ ਨੇ ਚੁਟਕੀ ਲਈ ਹੈ। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਜਿਥੇ ਇਹ ਸਪੱਸ਼ਟ ਕੀਤਾ ਕਿ ਕੈਪਟਨ ਸਾਹਿਬ ਆਪਣੀ ਸਹੁੰ ਨੂੰ ਪੂਰਾ ਕਰਨ ਲਈ ਲਗਾਤਾਰ ਯਤਨਸ਼ੀਲ ਹਨ, ਉਥੇ ਹੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਜੇਕਰ ਜਥੇਦਾਰ ਸਾਹਿਬ ਪਿਛਲੀ ਬਾਦਲ ਸਰਕਾਰ ਵੇਲੇ ਬੋਲਦੇ ਤਾਂ ਹੋਰ ਵੀ ਜ਼ਿਆਦਾ ਚੰਗਾ ਹੁੰਦਾ।
ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਪੰਜਾਬ 'ਚ ਨਸ਼ਿਆਂ ਕਾਰਣ ਹੋ ਰਹੀਆਂ ਮੌਤਾਂ ਦਾ ਮੁੱਦਾ ਕਾਫੀ ਭਖਿਆ ਹੋਇਆ ਹੈ ਅਤੇ ਨਸ਼ੇ ਕਾਰਨ ਕੈਪਟਨ ਅਮਰਿੰਦਰ ਸਿੰਘ ਸਰਕਾਰ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ।
