ਗਰਮੀ ''ਚ ਰੇਲ ਯਾਤਰੀਆਂ ਦਾ ਬੁਰਾ ਹਾਲ, ਜੰਮੂਤਵੀ 15, ਸੱਚਖੰਡ 14 ਤੇ ਸਮਰ ਸਪੈਸ਼ਲ 11 ਘੰਟੇ ਲੇਟ

Sunday, Jun 16, 2024 - 01:56 AM (IST)

ਗਰਮੀ ''ਚ ਰੇਲ ਯਾਤਰੀਆਂ ਦਾ ਬੁਰਾ ਹਾਲ, ਜੰਮੂਤਵੀ 15, ਸੱਚਖੰਡ 14 ਤੇ ਸਮਰ ਸਪੈਸ਼ਲ 11 ਘੰਟੇ ਲੇਟ

ਜਲੰਧਰ (ਪੁਨੀਤ) – ਟਰੇਨਾਂ ਦੀ ਦੇਰੀ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਹੈ। ਕਈ ਟਰੇਨਾਂ 10 ਘੰਟਿਆਂ ਤੋਂ ਜ਼ਿਆਦਾ ਦੀ ਦੇਰੀ ਨਾਲ ਪਹੁੰਚਦੀਆਂ ਹਨ ਅਤੇ ਉਡੀਕ ਕਰਨ ਵਾਲੇ ਯਾਤਰੀਆਂ ਦਾ ਬੁਰਾ ਹਾਲ ਹੋ ਰਿਹਾ ਹੈ। ਇਸੇ ਲੜੀ ਵਿਚ ਅੱਜ ਜੰਮੂਤਵੀ 15, ਸੱਚਖੰਡ 14, ਸਮਰ ਸਪੈਸ਼ਲ 11, ਦਰਭੰਗਾ 10, ਛਪਰਾ ਲੱਗਭਗ 8 ਘੰਟੇ ਲੇਟ ਰਹੀਆਂ। ਕਈ ਹੋਰ ਟਰੇਨਾਂ 5-6 ਘੰਟਿਆਂ ਦੀ ਦੇਰੀ ਨਾਲ ਰਿਪੋਰਟ ਹੋਈਆਂ।

ਅੰਮ੍ਰਿਤਸਰ ਤੋਂ ਦਰਭੰਗਾ ਜਾਣ ਵਾਲੀ 05560 ਸਮਰ ਸਪੈਸ਼ਲ ਸਵੇਰੇ 5.27 ਦੇ ਆਪਣੇ ਨਿਰਧਾਰਿਤ ਸਮੇਂ ਤੋਂ 10 ਘੰਟੇ ਦੀ ਦੇਰੀ ਨਾਲ ਦੁਪਹਿਰ 3.41 ’ਤੇ ਪਹੁੰਚੀ। ਅੰਮ੍ਰਿਤਸਰ ਜਾਣ ਵਾਲੀ ਸੱਚਖੰਡ 12715 ਲੱਗਭਗ 14 ਘੰਟਿਆਂ ਦੀ ਦੇਰੀ ਨਾਲ ਪਹੁੰਚੀ। ਦਰਭੰਗਾ-ਅੰਮ੍ਰਿਤਸਰ ਸਪੈਸ਼ਲ ਟਰੇਨ 05559 ਲੱਗਭਗ 11 ਘੰਟੇ ਲੇਟ ਰਹੀ।

ਇਹ ਵੀ ਪੜ੍ਹੋ- ਮਾਂ ਨੂੰ ਗਾਲ੍ਹਾਂ ਕੱਢਣ 'ਤੇ ਪੋਤੇ ਨੇ ਦਾਦੀ ਨੂੰ ਕੁਹਾੜੀ ਮਾਰ ਕਰ 'ਤਾ ਕਤਲ

ਜਲੰਧਰ ਸਿਟੀ ਅਤੇ ਕੈਂਟ ਰੇਲਵੇ ਸਟੇਸ਼ਨ ’ਤੇ ਰੁਕਣ ਵਾਲੀ 04591 ਲੁਧਿਆਣਾ-ਅੰਮ੍ਰਿਤਸਰ (ਛੇਹਰਟਾ) ਸਵੇਰੇ 9.31 ’ਤੇ ਲੱਗਭਗ 2 ਘੰਟੇ ਦੀ ਦੇਰੀ ਨਾਲ ਸਟੇਸ਼ਨ ’ਤੇ ਪਹੁੰਚੀ, ਜਦਕਿ 12203 ਗਰੀਬ ਰੱਥ ਆਪਣੇ ਨਿਰਧਾਰਿਤ ਸਮੇਂ ਤੋਂ ਲੱਗਭਗ 4 ਘੰਟੇ ਲੇਟ ਰਹੀ। ਕਟਿਆਰ ਤੋਂ ਅੰਮ੍ਰਿਤਸਰ ਜਾਣ ਵਾਲੀ 15707 ਲੱਗਭਗ 3.20 ਘੰਟੇ ਦੀ ਦੇਰੀ ਨਾਲ ਦੁਪਹਿਰ 1.50 ’ਤੇ ਸਟੇਸ਼ਨ ਪਹੁੰਚੀ।

