ਜੰਮੂ-ਕਸ਼ਮੀਰ ਪੁਲਸ ਦੇ ਹੁਕਮਾਂ ''ਤੇ ਘਾਟੀ ਦਾ ਰੇਲ ਨੈੱਟਵਰਕ ਬੰਦ

08/05/2019 10:24:59 PM

ਫਿਰੋਜ਼ਪੁਰ,(ਆਨੰਦ) : ਜੰਮੂ-ਕਸ਼ਮੀਰ 'ਚ ਧਾਰਾ-370 ਹੱਟਣ ਤੋਂ ਬਾਅਦ ਆਖਿਰਕਾਰ ਰੇਲਵੇ ਵਿਭਾਗ ਪੂਰੀ ਤਰ੍ਹਾਂ ਨਾਲ ਹਰਕਤ 'ਚ ਆਉਂਦੇ ਹੋਏ ਮੁਸਤੈਦ ਹੋ ਗਿਆ ਹੈ ਅਤੇ ਆਪਣੀ ਚੇਤਨਤਾ ਵਧਾਉਂਦੇ ਹੋਏ ਰੇਲਵੇ ਨੇ ਕਾਹਲੀ-ਕਾਹਲੀ ਵਿਚ ਕਈ ਅਹਿਮ ਟਰੇਨਾਂ ਨੂੰ ਰੱਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਹਾਲਾਂਕਿ ਰੇਲ ਵਿਭਾਗ ਨੇ ਜੰਮੂ-ਕਸ਼ਮੀਰ ਦੀ ਹਾਲਤ 'ਤੇ ਪੂਰੀ ਨਜ਼ਰ ਬਣਾਈ ਹੋਈ ਹੈ ਤੇ ਜੰਮੂ-ਕਸ਼ਮੀਰ ਪੁਲਸ ਦੇ ਮਿਲੇ ਹੁਕਮਾਂ 'ਤੇ ਖਾਸ ਇਨਪੁਟ ਤੋਂ ਬਾਅਦ ਕਸ਼ਮੀਰ ਦਾ ਰੇਲ ਨੈੱਟਵਰਕ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਫਿਰੋਜ਼ਪੁਰ ਰੇਲ ਮੰਡਲ ਦੇ ਡਵੀਜ਼ਨਲ ਰੇਲਵੇ ਮੈਨੇਜ਼ਰ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਜੰਮੂ-ਕਸ਼ਮੀਰ ਪੁਲਸ ਵੱਲੋਂ ਮਿਲੀ ਸੂਚਨਾ ਦੇ ਆਧਾਰ 'ਤੇ ਹੀ ਰੇਲਵੇ ਵਲੋਂ ਆਪਣਾ ਰੇਲ ਨੈੱਟਵਰਕ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਵਲੋਂ ਕਸ਼ਮੀਰ ਦੇ ਬਾਰਾਮੂਲਾ ਅਨੰਤਨਾਗ-ਸ਼੍ਰੀਨਗਰ-ਬਨਿਹਾਲ ਦੇ ਵਿਚ ਕਰੀਬ 16 ਪੈਸੰਜਰ ਟਰੇਨਾਂ ਚਲਾਈਆਂ ਜਾਂਦੀਆਂ ਹਨ। ਪੁਲਸ ਦੇ ਮਿਲੇ ਹੁਕਮਾਂ 'ਤੇ ਸਾਵਧਾਨੀ ਵਰਤਦੇ ਹੋਏ ਇਨ੍ਹਾਂ ਟਰੇਨਾਂ ਨੂੰ ਰੱਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਹਾਲਾਂਕਿ ਰੇਲਵੇ ਨੂੰ ਅਲਰਟ 'ਤੇ ਰੱਖਿਆ ਗਿਆ ਹੈ, ਜਿਸ ਦੀ ਵਜ੍ਹਾ ਕਾਰਣ ਹੀ ਸਰਕਾਰ ਤੇ ਰੇਲਵੇ ਵਿਭਾਗ ਵੱਲੋਂ ਟਰੇਨਾਂ ਨੂੰ ਰੱਦ ਕੀਤਾ ਜਾ ਰਿਹਾ ਹੈ।


Related News