ਹੁਣ ਜਸਪ੍ਰੀਤ ਸਿੰਘ ਹੋਣਗੇ ਜਲੰਧਰ ਜ਼ਿਲ੍ਹੇ ਦੇ ਨਵੇਂ ਡਿਪਟੀ ਕਮਿਸ਼ਨਰ, ਘਨਸ਼ਾਮ ਥੋਰੀ ਦਾ ਹੋਇਆ ਤਬਾਦਲਾ

Friday, Jul 08, 2022 - 12:26 PM (IST)

ਹੁਣ ਜਸਪ੍ਰੀਤ ਸਿੰਘ ਹੋਣਗੇ ਜਲੰਧਰ ਜ਼ਿਲ੍ਹੇ ਦੇ ਨਵੇਂ ਡਿਪਟੀ ਕਮਿਸ਼ਨਰ, ਘਨਸ਼ਾਮ ਥੋਰੀ ਦਾ ਹੋਇਆ ਤਬਾਦਲਾ

ਜਲੰਧਰ (ਚੋਪੜਾ)– ਪੰਜਾਬ ਸਰਕਾਰ ਵੱਲੋਂ ਵੀਰਵਾਰ ਵੱਡੇ ਪੱਧਰ ’ਤੇ ਆਈ. ਏ. ਐੱਸ. ਅਤੇ ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ। ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ (ਆਈ. ਏ. ਐੱਸ.) ਦੀ ਥਾਂ ਮਾਨਸਾ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ (ਆਈ. ਏ. ਐੱਸ.) ਨੂੰ ਜਲੰਧਰ ਦੇ ਡਿਪਟੀ ਕਮਿਸ਼ਨਰ ਦੀ ਕਮਾਨ ਸੌਂਪੀ ਗਈ ਹੈ। ਘਨਸ਼ਾਮ ਥੋਰੀ ਨੂੰ ਡਾਇਰੈਕਟਰ ਫੂਡ ਐਂਡ ਸਿਵਲ ਸਪਲਾਈਜ਼ ਐਂਡ ਕੰਜ਼ਿਊਮਰ ਅਫੇਅਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। 

ਜ਼ਿਕਰਯੋਗ ਹੈ ਕਿ ਜਸਪ੍ਰੀਤ ਸਿੰਘ 2014 ਬੈਚ ਦੇ ਆਈ. ਏ. ਐੱਸ. ਅਧਿਕਾਰੀ ਹਨ। ਜਸਪ੍ਰੀਤ ਸਿੰਘ ਇਸ ਤੋਂ ਪਹਿਲਾਂ ਵੀ ਜਲੰਧਰ ਵਿਚ ਐਡੀਸ਼ਨਲ ਡਿਪਟੀ ਕਮਿਸ਼ਨਰ (ਡਿਵੈੱਲਪਮੈਂਟ) ਵਜੋਂ ਸੇਵਾਵਾਂ ਦੇ ਚੁੱਕੇ ਹਨ। ਪੰਜਾਬ ਵਿਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਮਾਨਸਾ ਲਾਇਆ ਗਿਆ ਸੀ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਕਈ ਹੋਰ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਕੀਤੀਆਂ ਗਈਆਂ ਹਨ ਅਤੇ ਕਈ ਅਧਿਕਾਰੀਆਂ ਨੂੰ ਸਰਕਾਰ ਨੇ ਐਡੀਸ਼ਨਲ ਚਾਰਜ ਸੌਂਪਿਆ ਹੈ।

ਇਹ ਵੀ ਪੜ੍ਹੋ: ਅੱਜ ਮਹਾਨਗਰ ਜਲੰਧਰ ’ਚ ਖੁੱਲ੍ਹਣਗੇ 53 ਨਵੇਂ ਸ਼ਰਾਬ ਦੇ ਠੇਕੇ, 15 ਫ਼ੀਸਦੀ ਕੀਮਤਾਂ ਘਟੀਆਂ

