ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 552ਵੇਂ ਟਰੱਕ ਦੀ ਰਾਹਤ ਸਮੱਗਰੀ

01/25/2020 6:17:25 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਅੱਤਵਾਦੀਆਂ ਦੇ ਟੋਲੇ ਭੇਜ ਕੇ ਭਾਰਤ ਦੇ ਪਿੰਡੇ 'ਤੇ ਜ਼ਖਮ ਲਾਉਣ ਦੀਆਂ ਸਾਜ਼ਿਸ਼ਾਂ ਘੜਣ ਵਾਲੇ ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਹਜ਼ਾਰਾਂ ਪਰਿਵਾਰਾਂ ਨੂੰ ਬਰਬਾਦੀ ਦੇ ਕੰਢੇ ਪਹੁੰਚਾ ਦਿੱਤਾ ਗਿਆ ਹੈ। ਇਨ੍ਹਾਂ ਪਰਿਵਾਰਾਂ ਦੀ ਦੇਖਭਾਲ ਅਤੇ ਪਾਲਣ-ਪੋਸ਼ਣ ਲਈ ਸਰਕਾਰਾਂ ਵੱਲੋਂ ਕੋਈ ਢੁੱਕਵੇਂ ਪ੍ਰਬੰਧ ਨਹੀਂ ਕੀਤੇ ਗਏ, ਇਸ ਕਾਰਨ ਇਹ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਇਸ ਤੋਂ ਇਲਾਵਾ ਸਰਹੱਦ ਪਾਰ ਤੋਂ ਕੀਤੀ ਜਾਂਦੀ ਗੋਲੀਬਾਰੀ ਕਾਰਨ ਵੀ ਅਨੇਕਾਂ ਪਰਿਵਾਰ ਬਹੁਤ ਸੰਕਟ ਭਰੇ ਦਿਨ ਗੁਜ਼ਾਰ ਰਹੇ ਹਨ। ਅਜਿਹੇ ਪੀੜਤ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਅਧੀਨ ਸੈਂਕੜੇ ਟਰੱਕਾਂ ਦੀ ਸਮੱਗਰੀ ਲੋੜਵੰਦਾਂ ਤਕ ਭਿਜਵਾਈ ਜਾ ਚੁੱਕੀ ਹੈ।

ਇਸ ਸਿਲਸਿਲੇ 'ਚ ਪਿਛਲੇ ਦਿਨੀਂ 552ਵੇਂ ਟਰੱਕ ਦੀ ਰਾਹਤ ਸਮੱਗਰੀ ਆਰ. ਐੱਸ. ਪੁਰਾ ਸੈਕਟਰ ਦੇ ਸਰਹੱਦੀ ਪਿੰਡਾਂ ਨਾਲ ਸਬੰਧਤ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਰਾਹਤ ਦਾ ਯੋਗਦਾਨ 'ਮੁੰਡੇ ਅਹਿਮਦਗੜ੍ਹ ਦੇ' ਵੈੱਲਫੇਅਰ ਕਲੱਬ (ਰਜਿ.) ਅਹਿਮਦਗੜ੍ਹ ਵੱਲੋਂ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ 'ਚ ਕਲੱਬ ਦੇ ਪ੍ਰਧਾਨ ਸ਼੍ਰੀ ਅਸ਼ੋਕ ਗਰਗ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ। ਇਸ ਕਾਰਜ 'ਚ ਕਲੱਬ ਦੇ ਸ਼੍ਰੀ ਅਰੁਣ ਵਰਮਾ, ਰੁਪਿੰਦਰ ਮਾਰਬਲ, ਵਿਪਨ ਸੇਠੀ, ਸੌਦਾਗਰ ਸਿੰਘ, ਅਮਨਦੀਪ ਸਿੰਘ, ਨਿਹਾਲ ਸਿੰਘ ਉੱਭੀ, ਅਮਨ ਢੰਡ, ਅਮਿਤ ਕੌਸ਼ਲ, ਰੌਸ਼ਨ ਲਾਲ ਅਤੇ ਵਰਿੰਦਰ ਸਿੰਗਲਾ ਨੇ ਵੀ ਵਡਮੁੱਲਾ ਸਹਿਯੋਗ ਦਿੱਤਾ।

ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਜੇ ਕੁਮਾਰ ਚੋਪੜਾ ਜੀ ਵੱਲੋਂ ਅਹਿਮਦਗੜ੍ਹ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ 'ਚ ਕੜਾਕੇ ਦੀ ਠੰਢ ਨੂੰ ਧਿਆਨ 'ਚ ਰੱਖਦਿਆਂ 300 ਰਜਾਈਆਂ ਸ਼ਾਮਲ ਕੀਤੀਆਂ ਗਈਆਂ ਸਨ। ਟਰੱਕ ਰਵਾਨਾ ਕਰਨ ਸਮੇਂ ਪਟਿਆਲਾ ਤੋਂ ਜਗ ਬਾਣੀ ਦਫਤਰ ਦੀ ਇੰਚਾਰਜ ਮੈਡਮ ਜਤਿੰਦਰ ਕੌਰ ਵਾਲੀਆ, ਤੇਜੀ ਕਮਾਲਪੁਰ, ਤਲਵਿੰਦਰ ਸਿੰਘ ਬਿਰਦੀ, ਵੀ. ਕੇ. ਤਿਵਾੜੀ, ਹਰਜਿੰਦਰ ਸਿੰਘ ਨਾਥੂਮਾਜਰਾ, ਆਤਮਾ ਰਾਮ ਭੁੱਟਾ, ਗੁਰਸੇਵਕ ਬਾਬਾ, ਪ੍ਰੀਤ ਬੋਪਾਰਾਏ, ਕਮਿੱਕਰ ਰਾਮ, ਕੁਲਦੀਪ ਸਿੰਘ ਜਲੰਧਰ ਦੇ ਕਾਂਗਰਸੀ ਆਗੂ ਸ਼੍ਰੀ ਸੁਦੇਸ਼ ਵਿੱਜ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ। ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੇ  ਮੈਂਬਰਾਂ 'ਚ ਰਜਿੰਦਰ ਕੁਮਾਰ, ਰਾਮਗੜ੍ਹ ਤੋਂ ਭਾਜਪਾ ਆਗੂ ਸਰਬਜੀਤ ਸਿੰਘ, ਆਰ. ਐੱਸ. ਪੁਰਾ ਤੋਂ ਪ੍ਰਤੀਨਿਧੀ ਮੁਕੇਸ਼ ਰੈਣਾ, ਪ੍ਰਵੀਨ ਕਾਟਲ ਅਤੇ ਹੋਰ ਮੈਂਬਰ ਸ਼ਾਮਲ ਸਨ।


shivani attri

Content Editor

Related News