ਪਾਕਿਸਤਾਨ ਤੋਂ ਆਏ ਸ਼ਰਨਾਰਥੀ ਪਰਿਵਾਰਾਂ ਲਈ ਭਿਜਵਾਈ 563ਵੇਂ ਟਰੱਕ ਦੀ ਰਾਹਤ ਸਮੱਗਰੀ
Monday, Mar 09, 2020 - 04:46 PM (IST)
ਜਲੰਧਰ/ਜੰਮੂ ਕਸ਼ਮੀਰ (ਜੁਗਿੰਦਰ ਸੰਧੂ)— ਪਾਕਿ ਦੇਸ਼ ਦੀ ਵੰਡ ਸਮੇਂ ਤੋਂ ਭਾਰਤ ਵਿਰੋਧੀ ਸਾਜ਼ਿਸ਼ਾਂ ਕਰਦਾ ਆਇਆ ਹੈ, ਜਿਸ ਕਾਰਨ ਹਜ਼ਾਰਾਂ ਬੇਦੋਸ਼ੇ ਭਾਰਤੀਆਂ ਨੂੰ ਆਪਣੀਆ ਜਾਨਾਂ ਗਵਾਉਣੀਆਂ ਪਈਆ। ਇਨ੍ਹਾਂ ਸਾਜ਼ਿਸ਼ਾਂ ਅਧੀਨ ਕੁਝ ਸਿੱਧੀਆਂ ਲੜਾਈਆਂ ਵੀ ਹੋਈਆਂ, ਜਿਨ੍ਹਾਂ 'ਚ ਹਰ ਵਾਰ ਪਾਕਿਸਤਾਨ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਅਤੇ ਫਿਰ ਉਸ ਨੇ ਅੱਤਵਾਦ ਦੇ ਰੂਪ 'ਚ ਤੋੜ ਦਿੱਤੀ, ਜਿਸ ਨੇ ਲੱਖਾਂ ਭਾਰਤੀ ਪਰਿਵਾਰ ਤਬਾਹ ਕਰ ਦਿੱਤੇ। ਇਸ ਦੇ ਨਾਲ ਹੀ ਪਾਕਿਸਤਾਨੀ ਸੈਨਿਕਾਂ ਵੱਲੋਂ ਕੀਤੀ ਜਾਂਦੀ ਗੋਲੀਬਾਰੀ ਕਾਰਨ ਵੀ ਜੰਮੂ-ਕਸ਼ਮੀਰ ਦੇ ਹਜ਼ਾਰਾਂ ਪਰਿਵਾਰਾਂ ਨੂੰ ਨਾ ਸਿਰਫ ਵਾਰ-ਵਾਰ ਆਪਣੇ ਘਰਾਂ 'ਚੋਂ ਉਜੜਣਾ ਪਿਆ, ਸਗੋਂ ਬਹੁਤ ਸਾਰੇ ਲੋਕਾਂ ਦਾ ਖੂਨ ਡੁੱਲਿਆ ਅਤੇ ਕਰੋੜਾਂ-ਅਰਬਾਂ ਦਾ ਮਾਲੀ ਨੁਕਸਾਨ ਹੋਇਆ।
ਇਸ ਦੌਰਾਨ ਪਾਕਿਸਤਾਨ ਨੇ ਇਕ ਹੋਰ ਘਟੀਆ ਨੀਤੀ ਅਧੀਨ ਆਪਣੀ ਧਰਤੀ 'ਤੇ ਰਹਿੰਦੇ ਘੱਟ-ਗਿਣਤੀ ਲੋਕਾਂ ਅਤੇ ਖਾਸ ਕਰਕੇ ਹਿੰਦੂਆਂ-ਸਿੱਖਾਂ ਨੂੰ ਆਪਣੇ ਜ਼ੁਲਮਾਂ ਦਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਕਈ ਦਹਾਕਿਆਂ ਤੱਕ ਅੱਤਿਆਚਾਰ ਅਤੇ ਤਸ਼ੱਦਦ ਸਹਿਣ ਕਰਨ ਤੋਂ ਬਾਅਦ ਹਜ਼ਾਰਾਂ ਪਰਿਵਾਰਾਂ ਨੇ ਆਪਣੇ ਜੱਦੀ-ਪੁਸ਼ਤੀ ਘਰ-ਕਾਰੋਬਾਰ ਛੱਡ ਕੇ ਹੋਰ ਸੁਰੱਖਿਅਤ ਟਿਕਾਣਿਆ ਵੱਲ ਮੂੰਹ ਕਰ ਿਲਆ। ਬਹੁਤ ਸਾਰੇ ਹਿੰਦੂਆਂ ਅਤੇ ਸਿੱਖ ਪਰਿਵਾਰਾਂ ਨੇ ਭਾਰਤ 'ਚ ਆ ਕੇ ਸ਼ਰਨ ਲੈਣੀ ਮੁਨਾਸਬ ਸਮਝੀ ਅਤੇ ਇਨ੍ਹਾਂ 'ਚੋਂ ਹਜ਼ਾਰਾਂ ਲੋਕ ਦਿੱਲੀ ਦੇ ਵੱਖ-ਵੱਖ ਕੈਂਪਾਂ 'ਚ ਬੇਹੱਦ ਤਰਸਯੋਗ ਸਥਿਤੀਆਂ 'ਚ ਜੀਵਨ ਗੁਜ਼ਰ ਰਹੇ ਹਨ।