ਸਬ-ਡਿਵੀਜ਼ਨ ਆਦਮਪੁਰ ਨੂੰ ਮਿਲਿਆ ਪਹਿਲਾ ਐੱਸ. ਡੀ. ਐੱਮ.
ਜ਼ਿਲ੍ਹੇ ਦੀ ਨਵੀਂ ਐਲਾਨੀ ਸਬ-ਡਿਵੀਜ਼ਨ ਆਦਮਪੁਰ ਨੂੰ ਨਵਾਂ ਐੱਸ. ਡੀ. ਐੱਮ. ਮਿਲ ਗਿਆ ਹੈ। ਪੰਜਾਬ ਸਰਕਾਰ ਨੇ ਐੱਸ. ਡੀ.ਐੱਮ.-2 ਬਲਬੀਰ ਰਾਜ ਸਿੰਘ ਨੂੰ ਆਦਮਪੁਰ ਦਾ ਐਡੀਸ਼ਨਲ ਚਾਰਜ ਸੌਂਪਿਆ ਹੈ। ਇਸ ਤੋਂ ਪਹਿਲਾਂ ਐੱਸ. ਡੀ. ਐੱਮ.-1 ਹੀ ਆਦਮਪੁਰ ਦਾ ਕਾਰਜਭਾਰ ਸੰਭਾਲਦੇ ਰਹੇ ਹਨ।

PunjabKesari

ਜਸਬੀਰ ਸਿੰਘ ਹੋਣਗੇ ਪੁੱਡਾ ਦੇ ਨਵੇਂ ਐਡੀਸ਼ਨਲ ਚੀਫ਼ ਐਡਮਨਿਸਟ੍ਰੇਟਰ
ਪੰਜਾਬ ਸਰਕਾਰ ਵੱਲੋਂ ਪੀ. ਸੀ. ਐੱਸ. ਅਧਿਕਾਰੀ ਜਸਬੀਰ ਸਿੰਘ ਨੂੰ ਜਲੰਧਰ ਡਿਵੈੱਲਪਮੈਂਟ ਅਥਾਰਟੀ (ਪੁੱਡਾ) ਦਾ ਨਵਾਂ ਐਡੀਸ਼ਨਲ ਚੀਫ ਐਡਮਨਿਸਟ੍ਰੇਟਰ ਨਿਯੁਕਤ ਕੀਤਾ ਗਿਆ ਹੈ। ਜਸਬੀਰ ਸਿੰਘ ਜਲੰਧਰ ਵਿਚ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਰਹਿ ਚੁੱਕੇ ਹਨ। ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐਡੀਸ਼ਨਲ ਡਿਪਟੀ ਕਮਿਸ਼ਨਰ (ਅਰਬਨ ਡਿਵੈੱਲਪਮੈਂਟ) ਅੰਮ੍ਰਿਤਸਰ ਤਾਇਨਾਤ ਕੀਤਾ ਗਿਆ ਸੀ। ਉਹ ਹੁਣ ਰਜਤ ਓਬਰਾਏ ਦੀ ਥਾਂ ਏ. ਸੀ. ਏ. ਪੁੱਡਾ ਦਾ ਕੰਮਕਾਜ ਦੇਖਣਗੇ।

ਇਹ ਵੀ ਪੜ੍ਹੋ: CM ਮਾਨ ਦੇ ਵਿਆਹ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਨੂੰ ਕੁਝ ਇਸ ਤਰ੍ਹਾਂ ਦਿੱਤਾ ਗਿਆ ਸਨਮਾਨ

