ਜਸਵੰਤ ਸਿੰਘ ਕੰਵਲ ਨੂੰ ਜੱਦੀ ਪਿੰਡ 'ਚ ਦਿੱਤੀ ਗਈ ਅੰਤਿਮ ਵਿਦਾਈ

Saturday, Feb 01, 2020 - 05:17 PM (IST)

ਜਸਵੰਤ ਸਿੰਘ ਕੰਵਲ ਨੂੰ ਜੱਦੀ ਪਿੰਡ 'ਚ ਦਿੱਤੀ ਗਈ ਅੰਤਿਮ ਵਿਦਾਈ

ਮੋਗਾ (ਗੋਪੀ ਰਾਊਕੇ, ਵਿਪਨ):  ਮੋਗਾ ਜ਼ਿਲੇ ਦੇ ਇਤਿਹਾਸਕ ਪਿੰਡ ਢੁੱਡੀਕੇ ਨਿਵਾਸੀ ਅਤੇ ਪ੍ਰਸਿੱਧ ਨਾਵਲਕਾਰ 101 ਸਾਲਾ ਜਸਵੰਤ ਸਿੰਘ ਕੰਵਲ ਨੇ ਆਪਣੇ ਜੱਦੀ ਪਿੰਡ 'ਚ ਆਖਰੀ ਸਾਹ ਲਿਆ। ਜਸਵੰਤ ਸਿੰਘ ਕੰਵਲ ਦੀ ਦਿਲ ਦੀ ਧੜਕਣ ਰੁਕਣ ਨਾਲ ਮੌਤ ਹੋ ਗਈ ਸੀ।

PunjabKesari

ਉਨ੍ਹਾਂ ਦੇ ਅੰਤਿਮ ਸਸਕਾਰ 'ਚ ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ, ਸਾਬਕਾ ਮੰਤਰੀ ਮਾਲਤੀ ਥਾਪਰ ਅਤੇ ਕਈ ਵੱਡੇ ਦਿੱਗਜ ਨਾਵਲਕਾਰ, ਜਿਨ੍ਹਾਂ 'ਚੋਂ ਜਤੇਂਦਰ ਪਨੂੰ, ਬਲਦੇਵ ਸਿੰਘ ਸੜਕਨਾਮਾ, ਮੋਗਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ, ਐੱਸ.ਐੱਸ.ਪੀ. ਅਮਰਜੀਤ ਸਿੰਘ ਬਾਜਵਾ ਅਤੇ ਕਈ ਵੱਡੀਆਂ ਸ਼ਖਸੀਅਤਾਂ ਹਾਜ਼ਰ ਰਹੀਆਂ, ਜਿਨ੍ਹਾਂ ਨੇ ਜਸਵੰਤ ਸਿੰਘ ਕੰਵਲ ਨੂੰ ਸ਼ਰਧਾਂਜਲੀ ਦਿੱਤੀ।

PunjabKesari


author

Shyna

Content Editor

Related News