ਦਿੱਲੀ ਦੇ ਕੈਂਪਾਂ 'ਚ ਰੁਲ ਰਹੇ, ਪਾਕਿਸਤਾਨ ਤੋਂ ਆਏ, ਸ਼ਰਨਾਰਥੀ ਪਰਿਵਾਰਾਂ ਦਾ ਦਰਦ ਪਛਾਣਦਿਆਂ ਹੀ ਪੰਜਾਬ ਕੇਸਰੀ ਪੱਤਰ ਸਮੂਹ ਦੀ ਵਿਸ਼ੇਸ਼ ਰਾਹਤ ਮੁਹਿੰਮ ਅਧੀਨ ਇਨ੍ਹਾਂ ਲਈ 563 ਵੇਂ ਟਰੱਕ ਦੀ ਰਾਹਤ ਸਮੱਗਰੀ ਪਿਛਲੇ ਦਿੱਲੀ ਭਿਜਵਾਈ ਗਈ ਸੀ। ਸ਼ਰਨਾਰਥੀ ਪਰਿਵਾਰਾਂ ਲਈ ਸਮੱਗਰੀ ਭਿਜਵਾਉਣ ਦਾ ਮੁੱਢਲਾ ਉਪਰਾਲਾ ਸ਼੍ਰੀ ਵਿਜੇ ਢੀਂਗਰਾ ਗਲੈਂਡ ਵਾਲਿਆਂ ਨੇ ਆਪਣੇ ਪਿਤਾ ਸ਼੍ਰੀ ਅਨੋਖ ਚੰਦ ਢੀਂਗਰਾ ਜੀ ਦੀ ਪ੍ਰੇਰਨਾ ਸਦਕਾ ਕੀਤਾ।
ਸਮੱਗਰੀ ਭਿਜਵਾਉਣ ਦੇ ਇਸ ਕਾਰਜ 'ਚ ਉਨ੍ਹਾਂ ਦੇ ਭਰਾ ਸ਼੍ਰੀ ਅਸ਼ੋਕ ਢੀਂਗਰਾ ਅਤੇ ਸਮੂਹ ਢੀਂਗਰਾ ਪਰਿਵਾਰਾਂ ਨੂਰਮਹਿਲ ਵੱਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ। ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਜਲੰਧਰ ਤੋਂ ਦਿੱਲੀ ਦੇ ਕੈਂਪਾਂ ਲਈ ਰਵਾਨਾ ਕੀਤੇ ਗਏ। ਇਸ ਟਰੱਕ ਦੀ ਸਮੱਗਰੀ 'ਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿੱਲੋ ਆਟਾ, 10 ਕਿੱਲੋ ਚਾਵਲ, ਇਕ ਕਿੱਲੋ ਖੰਡ, 250 ਗ੍ਰਾਮ ਚਾਹ-ਪੱਤੀ, ਤਿੰਨ ਕਿੱਲੋ ਦਾਲਾਂ, ਨਹਾਉਣ ਅਤੇ ਕੱਪੜੇ ਧੋਣ ਵਾਲਾ ਸਾਬਣ, 300 ਪੈਕਟ ਨਮਕ, ਹਲਦੀ, ਮਿਰਚਾਂ ਅਤੇ ਬਿਸਕੁੱਟ ਸ਼ਾਮਲ ਸਨ।
ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੀ ਟੀਮ 'ਚ ਬਟਾਲਾ ਤੋਂ ਵਿਜੇ ਪ੍ਰਭਾਕਰ ( ਸ਼੍ਰੀ ਮਹਾਦੇਵ ਸੇਵਾ ਸਮਿਤੀ) ਯੋਗੇਸ਼ ਬੇਰੀ, ਨੋਬਲ ਫਾਊਡੇਸ਼ਨ ਲੁਧਿਆਣਾ ਦੇ ਚੇਅਰਮੈਨ ਸ਼੍ਰੀ ਰਜਿੰਦਰ ਸ਼ਰਮਾ, ਪ੍ਰਦੀਪ ਕੁਮਾਰ, ਐੱਮ.ਪੀ.ਵਰਮਾ, ਭਗਵਾਨ ਮਹਾਵੀਰ ਸੇਵਾ ਸੰਸਥਾ ਲੁਧਿਆਣਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ, ਵਿਪਨ ਜੈਨ, ਰਾਜ ਕੁਮਾਰ ਰਾਜੂ, ਸੁਨੀਲ ਗੁਪਤਾ, ਸੋਲੰਕੀ ਵੀ ਸ਼ਾਮਲ ਹਨ।