PunjabKesari

ਰਜਤ ਓਬਰਾਏ ਹੋਣਗੇ ਨਵੇਂ ਸੈਕਟਰੀ ਆਰ. ਟੀ. ਏ., ਜੈਇੰਦਰ ਸਿੰਘ ਬਣੇ ਫਿਰ ਬਣੇ ਐੱਸ. ਡੀ. ਐੱਮ.-1
ਜਲੰਧਰ ਜ਼ਿਲ੍ਹੇ ਨੂੰ ਨਵੇਂ ਸੈਕਟਰੀ ਰਿਜਨਲ ਟਰਾਂਸਪੋਰਟ ਅਥਾਰਟੀ (ਆਰ. ਟੀ. ਏ.) ਅਤੇ ਐੱਸ. ਡੀ. ਐੱਮ.-1 ਮਿਲ ਗਏ ਹਨ। ‘ਜਗ ਬਾਣੀ’ ਨੇ ਬੀਤੇ ਦਿਨੀਂ ਹੀ ਸੈਕਟਰੀ ਆਰ. ਟੀ. ਏ. ਅਤੇ ਐੱਸ. ਡੀ. ਐੱਮ.-1 ਤੋਂ ਇਲਾਵਾ ਐੱਸ. ਡੀ. ਐੱਮ. ਫਿਲੌਰ ਦੇ ਅਹੁਦੇ ਲਗਭਗ ਡੇਢ-ਦੋ ਮਹੀਨੇ ਖਾਲੀ ਪਏ ਹੋਣ ਸਬੰਧੀ ਖਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ ਸੀ। ਇਸ ਉਪਰੰਤ ਸਰਕਾਰ ਨੇ ਹੁਕਮ ਜਾਰੀ ਕਰਦਿਆਂ ਪੀ. ਸੀ .ਐੱਸ. ਅਧਿਕਾਰੀ ਰਜਤ ਓਬਰਾਏ ਨੂੰ ਸੈਕਟਰੀ ਆਰ. ਟੀ. ਏ. ਤਾਇਨਾਤ ਕੀਤਾ ਹੈ। ਰਜਤ ਓਬਰਾਏ ਇਸ ਤੋਂ ਪਹਿਲਾਂ ਏ. ਸੀ. ਏ. ਪੁੱਡਾ ਦਾ ਕਾਰਜਭਾਰ ਸੰਭਾਲ ਰਹੇ ਸਨ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਉਨ੍ਹਾਂ ਨੂੰ ਸੈਕਟਰੀ ਆਰ. ਟੀ. ਏ. ਦਾ ਐਡੀਸ਼ਨਲ ਚਾਰਜ ਸੌਂਪਿਆ ਹੋਇਆ ਸੀ।

 

PunjabKesariਇਸ ਤੋਂ ਇਲਾਵਾ ਪੀ. ਸੀ. ਐੱਸ. ਅਧਿਕਾਰੀ ਜੈਇੰਦਰ ਸਿੰਘ ਨੂੰ ਐੱਸ. ਡੀ. ਐੱਮ.-1 ਤਾਇਨਾਤ ਕੀਤਾ ਗਿਆ ਸੀ। ਜੈਇੰਦਰ ਸਿੰਘ ਇਸ ਤੋਂ ਪਹਿਲਾਂ ਵੀ ਜਲੰਧਰ ਦੇ ਐੱਸ. ਡੀ. ਐੱਮ.-1 ਰਹਿ ਚੁੱਕੇ ਹਨ ਅਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦਾ ਤਬਾਦਲਾ ਬਤੌਰ ਐੱਸ. ਡੀ. ਐੱਮ. ਕਪੂਰਥਲਾ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਐੱਸ. ਡੀ. ਐੱਮ. ਫਿਲੌਰ ਦੀ ਖਾਲੀ ਪਈ ਕੁਰਸੀ ’ਤੇ ਨਵੇਂ ਅਧਿਕਾਰੀ ਦੀ ਤਾਇਨਾਤੀ ਦੀ ਬਜਾਏ ਸਰਕਾਰ ਨੇ ਐੱਸ. ਡੀ. ਐੱਮ. ਨਕੋਦਰ ਰਣਦੀਪ ਸਿੰਘ ਹੀਰ ਨੂੰ ਐੱਸ. ਡੀ. ਐੱਮ. ਨਕੋਦਰ ਦੇ ਨਾਲ-ਨਾਲ ਐੱਸ. ਡੀ. ਐੱਮ. ਫਿਲੌਰ ਦਾ ਐਡੀਸ਼ਨਲ ਕਾਰਜਭਾਰ ਸੌਂਪਿਆ ਹੈ।

ਇਹ ਵੀ ਪੜ੍ਹੋ: ਬੇਅਦਬੀ ਮਾਮਲੇ ’ਤੇ ਆਇਆ ਵੱਡਾ ਫ਼ੈਸਲਾ, ਅਦਾਲਤ ਨੇ 3 ਡੇਰਾ ਪ੍ਰੇਮੀਆਂ ਨੂੰ ਦੋਸ਼ੀ ਕਰਾਰ ਦਿੱਤਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News