ਬਾਦਲ ਦੇ ਬਿਆਨ ''ਤੇ ਜਰਨੈਲ ਸਿੰਘ ਦਾ ਕਰਾਰਾ ਜਵਾਬ (ਵੀਡੀਓ)

01/17/2017 5:36:37 PM

ਸ੍ਰੀ ਮੁਕਤਸਰ ਸਾਹਿਬ : ਲੰਬੀ ਦੀ ਚੋਣ ਅਖਾੜਾ ਗਰਮਾਉਂਦਿਆਂ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਬਿਆਨਬਾਜ਼ੀ ਤੇਜ਼ ਕਰ ਦਿੱਤੀ ਹੈ। ਮੁੱਖ ਮੰਤਰੀ ਬਾਦਲ ਨੇ ਆਪਣੇ ਵਿਰੋਧੀਆਂ ਨੂੰ ਧਾੜਵੀ ਕਿਹਾ ਹੈ ਜਦਕਿ ਇਸ ਦੇ ਜਵਾਬ ਵਿਚ ਆਮ ਆਦਮੀ ਪਾਰਟੀ ਦੇ ਲੰਬੀ ਤੋਂ ਉਮੀਦਵਾਰ ਜਰਨੈਲ ਸਿੰਘ ਨੇ ਮੁੱਖ ਮੰਤਰੀ ਨੂੰ ਕਰਾਰਾ ਜਵਾਬ ਦਿੱਤਾ ਹੈ। ਜਰਨੈਲ ਸਿੰਘ ਨੇ ਮੁੱਖ ਮੰਤਰੀ ਬਾਦਲ ਨੂੰ ਅਸਲ ਧਾੜਵੀ ਦੱਸਿਆ ਹੈ। ਜਰਨੈਲ ਸਿੰਘ ਨੇ ਕਿਹਾ ਕਿ ਅਕਾਲੀ ਆਗੂਆਂ ਦਾ ਜਗ੍ਹਾ-ਜਗ੍ਹਾ ਵਿਰੋਧ ਹੋ ਰਿਹਾ ਹੈ ਜਿਸ ਤੋਂ ਸਾਬਤ ਹੁੰਦਾ ਹੈ ਧਾੜਵੀ ਕੌਣ ਹਨ।
ਜਨੈਲ ਸਿੰਘ ਦਾ ਕਹਿਣਾ ਹੈ ਕਿ ਲੰਬੀ ਦੀ ਜਨਤਾ ਇਸ ਵਾਰ ਝਾੜੂ ਦੇ ਹੱਕ ਵਿਚ ਵੋਟ ਪਾ ਕੇ ਆਪਣਾ ਗੁੱਸਾ ਜ਼ਾਹਿਰ ਕਰੇਗੀ ਅਤੇ ਅਸਲ ਧਾੜਵੀਆ ਨੂੰ ਪੰਜਾਬ ਦੀ ਸੱਤਾ ''ਚੋਂ ਬਾਹਰ ਕਰੇਗੀ।


Gurminder Singh

Content Editor

Related News