ਅੱਤਵਾਦ ਪ੍ਰਭਾਵਿਤ ਲੋਕਾਂ ਲਈ ਭਿਜਵਾਈ ‘775ਵੇਂ ਟਰੱਕ ਦੀ ਰਾਹਤ ਸਮੱਗਰੀ’
Monday, Feb 19, 2024 - 03:58 PM (IST)

ਜਲੰਧਰ/ਜੰਮੂ ਕਸ਼ੀਰ (ਵਰਿੰਦਰ ਸ਼ਰਮਾ)-ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬੀਤੇ ਦਿਨ ਰਾਹਤ ਸਮੱਗਰੀ ਦਾ 775ਵਾਂ ਟਰੱਕ ਰਵਾਨਾ ਕੀਤਾ ਗਿਆ। ਇਹ ਟਰੱਕ ‘ਕੁਲਦੀਪ ਓਸਵਾਲ ਹੌਜ਼ਰੀ ਪਰਿਵਾਰ’ ਵੱਲੋਂ ਕੁਲਦੀਪ ਜੈਨ ਦੀ ਅਗਵਾਈ ’ਚ ਭਿਜਵਾਇਆ ਗਿਆ ਸੀ, ਜਿਸ ’ਚ 200 ਲੋੜਵੰਦ ਪਰਿਵਾਰਾਂ ਲਈ ਰਜਾਈਆਂ ਸਨ। ਟਰੱਕ ਨੂੰ ਰਵਾਨਾ ਕਰਦੇ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਦੇ ਨਾਲ ਯੋਗ ਗੁਰੂ ਵਰਿੰਦਰ ਸ਼ਰਮਾ, ਡਿੰਪਲ ਸੂਰੀ, ਸੰਜੀਵ ਜੈਨ, ਸਤਪਾਲ ਬਾਂਸਲ, ਕੁਲਦੀਪ ਜੈਨ, ਸੁਰੇਸ਼ ਧੀਰ ਰਾਜਾ, ਬਲਰਾਮ ਕ੍ਰਿਸ਼ਨ ਗਰਗ, ਇਕਬਾਲ ਸਿੰਘ ਖੁਰਾਣਾ, ਡਾ. ਰਿਤੂ ਭਾਟੀਆ ਅਤੇ ਰਜਨੀ ਬਾਲਾ ਹਾਜ਼ਰ ਸਨ।