ਯੋ-ਯੋ ਹਨੀ ਸਿੰਘ ਨੂੰ ਲੈ ਕੇ ਪੰਜਾਬੀ ਸਿੰਗਰ ਜਸਬੀਰ ਜੱਸੀ ਨੇ ਕੀਤਾ ਵੱਡਾ ਖੁਲਾਸਾ

08/25/2015 2:27:52 PM

ਚੰਡੀਗੜ੍ਹ- ਰੈਪਰ ਯੋ-ਯੋ ਹਨੀ ਸਿੰਘ ਨੂੰ ਲੈ ਕੇ ਪੰਜਾਬੀ ਸਿੰਗਰ ਜਸਬੀਰ ਜੱਸੀ ਨੇ ਵੱਡਾ ਖੁਲਾਸਾ ਕੀਤਾ ਹੈ। ਜਸਬੀਰ ਨੇ ਕਿਹਾ ਕਿ ਉਹ ਹਨੀ ਸਿੰਘ ਨੂੰ ਇਕ ਰਿਹੈਬਿਲੇਟਸ਼ਨ ਸੈਂਟਰ ''ਚ ਮਿਲੇ ਸਨ। ਦੱਸ ਦਈਏ ਕਿ ਪਿੱਛਲੇ ਸਾਲ ਅਕਤੂਬਰ ''ਚ ਹਨੀ ਸਿੰਘ ਪਬਲਿਕ ਲਾਈਫ ਤੋਂ ਦੂਰ ਹੋ ਗਏ ਸੀ।

ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਸਨ ਕਿ ਡਰੱਗ ਐਡਿਕਸ਼ਨ ਦੇ ਕਾਰਨ ਹਨੀ ਸਿੰਘ ਚੰਡੀਗੜ੍ਹ ਦੇ ਰਿਹੈਬਿਲਿਟੇਸ਼ਨ ਸੈਂਟਰ ''ਚ ਇਲਾਜ ਕਰਵਾ ਰਹੇ ਹਨ। ਉਥੇ ਕਈ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਹਨੀ ਸਿੰਘ ਕਿਸੀ ਬੀਮਾਰੀ ਤੋਂ ਪੀੜੀਤ ਹਨ। ਹਨੀ ਸਿੰਘ ਨੂੰ ਕੀ ਹੋਇਆ ਇਹ ਸਵਾਲ ਪੁੱਛੇ ਜਾਣ ''ਤੇ ਜਸਬੀਰ ਨੇ ਕਿਹਾ, ਉਹੀ ਸਟੀਰੌਇਡ (Steroids) ਆਦਿ... ਬਹੁਤ ਬੀਮਾਰ ਸੀ ਉਹ।

ਜਦੋਂ ਮੈਂ ਉਸ ਨੂੰ ਰੇਹਾਬ ''ਚ ਮਿਲਿਆ ਸੀ ਤਾਂ ਮੈਨੂੰ ਬਹੁਤ ਦੁੱਖ ਹੋਇਆ ਸੀ। ਬਿਲਕੁੱਲ ਅਜੀਬ ਜਿਹਾ ਹੋ ਗਿਆ ਸੀ। ਹਾਲਾਂਕਿ ਉਸ ਦੇ ਮੈਨੇਜਰ ਨੇ ਮੈਨੂੰ ਦੱਸਿਆ ਸੀ ਕਿ ਉਸ ਦੀ ਰਿਕਵਰੀ ਵਧੀਆ ਹੋ ਰਹੀ ਹੈ।

''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਆਪਣੀ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਆਪਣੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਆਨੰਦ ਮਾਣ ਸਕਦੇ ਹੋ।


Related News