ਅਸਤੀਫੇ ਤੋਂ ਬਾਅਦ ''ਜੱਸੀ ਜਸਰਾਜ'' ਦੀ ਕੇਜਰੀਵਾਲ ਨੂੰ ਵੱਡੀ ਧਮਕੀ

Tuesday, Jan 29, 2019 - 06:44 PM (IST)

ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਵਾਲੇ ਪੰਜਾਬੀ ਗਾਇਕ ਜੱਸੀ ਜਸਰਾਜ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੱਡੀ ਧਮਕੀ ਦਿੱਤੀ ਹੈ। ਜੱਸੀ ਜਸਰਾਜ ਨੇ ਕਿਹਾ ਹੈ ਕਿ ਜੇਕਰ 'ਆਪ' ਪਾਰਟੀ ਨੇ ਆਪਣੀ ਕਿਸੇ ਵੀ ਰੈਲੀ 'ਚ ਉਨ੍ਹਾਂ ਦੇ ਗੀਤ ਚਲਾਏ ਤਾਂ ਉਨ੍ਹਾਂ ਦੀ ਕੰਪਨੀ ਇਕ ਵਾਰ ਗੀਤ ਚਲਾਉਣ 'ਤੇ ਪਾਰਟੀ ਖਿਲਾਫ ਘੱਟੋ-ਘੱਟ 5 ਕਰੋੜ ਦਾ ਦਾਅਵਾ ਠੋਕੇਗੀ। ਜੱਸੀ ਜਸਰਾਜ ਨੇ ਕਿਹਾ ਕਿ ਦਿੱਲੀ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਦੇ ਗਾਣੇ 'ਇਨਕਲਾਬ' ਅਤੇ 'ਇਨਕਲਾਬ-2' ਚਲਾਏ ਗਏ ਸਨ, ਜਿਨ੍ਹਾਂ ਦਾ ਚੋਣਾਂ ਦੌਰਾਨ ਪਾਰਟੀ ਨੂੰ ਬਹੁਤ ਫਾਇਦਾ ਹੋਇਆ ਸੀ ਪਰ ਹੁਣ ਜੇਕਰ ਪਾਰਟੀ ਨੇ ਆਪਣੀ ਕਿਸੇ ਵੀ ਰੈਲੀ 'ਚ ਇਨ੍ਹਾਂ ਗਾਣਿਆਂ ਦੀ ਇਕ ਵੀ ਲਾਈਨ ਚਲਾਈ ਤਾਂ ਉਹ ਪਾਰਟੀ ਨੂੰ ਬਖਸ਼ਣਗੇ ਨਹੀਂ, ਸਗੋਂ ਉਸ ਖਿਲਾਫ ਮੁਕੱਦਮਾ ਠੋਕਣਗੇ।


Babita

Content Editor

Related News