ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 593ਵੇਂ ਟਰੱਕ ਦੀ ਸਮੱਗਰੀ

Saturday, Jun 19, 2021 - 05:42 PM (IST)

ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 593ਵੇਂ ਟਰੱਕ ਦੀ ਸਮੱਗਰੀ

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)-ਪਾਕਿਸਤਾਨ ਵਲੋਂ ਚਲਾਏ ਜਾ ਰਹੇ ਅੱਤਵਾਦ ਅਤੇ ਸਰਹੱਦ ਪਾਰ ਤੋਂ ਕੀਤੀ ਜਾ ਰਹੀ ਗੋਲੀਬਾਰੀ ਕਾਰਨ ਹਜ਼ਾਰਾਂ ਭਾਰਤੀ ਪਰਿਵਾਰ ਕਈ ਦਹਾਕਿਆਂ ਤੋਂ ਸੰਕਟਾਂ ਦਾ ਸਾਹਮਣਾ ਕਰ ਰਹੇ ਹਨ। ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ ਵਿਚ ਵਸਦੇ ਲੋਕਾਂ ਨੂੰ ਨਾ ਸਿਰਫ ਜਾਨੀ ਤੇ ਮਾਲੀ ਨੁਕਸਾਨ ਸਹਿਣਾ ਪਿਆ, ਸਗੋਂ ਉਨ੍ਹਾਂ ਨੂੰ ਰੋਜ਼ੀ-ਰੋਟੀ ਨੂੰ ਲੈ ਕੇ ਵੀ ਗੰਭੀਰ ਸਮੱਸਿਆ ਦਾ ਸਾਹਮਣਾ ਵੀ ਕਰਨਾ ਪਿਆ।

ਅਜਿਹੇ ਲਾਚਾਰ ਤੇ ਬੇਵੱਸ ਪਰਿਵਾਰਾਂ ਨੂੰ ਸਹਾਇਤਾ ਲਈ ਪੰਜਾਬ ਕੇਸਰੀ ਵਲੋਂ ਪਿਛਲੇ 22 ਸਾਲਾਂ ਤੋਂ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਪਿਛਲੇ ਦਿਨੀਂ 593ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਦੇ ਆਰ. ਐੱਸ. ਪੁਰਾ ਸੈਕਟਰ ਵਿਚ ਰਹਿ ਰਹੇ ਪਰਿਵਾਰਾਂ ਲਈ ਭਿਜਵਾਈ ਗਈ। ਸਮੱਗਰੀ ਦਾ ਯੋਗਦਾਨ ਸਵ. ਅਭੈ ਓਸਵਾਲ ਦੀ 5ਵੀਂ ਬਰਸੀ ਦੇ ਸੰਬੰਧ ਵਿਚ ਅਤੇ ਲੁਧਿਆਣਾ ਸੈਂਟਰਾਗ੍ਰੀਨ (ਅਭੈ ਓਸਵਾਲ ਗਰੁੱਪ) ਵੱਲੋਂ ਭਿਜਵਾਇਆ ਗਿਆ ਸੀ। ਇਸ ਸਮੱਗਰੀ ਵਿਚ 300 ਪਰਿਵਾਰਾਂ ਲਈ ਘਰੇਲੂ ਦਾ ਸਾਮਾਨ ਸ਼ਾਮਲ ਸੀ। ਪੰਜਾਬ ਕੇਸਰੀ ਸਮੂਹ ਦੇ ਸੰਪਾਦਕ ਵਿਜੇ ਕੁਮਾਰ ਚੋਪੜਾ ਜੀ ਵਲੋਂ ਲੁਧਿਆਣਾ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਵਿਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿੱਲੋ ਆਟਾ, 10 ਕਿੱਲੋ ਚਾਵਲ, ਖੰਡ, ਦਾਲ, ਸਰ੍ਹੋਂ ਦਾ ਤੇਲ, ਇਕ ਪੈਕੇਟ ਵੜੀਆਂ, ਚਾਹਪੱਤੀ, ਨਹਾਉਣ ਵਾਲਾ ਸਾਬਣ, ਕੱਪੜੇ ਧੋਣ ਵਾਲਾ ਸਾਬਣ, ਨਮਕ, ਹਲਦੀ, ਲਾਲ ਮਿਰਚਾਂ ਅਤੇ ਮੋਮਬੱਤੀਆਂ ਸ਼ਾਮਲ ਸਨ।

ਰਾਹਤ ਸਮੱਗਰੀ ਦਾ ਟਰੱਕ ਰਵਾਨਾ ਕਰਨ ਦੇ ਮੌਕੇ ’ਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਆਰ. ਐੱਸ. ਇੰਡਸਟ੍ਰੀਜ਼ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਰਾਜੀਵ ਭੱਲਾ, ਅਮਿਤ ਭੱਲਾ, ਸੰਜੀਵ ਭੱਲਾ, ਬਾਲਾ ਜੀ ਪ੍ਰਾਪਰਟੀ ਦੇ ਹਿਮਾਂਸ਼ੂ ਕਵਾਤੜਾ, ਆਰ. ਐੱਮ. ਟੂਲਜ਼ ਦੇ ਰਾਕੇਸ਼ ਜੈਨ, ਭਗਵਾਨ ਮਹਾਵੀਰ ਸੇਵਾ ਸੰਸਥਾ ਦੇ ਰਾਕੇਸ਼ ਜੈਨ, ਲਿਗਾ ਪਰਿਵਾਰ ਸੁਸਾਇਟੀ ਦੇ ਵਿਪਨ ਜੈਨ, ਰਿਸ਼ੀ ਦੁੱਗਲ, ਹਰਸ਼ ਬੇਦੀ, ਅਨਮੋਲ ਜੈਨ, ਬੌਬੀ ਅਰੋੜਾ, ਰਾਜਿੰਦਰ ਸ਼ਰਮਾ, ਅਸ਼ਵਨੀ ਜੋਸ਼ੀ, ਬੰਟੀ ਜੋਸ਼ੀ, ਰਾਜਨ ਚੋਪੜਾ, ਪੱਤਰਕਾਰ ਦਿਨੇਸ਼ ਸੋਨੂੰ ਵੀ ਮੌਜੂਦ ਸਨ। ਪੰਜਾਬ ਕੇਸਰੀ ਰਾਹਤ ਟੀਮ ਦੇ ਮੁਖੀ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਇਹ ਸਮੱਗਰੀ ਪ੍ਰਭਾਵਿਤ ਪਰਿਵਾਰਾਂ ਦਰਮਿਆਨ ਵੰਡੀ ਗਈ।


author

shivani attri

Content Editor

Related News