ਜੱਸੀ ਕਤਲ ਕਾਂਡ : ਦੋਸ਼ੀ ਮੁੜ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ''ਤੇ

Tuesday, Jan 29, 2019 - 03:03 PM (IST)

ਜੱਸੀ ਕਤਲ ਕਾਂਡ : ਦੋਸ਼ੀ ਮੁੜ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ''ਤੇ

ਮਾਲੇਰਕੋਟਲਾ(ਰਾਜੇਸ਼ ਕੋਹਲੀ)— ਭਾਰਤ-ਕੈਨੇਡਾ ਦੇ ਬਹੁ-ਚਰਚਿਤ 'ਜੱਸੀ ਕਤਲ ਕੇਸ' ਵਿਚ ਕੈਨੇਡਾ ਤੋਂ ਡਿਪੋਟ ਕਰਕੇ ਭਾਰਤ ਲਿਆਂਦੇ ਗਏ ਮਲਕੀਤ ਕੌਰ ਸਿੱਧੂ (ਜੱਸੀ ਦੀ ਮਾਂ) ਅਤੇ ਸੁਰਜੀਤ ਸਿੰਘ ਬਦੇਸ਼ਾ (ਜੱਸੀ ਦਾ ਮਾਮਾ) ਨੂੰ 4 ਦਿਨ ਦਾ ਪੁਲਸ ਰਿਮਾਂਡ ਖਤਮ ਹੋਣ 'ਤੇ ਥਾਣਾ ਅਮਰਗੜ੍ਹ ਦੀ ਪੁਲਸ ਵੱਲੋਂ ਮਾਲੇਰਕੋਟਲਾ ਅਦਾਲਤ ਵਿਚ ਅੱਜ ਮੁੜ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਅਤੇ ਉਸ ਤੋਂ ਬਾਅਦ ਦੋਵਾਂ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਅਤੇ ਸੰਗਰੂਰ ਜੇਲ ਵਿਚ ਬੰਦ ਕਰਨ ਦਾ ਹੁਕਮ ਦਿੱਤਾ ਹੈ।

PunjabKesari

ਡੀ.ਐੱਸ.ਪੀ. ਅਮਰਗੜ੍ਹ ਚੀਮਾ ਨੇ ਦੱਸਿਆ ਕਿ ਪੁਲਸ ਨੇ ਕਤਲ ਦੇ ਸਮੇਂ ਪੈਸਿਆਂ ਦੇ ਲੈਣ-ਦੇਣ ਦੀ ਜਾਂਚ ਲਈ 2 ਦਿਨ ਦਾ ਰਿਮਾਂਡ ਮੰਗਿਆ ਸੀ ਤਾਂ ਕਿ ਜੱਸੀ ਦੀ ਮਾਂ ਅਤੇ ਮਾਮੇ ਦੇ ਖਾਤਿਆਂ ਦੀ ਜਾਂਚ ਕੀਤੀ ਜਾ ਸਕੇ ਪਰ ਅਦਾਲਤ ਨੇ ਉਨ੍ਹਾਂ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਹੈ।


author

cherry

Content Editor

Related News