ਛਪਰਾ ਤੋਂ ਅੰਮ੍ਰਿਤਸਰ ਜਾਣ ਵਾਲੀ 05049 ਸਵੇਰੇ 8 ਵਜੇ ਦੇ ਆਪਣੇ ਨਿਰਧਾਰਿਤ ਸਮੇਂ ਤੋਂ ਲੱਗਭਗ 8 ਘੰਟੇ ਦੀ ਦੇਰੀ ਨਾਲ ਸ਼ਾਮ 4 ਵਜੇ ਸਿਟੀ ਸਟੇਸ਼ਨ ’ਤੇ ਪਹੁੰਚੀ। ਅੰਮ੍ਰਿਤਸਰ ਜਲਿਆਂਵਾਲਾ ਬਾਗ ਐਕਸਪ੍ਰੈੱਸ 12379 ਲੱਗਭਗ 4 ਘੰਟਿਆਂ ਦੀ ਦੇਰੀ ਨਾਲ ਸ਼ਾਮ 6.30 ਵਜੇ ਸਟੇਸ਼ਨ ’ਤੇ ਆਈ। ਇਸੇ ਲੜੀ ਵਿਚ ਕੋਲਕਾਤਾ ਟਰਮੀਨਲ ਤੋਂ ਜੰਮੂਤਵੀ ਜਾਣ ਵਾਲੀ 04681, 15 ਘੰਟੇ ਦੀ ਦੇਰੀ ਨਾਲ ਰਿਪੋਰਟ ਹੋਈ।

ਇਹ ਵੀ ਪੜ੍ਹੋ- ਸੈਲਾਨੀਆਂ ਲਈ ਜਲਦ ਖੁੱਲ੍ਹੇਗਾ ਅਯੁੱਧਿਆ ਦਾ ਕਵੀਨ ਹੋ ਕੋਰੀਅਨ ਪਾਰਕ

ਸਰਯੂ-ਜਮੁਨਾ ਐਕਸਪ੍ਰੈੱਸ (ਜੈਨਗਰ ਤੋਂ ਅੰਮ੍ਰਿਤਸਰ) 14649 ਢਾਈ ਘੰਟਿਆਂ ਦੀ ਦੇਰੀ ਨਾਲ ਜਲੰਧਰ ਪਹੁੰਚੀ। ਪੂਰਨੀਆਂ ਕੋਰਟ ਤੋਂ ਅੰਮ੍ਰਿਤਸਰ ਜਾਣ ਵਾਲੀ 14617 ਲੱਗਭਗ 3 ਘੰਟੇ ਲੇਟ ਆਈ।

ਅੰਮ੍ਰਿਤਸਰ ਤੋਂ ਛਪਰਾ ਵਾਲੀ ਸਮਰ ਸਪੈਸ਼ਲ 05050 ਲੱਗਭਗ 7 ਘੰਟੇ ਲੇਟ ਹੋਈ। ਅਨੰਤ ਵਿਹਾਰ ਟਰਮੀਨਲ (ਗਾਜ਼ੀਆਬਾਦ) ਤੋਂ ਕੈਪਟਨ ਤੁਸ਼ਾਰ ਮਹਾਜਨ (ਜੰਮੂਤਵੀ) ਜਾਣ ਵਾਲੀ 04017 ਲੱਗਭਗ 3.43 ਘੰਟੇ ਲੇਟ ਰਹੀ। ਮਾਤਾ ਵੈਸ਼ਨੋ ਦੇਵੀ ਕਟੜਾ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ ਲੱਗਭਗ ਡੇਢ ਘੰਟਾ ਦੇਰੀ ਨਾਲ ਆਈ।

ਕਈ ਯਾਤਰੀ ਨਿਰਾਸ਼ ਵਾਪਸ ਜਾਣ ਲਈ ਮਜਬੂਰ
ਇਕ ਹੱਦ ਤੋਂ ਬਾਅਦ ਉਡੀਕ ਕਰਨੀ ਮੁਸ਼ਕਲ ਹੋ ਜਾਂਦੀ ਹੈ। ਜਿਨ੍ਹਾਂ ਯਾਤਰੀਆਂ ਦਾ ਜਾਣਾ ਬੇਹੱਦ ਜ਼ਰੂਰੀ ਹੁੰਦਾ ਹੈ, ਉਨ੍ਹਾਂ ਨੂੰ ਹਰ ਹਾਲਤ ਵਿਚ ਜਾਣਾ ਹੀ ਪੈਂਦਾ ਹੈ ਪਰ ਕੁਝ ਲੋਕ ਆਪਣਾ ਨਿਰਧਾਰਿਤ ਪ੍ਰੋਗਰਾਮ ਰੱਦ ਵੀ ਕਰ ਦਿੰਦੇ ਹਨ। ਅਜਿਹਾ ਹੀ ਸਟੇਸ਼ਨਾਂ ’ਤੇ ਦੇਖਣ ਨੂੰ ਮਿਲ ਰਿਹਾ ਹੈ। ਖਾਸ ਤੌਰ ’ਤੇ ਨੇੜੇ ਦੇ ਸਟੇਸ਼ਨਾਂ ’ਤੇ ਜਾਣ ਵਾਲੇ ਯਾਤਰੀ ਉਡੀਕ ਕਰਨ ਦੀ ਬਜਾਏ ਸਟੇਸ਼ਨ ਤੋਂ ਵਾਪਸ ਜਾਂਦੇ ਦੇਖੇ ਗਏ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


author

Inder Prajapati

Content Editor

Related News