ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 554ਵੇਂ ਟਰੱਕ ਦੀ ਰਾਹਤ ਸਮੱਗਰੀ

02/02/2020 6:04:22 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨੀ ਸੈਨਿਕਾਂ ਵੱਲੋਂ ਵਾਰ-ਵਾਰ ਕੀਤੀ ਜਾ ਰਹੀ ਗੋਲੀਬੰਦੀ ਦੀ ਉਲੰਘਣਾ ਕਾਰਣ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਭਾਰਤੀ ਪਰਿਵਾਰਾਂ ਨੂੰ ਭਾਰੀ ਨੁਕਸਾਨ ਅਤੇ ਕਸ਼ਟ ਸਹਿਣ ਕਰਨਾ ਪੈ ਰਿਹਾ ਹੈ। ਜੰਮੂ ਕਸ਼ਮੀਰ ਦੇ ਲੱਖਾਂ  ਲੋਕ ਇਸ ਗੋਲੀਬਾਰੀ ਕਾਰਨ ਪ੍ਰਭਾਵਿਤ ਹੋਏ ਹਨ। ਇਸ ਦੇ ਨਾਲ ਹੀ ਹਜ਼ਾਰਾਂ ਪਰਿਵਾਰ ਅੱਤਵਾਦ ਕਾਰਨ ਵੀ ਤਬਾਹੀ ਦੇ ਕੰਢੇ ਪੁੱਜ ਗਏ ਹਨ। ਮੁਸੀਬਤਾਂ ਭਰਿਆ ਜੀਵਨ ਗੁਜ਼ਾਰ ਰਹੇ ਇਨ੍ਹਾਂ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਪਿਛਲੇ 20 ਸਾਲਾਂ ਤੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਹੁਣ ਤਕ ਸੈਂਕੜੇ ਟਰੱਕਾਂ ਦੀ ਸਮੱਗਰੀ ਪ੍ਰਭਾਵਿਤ ਪਰਿਵਾਰਾਂ ਤੱਕ ਪਹੁੰਚਾਈ ਜਾ ਚੁੱਕੀ ਹੈ।

ਇਸ ਸਿਲਸਿਲੇ 'ਚ ਹੀ ਪਿਛਲੇ ਦਿਨੀਂ 554ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲੇ ਨਾਲ ਸਬੰਧਤ ਸਰਹੱਦੀ ਪਿੰਡਾਂ 'ਚ ਰਹਿਣ ਵਾਲਿਆਂ ਲਈ ਭਿਜਵਾਈ ਗਈ। ਇਸ ਵਾਰ ਦੀ ਰਾਹਤ ਦਾ ਯੋਗਦਾਨ ਸੁਆਮੀ ਦਿਆਲ ਦਾਸ ਜੀ ਮਹਾਰਾਜ  ਬੋੜੀ ਸਾਹਿਬ (ਕਾਠਗੜ੍ਹ) ਵਾਲਿਆਂ ਵੱਲੋਂ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ 'ਚ ਸੇਵਾ ਸੰਮਤੀ ਰੋਪੜ ਦੇ ਪ੍ਰਧਾਨ ਸ਼੍ਰੀ ਵਿਜੇ ਸ਼ਰਮਾ (ਪ੍ਰਤੀਨਿਧੀ ਪੰਜਾਬ ਕੇਸਰੀ) ਜਨਰਲ ਸਕੱਤਰ ਕਰਣ ਐਰੀ, ਮਨਜੀਤ ਸਿੰਘ, ਸੁਰੇਸ਼ ਵਾਸੂ ਦੇਵਾ, ਹਰੀਮੋਹਨ ਸ਼ਰਮਾ ਅਤੇ ਹਰ-ਹਰ ਮਹਾਦੇਵ ਲੰਗਰ ਸੇਵਾ ਕਮੇਟੀ  ਰੋਪੜ ਦੇ ਪ੍ਰਧਾਨ ਪ੍ਰੀਤਮ ਚੰਦ, ਸੈਕਟਰੀ ਅਜੈ ਡੋਗਰਾ , ਬੱਬੂ ਸ਼ਰਮਾ, ਪੰਕਜ ਵਰਮਾ, ਪੁਨੀਤ ਵਰਮਾ, ਰਵਿੰਦਰ ਸ਼ਰਮਾ, ਕਾਕੂ ਰਾਮ ਨੇ ਵੀ ਭਰਪੂਰ ਸਹਿਯੋਗ ਦਿੱਤਾ।

ਇਸ ਤੋਂ ਇਲਾਵਾ ਡਾ. ਜੁਗਿੰਦਰ ਪਾਲ, ਰਾਮ ਸ਼ਾਹ, ਬਲਬੀਰ ਭਾਟੀਆ ਸਰਪੰਚ, ਸੁਰਜੀਤ ਭਾਟੀਆ ਅਤੇ ਬਿਹਾਰੀ  ਲਾਲ ਗੋਲੂ ਮਾਜਰਾ ਦੀ ਵੀ ਇਸ ਕਾਰਜ ਵਿਚ ਅਹਿਮ ਭੂਮਿਕਾ ਰਹੀ। ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਿਵਜੇ ਕੁਮਾਰ ਚੋਪੜਾ ਜੀ ਵਲੋਂ ਬੋੜੀ ਸਾਹਿਬ (ਕਾਠਗੜ੍ਹ) ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਰਾਹਤ ਸਮੱਗਰੀ 'ਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿੱਲੋ ਆਟਾ, 5 ਕਿੱਲੋ ਚਾਵਲ, ਢਾਈ ਕਿੱਲੋ ਖੰਡ, ਇਕ ਬੋਤਲ ਸਰ੍ਹੋਂ ਦਾ ਤੇਲ, ਇਕ ਕਿੱਲੋ ਦਾਲ ਅਤੇ ਇਕ ਸੂਟ (ਜ਼ਨਾਨਾ -ਮਰਦਾਨਾ) ਜਾਂ ਇਕ ਕੰਬਲ ਸ਼ਾਮਲ  ਸੀ। ਟਰੱਕ ਰਵਾਨਾ ਕਰਨ ਸਮੇਂ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਿਨੇ ਬੁਬਲਾਨੀ, ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਸੁਭਾਸ਼ ਸ਼ਰਮਾ, ਸਤੀਸ਼ ਸ਼ਰਮਾ, ਨਵਾਂਸ਼ਹਿਰ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਸੁਰਿੰਦਰ ਤ੍ਰਿਪਾਠੀ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ। ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੇ ਮੈਂਬਰਾਂ ਵਿਚ ਕੁਲਦੀਪ ਗੁਪਤਾ, ਸਰਬਜੀਤ ਸਿੰਘ, ਮੁਨੀਰਾ ਬੇਗਮ ਅਤੇ ਹੋਰ ਸ਼ਖਸੀਅਤਾਂ ਵੀ ਸ਼ਾਮਲ ਸਨ।


shivani attri

Content Editor

Related News