‘ਇਨਸਾਫ ਮੋਰਚਾ ਬਰਗਾਡ਼ੀ’ ਜਾਰੀ, ਬਲਜੀਤ ਸਿੰਘ ਦਾਦੂਵਾਲ ਨੇ ਸੰਗਤਾਂ ਨੂੰ ਕੀਤੀ ਇਹ ਅਪੀਲ

10/17/2018 8:28:53 AM

 ਜੈਤੋ, (ਸਤਵਿੰਦਰ)-ਸਰਬੱਤ ਖਾਲਸਾ ਵੱਲੋਂ ਥਾਪੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇ. ਬਲਜੀਤ ਸਿੰਘ ਦਾਦੂਵਾਲ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ‘‘ਇਹ ਸਮਾਂ ਫ਼ਸਲਾਂ ਸੰਭਾਲਣ ਦਾ ਹੈ, ਪਹਿਲਾਂ ਪੁੱਤਾਂ ਵਾਂਗ ਪਾਲੀਆਂ ਫ਼ਸਲਾਂ ਦਾ ਖਿਆਲ ਕਰੋ ਅਤੇ ਫਿਰ ਸਮਾਂ ਬਚੇ ਤਾਂ ਇਨਸਾਫ਼ ਮੋਰਚੇ ਵਿਚ ਆਪਣੀ ਹਾਜ਼ਰੀ ਭਰੋ’’। ਇਹ ਇਨਸਾਫ਼ ਮੋਰਚਾ ਨਿਰੰਤਰ ਜਾਰੀ ਹੈ, ਇਸ ਵਿਚ ਸਾਰੀਆਂ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਰਾਜਸੀ ਅਤੇ ਸਮਾਜਕ ਜਥੇਬੰਦੀਆਂ ਆਪਣੀ ਹਾਜ਼ਰੀਅਾਂ ਭਰ ਰਹੀਅਾਂ ਹਨ। 
ਜ਼ਿਕਰਯੋਗ ਹੈ ਕਿ ਸਰਬੱਤ ਖਾਲਸਾ ਵੱਲੋਂ ਥਾਪੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ 1 ਜੂਨ, 2018 ਤੋਂ ਬਰਗਾਡ਼ੀ ਵਿਖੇ ਇਨਸਾਫ਼ ਮੋਰਚਾ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਹੈ। ਇਸ ਇਨਸਾਫ਼ ਮੋਰਚੇ ਦਾ ਸਮਰਥਨ ਤਖਤ  ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਕਰ ਰਹੇ ਹਨ।


ਇਸ ਸਮੇਂ ਬਰਗਾਡ਼ੀ ਕਾਂਡ ਵਿਚ ਸ਼ਹੀਦ ਹੋਏ ਭਾਈ  ਕ੍ਰਿਸ਼ਨ ਭਗਵਾਨ ਸਿੰਘ ਬਹਿਬਲ ਖੁਰਦ ਦੇ ਭਰਾ ਰੇਸ਼ਮ ਸਿੰਘ ’ਤੇ ਹੋਏ ਜਾਨਲੇਵਾ ਹਮਲੇ ਦੀ  ਜਥੇ. ਦਾਦੂਵਾਲ, ਜਥੇ.  ਧਿਆਨ ਸਿੰਘ ਮੰਡ ਨੇ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ।  ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕਰਨ ਦੀ ਬਜਾਏ ਜਾਨਲੇਵਾ ਹਮਲੇ ਹੋ ਰਹੇ  ਹਨ। ਉੱਧਰ, ਦੂਜੇ ਪਾਸੇ ਡੀ. ਐੱਸ. ਪੀ. ਜੈਤੋ ਕੁਲਦੀਪ ਸਿੰਘ ਸੋਹੀ ਨੇ ਕਿਹਾ ਕਿ ਰੇਸ਼ਮ  ਸਿੰਘ ਦੀ ਹਾਲਤ ਨਾਜ਼ੁਕ ਹੋਣ ਕਰ ਕੇ ਬਠਿੰਡਾ ਦੇ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ, ਜਦੋਂ  ਤੱਕ ਉਹ ਕੋਈ ਬਿਆਨ ਨਹੀਂ ਦਿੰਦਾ, ਉਦੋਂ ਤੱਕ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਜਾ  ਸਕਦੀ।


ਇਸ ਦੌਰਾਨ ਬਾਬਾ ਮੰਗਲ ਸਿੰਘ ਸੋਢੀਵਾਲਾ, ਬਾਬਾ ਗੁਰਸੇਵਕ ਸਿੰਘ ਰਾਮੇਆਣਾ, ਬਾਬਾ ਬੋਹਡ ਸਿੰਘ ਕਾਰ ਸੇਵਾ ਦਿੱਲੀ ਵਾਲੇ,  ਭਾਈ ਰਛਪਾਲ ਸਿੰਘ ਕਥਾਵਾਚਕ, ਭਾਈ ਕੁਲਵੰਤ ਸਿੰਘ ਬਾਜਾਖਾਨਾ, ਭਾਈ ਗੁਰਜੰਟ ਸਿੰਘ ਕੱਟੂ, ਭਾਈ ਬਲਦੇਵ ਸਿੰਘ, ਬਾਬਾ ਹਰਦੀਪ ਸਿੰਘ ਮਹਿਰਾਜ, ਜਥੇ. ਮੰਦਰ ਸਿੰਘ ਵਾਂਦਰ, ਭਾਈ ਬਲਵੰਤ ਸਿੰਘ ਸਿਵੀਆਂ, ਡਾ. ਭਾਈ ਗੁਰਪ੍ਰੀਤ ਸਿੰਘ ਬਹਿਬਲ ਕਲਾਂ, ਭਾਈ ਗੁਰਪ੍ਰੀਤ ਸਿੰਘ ਬੁਰਜ ਹਰੀਕਾ ਤੋਂ ਇਲਾਵਾ ਕਈ ਪਿੰਡਾਂ ਤੋਂ ਸੰਗਤਾਂ ਵੱਡੀ ਗਿਣਤੀ ’ਚ ਹਾਜ਼ਾਰ ਸਨ। ਸਟੇਜ ਦੀ ਸੇਵਾ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਨਿਭਾਈ। 


Related News