ਥਾਣਾ ਜੰਡਿਆਲਾ ''ਚ ਵਾਪਰੀ ਹੈਰਾਨ ਕਰਨ ਵਾਲੀ ਘਟਨਾ, ਉਹ ਹੋਇਆ ਜੋ ਸੋਚਿਆ ਨਾ ਸੀ

Tuesday, Dec 01, 2020 - 09:32 PM (IST)

ਥਾਣਾ ਜੰਡਿਆਲਾ ''ਚ ਵਾਪਰੀ ਹੈਰਾਨ ਕਰਨ ਵਾਲੀ ਘਟਨਾ, ਉਹ ਹੋਇਆ ਜੋ ਸੋਚਿਆ ਨਾ ਸੀ

ਅੰਮ੍ਰਿਤਸਰ (ਅਰੁਣ) : ਜੰਡਿਆਲਾ ਥਾਣੇ ਦੇ ਮਾਲਖਾਨੇ 'ਚ ਪਈ 20 ਲੱਖ ਰੁਪਏ ਦੀ ਨਕਦ ਰਾਸ਼ੀ ਗਾਇਬ ਹੋ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਥਾਣੇ ਦੇ ਅੰਦਰ ਸਥਿਤ ਮਾਲਖਾਨੇ ਅੰਦਰ ਪਏ ਬਕਸੇ ਦੇ ਕੁੰਡੇ ਪੁੱਟੇ ਪਾਏ ਗਏ ਅਤੇ ਮੌਕੇ ਤੋਂ ਇਕ ਸੱਬਲ ਪਈ ਪੁਲਸ ਵਲੋਂ ਬਰਾਮਦ ਕੀਤੀ ਗਈ ਹੈ। ਸਹਾਇਕ ਥਾਣਾ ਮੁਖੀ ਐੱਸ. ਆਈ. ਚਰਨ ਸਿੰਘ ਦੀ ਸ਼ਿਕਾਇਤ 'ਤੇ 28 ਨਵੰਬਰ ਨੂੰ ਉਸ ਵਲੋਂ ਮਾਲਖਾਨੇ ਨੂੰ ਚੈੱਕ ਕਰਨ 'ਤੇ 20 ਲੱਖ ਰੁਪਏ ਦੀ ਨਕਦੀ ਗਾਇਬ ਪਾਏ ਜਾਣ ਸਬੰਧੀ ਮਾਲ ਮੁਕੱਦਮੇ ਦੀ ਨਿਗਰਾਨੀ ਰੱਖਣ ਵਾਲੇ ਮੁੱਖ ਮੁਨਸ਼ੀ ਕਿਸ਼ਨ ਚੰਦ ਪੁੱਤਰ ਸਰਦਾਰੀ ਲਾਲ ਵਾਸੀ ਬਟਾਲਾ ਖ਼ਿਲਾਫ਼ ਮਾਮਲਾ ਦਰਜ ਕਰਕੇ ਪੁਲਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ :  ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਸ਼ਰੇਆਮ ਵੱਢ ਕੇ ਜ਼ਮੀਨ 'ਤੇ ਸੁੱਟਿਆ ਨੌਜਵਾਨ ਦਾ ਹੱਥ

ਇਸ ਬਾਰੇ ਡੀ. ਐੱਸ. ਪੀ. ਜੰਡਿਆਲਾ ਗੁਰੂ ਸੁਖਵਿੰਦਰਪਾਲ ਸਿੰਘ ਮੁਤਾਬਕ ਜੰਡਿਆਲਾ ਗੁਰੂ ਥਾਣੇ ਇਸ ਮਾਲਖ਼ਾਨੇ ਵਿਚ 20 ਲੱਖ ਰੁਪਏ ਬਤੌਰ ਮਾਲ ਮੁਕੱਦਮਾ ਤੇ ਹੋਰ ਕੀਮਤੀ ਸਾਮਾਨ ਰੱਖਿਆ ਹੋਇਆ ਸੀ। ਡੀ. ਐੱਸ. ਪੀ ਨੇ ਦੱਸਿਆ ਕਿ 28 ਨਵੰਬਰ ਨੂੰ ਥਾਣੇ ਦੇ ਸਹਾਇਕ ਮੁਣਸ਼ੀ ਸਿਪਾਹੀ ਹਰਪ੍ਰੀਤ ਸਿੰਘ ਨੇ ਮਾਲਖ਼ਾਨੇ ਅੰਦਰ ਪਿਆ ਬਕਸਾ ਚੈੱਕ ਕੀਤਾ ਤਾਂ ਉਸ ਵਿੱਚੋਂ 20 ਲੱਖ ਰੁਪਏ ਗ਼ਾਇਬ ਪਾਏ ਗਏ।

ਇਹ ਵੀ ਪੜ੍ਹੋ :  ਅਤਿ-ਗਮਗੀਨ ਮਾਹੌਲ 'ਚ ਹੋਇਆ ਸ਼ਹੀਦ ਸੁਖਬੀਰ ਦਾ ਸਸਕਾਰ, ਭੈਣਾਂ ਨੇ ਸਿਹਰਾ ਲਗਾ ਕੀਤਾ ਵਿਦਾ

ਇਸ ਸਬੰਧੀ ਐੱਸ. ਆਈ. ਚਰਨ ਸਿੰਘ, ਕਿਸ਼ਨ ਚੰਦ ਮੁੱਖ ਮੁਣਸ਼ੀ, ਏ. ਐੱਸ. ਆਈ. ਬਲਕਾਰ ਸਿੰਘ, ਸਿਪਾਹੀ ਹਰਪ੍ਰੀਤ ਸਿੰਘ ਤੇ ਸਿਪਾਹੀ ਸੰਦੀਪ ਸਿੰਘ ਨੇ ਮਾਲਖ਼ਾਨਾ ਦੁਬਾਰਾ ਚੈੱਕ ਕੀਤਾ ਤੇ ਦੇਖਿਆ ਕਿ ਮਾਲਖ਼ਾਨੇ ਅੰਦਰ ਪਏ ਬਕਸੇ ਦੇ ਕੁੰਡੇ ਟੁੱਟੇ ਹੋਏ ਸਨ। ਜਾਂਚ ਦੌਰਾਨ ਪਾਇਆ ਗਿਆ ਕਿ ਮਾਲਖ਼ਾਨੇ ਵਿਚੋਂ ਵੀਹ ਲੱਖ ਰੁਪਏ ਗ਼ਾਇਬ ਹਨ। ਫਿਲਹਾਲ ਪੁਲਸ ਨੇ ਮਾਲ ਮੁਕੱਦਮੇ ਦੀ ਨਿਗਰਾਨੀ ਰੱਖਣ ਵਾਲੇ ਮੁੱਖ ਮੁਨਸ਼ੀ ਕਿਸ਼ਨ ਚੰਦ ਪੁੱਤਰ ਸਰਦਾਰੀ ਲਾਲ ਵਾਸੀ ਬਟਾਲਾ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੱਟੀ 'ਚ ਵੱਡੀ ਵਾਰਦਾਤ, ਪੁੱਤਰ, ਦੋਹਤੇ ਤੇ ਧੀ ਵੱਲੋਂ ਪਿਉ ਦਾ ਬੇਰਹਿਮੀ ਨਾਲ ਕਤਲ


author

Gurminder Singh

Content Editor

Related News