ਜੰਮੂ-ਕਸ਼ਮੀਰ ਦੇ ਪੁੰਛ ਵਿਚ ਵੰਡੀ ਗਈ 641ਵੇਂ ਟਰੱਕ ਦੀ ਰਾਹਤ ਸਮੱਗਰੀ
Wednesday, Jan 05, 2022 - 11:29 AM (IST)
ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ‘ਪੰਜਾਬ ਕੇਸਰੀ’ ਵੱਲੋਂ ਚਲਾਈ ਗਈ ਮੁਹਿੰਮ ਜਾਰੀ ਹੈ। ਇਸ ਲੜੀ ’ਚ ਪਿਛਲੇ ਦਿਨੀਂ 641ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਬਿੰਬਰ ਗਲੀ ਖੇਤਰ ਦੇ ਜ਼ਰੂਰਤਮੰਦ ਲੋਕਾਂ ਨੂੰ ਭਾਜਪਾ ਦੇ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਨਿਸਾਰ ਸ਼ਾਹ ਦੇ ਸਹਿਯੋਗ ਨਾਲ ਤਹਿਸੀਲਦਾਰ ਕਾਦਿਰ-ਉੱਲ-ਰਹਿਮਾਨ ਦੀ ਪ੍ਰਧਾਨਗੀ ’ਚ ਸੰਪੰਨ ਸਮਾਰੋਹ ’ਚ ਭੇਟ ਕੀਤੀ ਗਈ।
ਇਹ ਵੀ ਪੜ੍ਹੋ: ਸਿੱਧੂ ਦੇ ਐਲਾਨਾਂ ਮਗਰੋਂ ਪੰਜਾਬ 'ਚ ਗਰਮਾਈ ਸਿਆਸਤ, ਜਸਵੀਰ ਗੜ੍ਹੀ ਬੋਲੇ, 'ਚੰਨੀ ਵਾਂਗ ਕਰਨ ਲੱਗੇ ਲੋਕਾਂ ਨੂੰ ਗੁੰਮਰਾਹ'
ਇਹ ਸਮੱਗਰੀ ਮੁਕਤਸਰ ਦੀ ‘ਸ਼੍ਰੀ ਕਲਿਆਣ ਕਮਲ ਸਤਿਸੰਗ ਕਮੇਟੀ’ ਵੱਲੋਂ ਮਹਾਮੰਡਲੇਸ਼ਵਰ 1008 ਸਵਾਮੀ ਕਮਲਾਨੰਦ ਗਿਰੀ ਜੀ ਮਹਾਰਾਜ ਦੇ 62ਵੇਂ ਜਨਮ ਦਿਵਸ ਸਬੰਧੀ ਭਿਜਵਾਈ ਗਈ ਸੀ। ਇਸ ਟਰੱਕ ’ਚ 300 ਰਜਾਈਆਂ ਸਨ। ਨਿਸਾਰ ਸ਼ਾਹ ਨੇ ਕਿਹਾ ਕਿ ਦਾਨੀ ਸੰਸਥਾਵਾਂ ਵੱਲੋਂ ਸਰਹੱਦੀ ਜ਼ਰੂਰਤਮੰਦ ਲੋਕਾਂ ਲਈ ਜੋ ਸਹਾਇਤਾ ‘ਪੰਜਾਬ ਕੇਸਰੀ’ ਦੀ ਪ੍ਰੇਰਣਾ ਨਾਲ ਭੇਜੀ ਜਾ ਰਹੀ ਹੈ , ਉਸ ਲਈ ਜੰਮੂ-ਕਸ਼ਮੀਰ ਦੇ ਲੋਕ ਹਮੇਸ਼ਾ ਕਰਜ਼ਦਾਰ ਰਹਿਣਗੇ। ਕਾਦਿਰ-ਉਲ-ਰਹਿਮਾਨ ਨੇ ਕਿਹਾ ਕਿ ਸੱਚੇ ਇਨਸਾਨ ਉਹੀ ਹਨ ਜੋ ਦੀਨ-ਦੁਖੀਆਂ ਦਾ ਦਰਦ ਪਛਾਣਨ, ਜੋ ਸੱਜਣ ਇਨਸਾਨ ਇਹ ਸਹਾਇਤਾ ਸਮੱਗਰੀ ਭਿਜਵਾ ਰਹੇ ਹਨ, ਉਹ ਅਸਲ ’ਚ ਸੱਚੇ ਇਨਸਾਨ ਹਨ। ਉਨ੍ਹਾਂ ਦਾ ਜਿੰਨਾ ਵੀ ਧੰਨਵਾਦ ਕੀਤਾ ਜਾਵੇ ਘੱਟ ਹੈ। ਇਕਬਾਲ ਸਿੰਘ ਅਰਨੇਜਾ ਤੇ ਮੀਨੂ ਸ਼ਰਮਾ ਨੇ ਕਿਹਾ ਕਿ ਜ਼ਰੂਰਤਮੰਦਾਂ ਦੇ ਕੰਮ ਆਉਣ ਤੋਂ ਵੱਡਾ ਕੋਈ ਧਰਮ ਨਹੀਂ ਹੈ। ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਜਦ ਤੱਕ ਸਰਹੱਦੀ ਖੇਤਰਾਂ ਦੇ ਹਾਲਾਤ ਆਮ ਵਰਗੇ ਨਹੀਂ ਹੋ ਜਾਂਦੇ ਰਾਹਤ ਮੁਹਿੰਮ ਜਾਰੀ ਰਹੇਗੀ।
ਇਹ ਵੀ ਪੜ੍ਹੋ: ਸ਼ਾਹਕੋਟ ਵਿਖੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖੇਤਾਂ 'ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