ਜਸਬੀਰ ਡਿੰਪਾ ਨੇ ਲੋਕ ਸਭਾ 'ਚ ਚੁੱਕਿਆ ਵਾਤਾਵਰਨ ਦਾ ਮੁੱਦਾ, ਦਿੱਤੇ ਅਹਿਮ ਸੁਝਾਅ
Thursday, Mar 31, 2022 - 06:43 PM (IST)

ਤਰਨਤਾਰਨ (ਬਿਊਰੋ) - ਖਡੂਰ ਸਾਹਿਬ ਤੋਂ ਕਾਂਗਰਸੀ ਸਾਂਸਦ ਜਸਬੀਰ ਸਿੰਘ ਗਿੱਲ ਵੱਲੋਂ ਲੋਕ ਸਭਾ ’ਚ ਵਾਤਾਵਰਨ ਦਾ ਮੁੱਦਾ ਚੁੱਕਿਆ ਗਿਆ। ਜਸਬੀਰ ਸਿੰਘ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਰੋਜ਼ਾਨਾ ਵਰਤੋਂ ’ਚ ਆਉਣ ਵਾਲਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ। ਧਰਤੀ, ਹਵਾ, ਪਾਣੀ ਅਤੇ ਵਾਤਾਵਰਨ ਲਗਾਤਾਰ ਪ੍ਰਦੂਸ਼ਿਤ ਹੋ ਰਿਹਾ ਹੈ, ਜਿਸ ਨੂੰ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹੀ ਯੋਜਨਾ ਬਣਾਉਣ, ਜਿਸ ਨਾਲ ਲੋਕ ਜਾਗਰੂਕ ਹੋ ਸਕਣ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: ਅੰਮ੍ਰਿਤਸਰ ਏਅਰਪੋਰਟ ਪੁੱਜੀਆਂ 2 ਨੌਜਵਾਨਾਂ ਦੀਆਂ ਲਾਸ਼ਾਂ, 25 ਦਿਨ ਪਹਿਲਾਂ ਦੁਬਈ ’ਚ ਹੋਈ ਸੀ ਮੌਤ
ਲਗਾਤਾਰ ਦਰੱਖ਼ਤਾਂ ਦੀ ਹੋ ਰਹੀ ਕਟਾਈ ਦਾ ਮੁੱਦਾ ਚੁੱਕਦੇ ਹੋਏ ਜਸਬੀਰ ਸਿੰਘ ਨੇ ਕਿਹਾ ਕਿ ਸਾਨੂੰ ਦਰੱਖ਼ਤਾਂ ਦੀ ਕਟਾਈ ਨਹੀਂ ਕਰਨੀ ਚਾਹੀਦੀ। ਅੱਜ ਦੇ ਸਮੇਂ ’ਚ ਟੈਂਡਰ ਦੇ ਹਿਸਾਬ ਨਾਲ ਚਾਰੇ ਪਾਸੇ ਦਰਖ਼ਤਾਂ ਨੂੰ ਵੱਢਿਆ ਜਾ ਰਿਹਾ ਹੈ, ਜੋ ਵਾਤਾਵਰਨ ਲਈ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਗਲੇਸ਼ੀਅਰ ਪਿਘਲ ਰਹੇ ਹਨ। ਵਾਤਾਵਰਨ ਬਚਾਉਣ ਲਈ ਜਸਬੀਰ ਸਿੰਘ ਨੇ ਸੁਝਾਅ ਦਿੰਦਿਆਂ ਕਿਹਾ ਕਿ ਸੂਬਿਆਂ ’ਚ ਚੱਲਣ ਵਾਲੇ ਕਮਰਸ਼ੀਅਲ ਵਾਹਨ ਜਿਵੇਂ ਬੱਸ, ਟਰੱਕ, ਬਲੈਰੋ ਜੀਪਾਂ ਆਦਿ ਦੇ ਚਾਰੇ ਪਾਸੇ ਲੋਕਾਂ ਨੂੰ ਪ੍ਰੇਰਨਾ ਦੇਣ ਵਾਲਾ ਸਲੋਗਨ ਲਿਖਣ ਦਾ ਮਤਾ ਪਾਸ ਹੋਵੇ।
ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਸ਼ਰਮਸਾਰ ਘਟਨਾ: ਨਵਜਨਮੀ ਬੱਚੀ ਦਾ ਕਤਲ ਕਰ ਨਾਲੀ ’ਚ ਸੁੱਟਿਆ, ਫੈਲੀ ਸਨਸਨੀ