ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 603ਵੇਂ ਟਰੱਕ ਦੀ ਰਾਹਤ ਸਮੱਗਰੀ

Wednesday, Sep 01, 2021 - 11:35 AM (IST)

ਜਲੰਧਰ/ਜੰਮੂ ਕਸ਼ਮੀਰ (ਵਰਿੰਦਰ ਸ਼ਰਮਾ)–ਸਰਕਾਰਾਂ ਵੀ ਆਪਸ ’ਚ ਗੱਲਬਾਤ ਕਰ ਰਹੀਆਂ ਹਨ, ਭਾਰਤ ਅਤੇ ਪਾਕਿਸਤਾਨ ਦੇ ਸੁਰੱਖਿਆ ਫੋਰਸਾਂ ਦੇ ਅਧਿਕਾਰੀ ਵੀ ਗੱਲਬਾਤ ਕਰ ਰਹੇ ਹਨ ਪਰ ਸਰਹੱਦ ’ਤੇ ਹਾਲਾਤ ਆਮ ਵਾਂਗ ਨਹੀਂ ਹੋ ਰਹੇ ਹਨ। ਸਰਹੱਦੀ ਖੇਤਰਾਂ ਦੇ ਪਰਿਵਾਰ ਹਾਲੇ ਵੀ ਅੱਤਵਾਦ ਅਤੇ ਗਰੀਬੀ ਦੀ ਮਾਰ ਤੋਂ ਉਭਰ ਨਹੀਂ ਰਹੇ ਹਨ। ਉਨ੍ਹਾਂ ਨੂੰ ਹੋਰ ਮਦਦ ਦੀ ਲੋੜ ਹੈ। ਇਸ ਲਈ ਪੰਜਾਬ ਕੇਸਰੀ ਸਮੂਹ ਦਾ ਸਹਾਇਤਾ ਮੁਹਿੰਮ ਜਾਰੀ ਹੈ।

ਇਹ ਵੀ ਪੜ੍ਹੋ: ਸਾਵਧਾਨ! ਨਵੇਂ ਹੱਥਕੰਡੇ ਅਪਣਾ ਕੇ ਲੋਕਾਂ ਨੂੰ ਇੰਝ ਲੁੱਟਣ ’ਚ ਲੱਗਾ ‘ਹਨੀ ਟਰੈਪ ਗਿਰੋਹ’

ਇਸੇ ਤਹਿਤ ਬੀਤੇ ਦਿਨੀਂ 603ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੇ ਨੌਸ਼ਹਿਰਾ ਖੇਤਰ ਦੇ ਸਰਹੱਦੀ ਪਿੰਡਾਂ ’ਚ ਰਹਿੰਦੇ ਲੋੜਵੰਦ ਲੋਕਾਂ ਲਈ ਭਿਜਵਾਈ ਗਈ।
ਇਸ ਵਾਰ ਦੀ ਰਾਹਤ ਸਮੱਗਰੀ ਐੱਮ. ਐੱਮ. ਓਸਵਾਲ ਲੁਧਿਆਣਾ ਅਤੇ ਭਗਵਾਨ ਮਹਾਵੀਰ ਸੇਵਾ ਸੰਸਥਾਨ ਵਲੋਂ ਭਿਜਵਾਈ ਗਈ। ਸਮੱਗਰੀ ਭਿਜਵਾਉਣ ’ਚ ਰਾਕੇਸ਼ ਜੈਨ-ਰਮਾ ਜੈਨ, ਵਿਪਨ ਜੈਨ-ਰੇਨੂ ਜੈਨ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਰਾਹਤ ਸਮੱਗਰੀ ਦਾ ਇਹ ਟਰੱਕ ਪੰਜਾਬ ਕੇਸਰੀ ਸਮੂਹ ਦੇ ਸੰਪਾਦਕ ਸ਼੍ਰੀ ਵਿਜੇ ਚੋਪੜਾ ਵਲੋਂ ਰਵਾਨਾ ਕੀਤਾ ਗਿਆ। ਇਸ ਟਰੱਕ ’ਚ ਲੋੜਵੰਦ ਲੋਕਾਂ ਲਈ ਕੰਬਲ, ਕੱਪੜੇ ਅਤੇ ਭਾਂਡੇ ਭੇਜੇ ਗਏ ਸਨ। ਰਾਹਤ ਸਮੱਗਰੀ ਦੀ ਪੈਕਿੰਗ ਦਾ ਕੰਮ ਲਾਲ ਕੇਸਰੀ ਸੇਵਾ ਕਮੇਟੀ ਦੀ ਮਹਿਲਾ ਟੀਮ ਨੇ ਕੀਤਾ, ਜਿਸ ’ਚ ਸਾਰਿਕਾ ਭਾਰਦਵਾਜ, ਅੰਜੂ ਲੂੰਬਾ, ਰਾਧਾ ਚੌਹਾਨ ਅਤੇ ਸਪਨਾ ਮਨਰਾਏ ਸ਼ਾਮਲ ਸਨ।

ਇਹ ਵੀ ਪੜ੍ਹੋ: ਕਾਂਗਰਸ ਦਾ ਕਲੇਸ਼ ਹਲ ਕਰਵਾਉਣ ਆਏ ਰਾਵਤ ਖ਼ੁਦ ਵਿਵਾਦ 'ਚ ਫਸੇ, ਸਿੱਧੂ ਤੇ ਟੀਮ ਦੀ 5 ਪਿਆਰਿਆਂ ਨਾਲ ਕੀਤੀ ਤੁਲਨਾ


shivani attri

Content Editor

Related News