ਯੋ-ਯੋ ਹਨੀ ਸਿੰਘ ਨੂੰ ਲੈ ਕੇ ਵੱਡਾ ਖੁਲਾਸਾ ਕਰਨ ਵਾਲਾ ਮਸ਼ਹੂਰ ਪੰਜਾਬੀ ਸਿੰਗਰ ਹੁਣ ਇਹ ਕੀ ਬੋਲਿਆ!

08/27/2015 9:31:04 AM

ਜਲੰਧਰ-ਰੈਪਰ ਯੋ-ਯੋ ਹਨੀ ਸਿੰਘ ਨੂੰ ਲੈ ਕੇ ਬੀਤੇ ਦਿਨੀਂ ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਸੀ ਕਿ ਉਹ ਹਨੀ ਸਿੰਘ ਨੂੰ ਇਕ ਨਸ਼ਾ ਮੁਕਤੀ ਕੇਂਦਰ ''ਚ ਮਿਲੇ ਸਨ ਪਰ ਹੁਣ ਉਨ੍ਹਾਂ ਨੇ ਫੇਸਬੁੱਕ ''ਤੇ ਆਪਣੀ ਗੱਲ ਰੱਖਦਿਆਂ ਕਿਹਾ ਹੈ ਕਿ ਉਹ ਕਦੇ ਹਨੀ ਸਿੰਘ ਨੂੰ ਨਸ਼ਾ ਮੁਕਤੀ ਕੇਂਦਰ ''ਚ ਨਹੀਂ ਮਿਲੇ। ਉਹ ਅਖਬਾਰਾਂ ''ਚ ਅਜਿਹੀਆਂ ਖਬਰਾਂ ਆਉਣ ਤੋਂ ਬਾਅਦ ਕਾਫੀ ਗੁੱਸੇ ''ਚ ਨਜ਼ਰ ਆ ਰਹੇ ਹਨ।
ਇਸ ਸੰਬੰਧੀ ਬੀਤੇ ਦਿਨੀਂ ਇਕ ਅੰਗਰੇਜ਼ੀ ਅਖਬਾਰ ''ਚ ਅਤੇ ਕਈ ਸਾਈਟਾਂ ''ਤੇ ਵੀ ਇਕ ਖਬਰ ਪ੍ਰਕਾਸ਼ਿਤ ਹੋਈ ਸੀ ਕਿ ਜੱਸੀ ਨੇ ਕਿਹਾ ਹੈ ਕਿ ਉਹ ਕੁਝ ਮਹੀਨੇ ਪਹਿਲਾਂ ਹਨੀ ਸਿੰਘ ਨੂੰ ਚੰਡੀਗੜ੍ਹ ਦੇ ਇਕ ਨਸ਼ਾ ਮੁਕਤੀ ਕੇਂਦਰ ''ਚ ਮਿਲੇ ਸਨ ਅਤੇ ਲੱਗ ਰਿਹਾ ਸੀ ਕਿ ਉਹ ਉੱਥੇ ਸਟੇਰਾਇਡ ਦੀ ਲੱਤ ਕਾਰਨ ਸਨ। ਖਬਰ ਮੁਤਾਬਕ ਜੱਸੀ ਨੇ ਇਹ ਵੀ ਕਿਹਾ ਸੀ ਕਿ ਹਨੀ ਸਿੰਘ ਦੇ ਮੈਨੇਜਰ ਨੇ ਉਨ੍ਹਾਂ ਨੂੰ ਦੱਸਿਆ ਕਿ ਹਨੀ ਸਿੰਘ ਠੀਕ ਹੋ ਰਹੇ ਹਨ। 
ਹੁਣ ਆਪਣੀ ਫੇਸਬੁੱਕ ਪ੍ਰੋਫਾਈਲ ''ਤੇ ਜਸਬੀਰ ਜੱਸੀ ਨੇ ਇਸ ਗੱਲ ਦਾ ਖੰਡਨ ਕੀਤਾ ਹੈ ਅਤੇ ਕਾਫੀ ਗੁੱਸੇ ''ਚ ਹਨ। ਜ਼ਿਕਰਯੋਗ ਹੈ ਕਿ ਯੋ-ਯੋ ਦੇ ਨਾਂ ਨਾਲ ਮਸ਼ਹੂਰ ਹੋਏ ਹੁਸ਼ਿਆਰੁਪਰ ਮੂਲ ਦੇ ਗਾਇਕ ਹਨੀ ਸਿੰਘ ਸਾਲ 2014 ਦੇ ਅਖੀਰ ''ਚ ਅਚਾਨਕ ਆਪਣੀ ਪ੍ਰੋਫੈਸ਼ਨਲ ਕਮਿੱਟਮੈਂਟ ਤੋਂ ਲਾਪਤਾ ਹੋ ਗਏ ਸਨ। 2015 ਦੀ ਸ਼ੁਰੂਆਤ ''ਚ ਹਨੀ ਸਿੰਘ ਫੇਸਬੁੱਕ ਰਾਹੀਂ ਸਾਹਮਣੇ ਆਏ ਅਤੇ ਉਨ੍ਹਾਂ ਨੇ ਗਰੀਬ ਬੱਚਿਆਂ ਨਾਲ ਤਸਵੀਰ ਪੋਸਟ ਕਰਦੇ ਹੋਏ ਆਪਣੀ ਵਾਪਸੀ ਦਾ ਐਲਾਨ ਕੀਤਾ। ਉਨ੍ਹਾਂ ਦੇ ਇਸ ਤਰ੍ਹਾਂ ਲਾਪਤਾ ਹੋਣ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਸੀ।

''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਆਪਣੀ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਆਪਣੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਆਨੰਦ ਮਾਣ ਸਕਦੇ ਹੋ।


Babita Marhas

News Editor

Related News