ਜੰਮੂ-ਕਸ਼ਮੀਰ ਦੇ ਸਰਹੱਦੀ ਲੋਕਾਂ ਲਈ ਭਿਜਵਾਈ ਗਈ 654 ਟਰੱਕ ਦੀ ਰਾਹਤ ਸਮੱਗਰੀ

03/21/2022 5:31:29 PM

ਜਲੰਧਰ (ਵਰਿੰਦਰ ਸ਼ਰਮਾ)- ਜੰਮੂ-ਕਸ਼ਮੀਰ ਦੇ ਸ਼ਰਨਾਰਥੀਆਂ ਦੀ ਮਦਦ ਲਈ ਰਾਹਤ ਮੁਹਿੰਮ ਜਾਰੀ ਹੈ। ਬੀਤੇ ਦਿਨੀਂ ਵਿਜੇ ਕੁਮਾਰ ਚੋਪੜਾ ਨੇ ਰਾਹਤ ਸਮੱਗਰੀ ਦਾ 654ਵਾਂ ਟਰੱਕ ਰਵਾਨਾ ਕੀਤਾ, ਜੋ ਜਲੰਧਰ ਅਤੇ ਲੁਧਿਆਣਾ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਵਿਅਕਤੀਆਂ ਵਲੋਂ ਭੇਂਟ ਕੀਤਾ ਗਿਆ ਸੀ । ਰਵਾਨਾ ਕੀਤੇ ਗਏ ਟਰੱਕ ਵਿਚ ਲੋੜਵੰਦ ਲੋਕਾਂ ਲਈ ਕੰਬਲ, ਕਪੜੇ ਅਤੇ ਬਰਤਨ ਸਨ। 

ਟਰੱਕ ਰਵਾਨਾ ਕਰਦੇ ਸ਼੍ਰੀ ਚੋਪੜਾ ਜੀ ਨਾਲ ਇਕਬਾਲ ਅਰਨੇਜਾ, ਸਾਰਿਕਾ ਭਾਰਦਵਾਜ, ਅੰਜੂ ਲੂੰਬਾ, ਮੀਨੂੰ ਸ਼ਰਮਾ, ਡਿੰਪਲ ਸੂਰੀ, ਵਿਨੋਦ ਸ਼ਰਮਾ, ਵਿਜੇ ਕੁਮਾਰ, ਪੂਰਨ ਚੰਦ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਮੌਜੂਦ ਸਨ। 


shivani attri

Content Editor

Related News