ਜਮਾਲਪੁਰ ਦੇ ਸਰਪੰਚ ਦੀ ਧੱਕਾ-ਮੁੱਕੀ ਦੌਰਾਨ ਮੌਤ, ਪਰਿਵਾਰ ਨੇ ਲਾਏ ਕਤਲ ਕਰਨ ਦੇ ਦੋਸ਼

Wednesday, Nov 10, 2021 - 10:57 AM (IST)

ਜਮਾਲਪੁਰ ਦੇ ਸਰਪੰਚ ਦੀ ਧੱਕਾ-ਮੁੱਕੀ ਦੌਰਾਨ ਮੌਤ, ਪਰਿਵਾਰ ਨੇ ਲਾਏ ਕਤਲ ਕਰਨ ਦੇ ਦੋਸ਼

ਬਾਬਾ ਬਕਾਲਾ ਸਾਹਿਬ (ਅਠੌਲ਼ਾ) - ਪਿੰਡ ਜਮਾਲਪੁਰ ਦੇ ਮੌਜੂਦਾ ਸਰਪੰਚ ਦੀ ਗਲੀ ਦੀ ਸਫਾਈ ਤੋਂ ਪੈਦਾ ਹੋਏ ਝਗੜੇ ਦੌਰਾਨ ਧੱਕੇ-ਮੁੱਕੀ ਦੌਰਾਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਮ੍ਰਿਤਕ ਬਹਾਦਰ ਸਿੰਘ ਦੇ ਬੇਟਿਆਂ ਬਲਵਿੰਦਰ ਸਿੰਘ, ਜਗਤਾਰ ਸਿੰਘ, ਅਮਰਜੀਤ ਸਿੰਘ, ਸਤਨਾਮ ਸਿੰਘ, ਸੰਤ ਸਿੰਘ, ਸਰਬਜੀਤ ਸਿੰਘ, ਜਗਪ੍ਰੀਤ ਸਿੰਘ ਅਤੇ ਸਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਬਜ਼ੁਰਗ ਪਿਤਾ ਬਹਾਦਰ ਸਿੰਘ ਪਿੰਡ ਜਮਾਲਪੁਰ ਦੇ ਮੌਜੂਦਾ ਸਰਪੰਚ ਹਨ। ਬੀਤੇ ਦਿਨ ਸਵੇਰੇ ਜਦੋਂ ਉਹ ਗਲੀ-ਨਾਲੀ ਦੀ ਸਫਾਈ ਕਰਵਾ ਰਹੇ ਸਨ ਤਾਂ ਮਨਜੀਤ ਕੌਰ, ਉਸ ਦੀ ਨੂੰਹ ਕਿਰਨ ਅਤੇ ਕਾਲਾ ਸਿੰਘ, ਉਨ੍ਹਾਂ ਦੇ ਪਿਤਾ ਨਾਲ ਧੱਕਾ-ਮੁੱਕੀ ਹੋ ਗਏ।

ਪੜ੍ਹੋ ਇਹ ਵੀ ਖ਼ਬਰ ਸ਼ਰਮਨਾਕ: ਨਵਜੰਮੀ ਬੱਚੀ ਨੂੰ ਟ੍ਰੇਨ ਦੀ ਸੀਟ ਹੇਠ ਛੱਡ ਗਏ ਕਲਯੁੱਗੀ ਮਾਪੇ, ਦਿਲ ਨੂੰ ਝੰਜੋੜ ਦੇਣਗੀਆਂ ਇਹ ‘ਤਸਵੀਰਾਂ’

ਧੱਕਾ-ਮੁੱਕੀ ਦੌਰਾਨ ਉਨ੍ਹਾਂ ਦੇ ਪਿਤਾ ਦੀ ਡਿੱਗਣ ਸਾਰ ਮੌਕੇ ’ਤੇ ਮੌਤ ਹੋ ਗਈ। ਉਨ੍ਹਾਂ ਨੇ ਦੋਸ਼ੀਆਂ ਖ਼ਿਲਾਫ਼ ਕਤਲ ਦਾ ਪਰਚਾ ਦਰਜ ਕਰਨ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਮਜ਼ਦੂਰ ਆਗੂ ਕਾਮਰੇਡ ਅਮਰੀਕ ਸਿੰਘ ਦਾਊਦ, ਮੈਂਬਰ ਅਜੀਤ ਸਿੰਘ, ਦਲਬੀਰ ਸਿੰਘ, ਅਮਰੀਕ ਸਿੰਘ, ਲਾਭ ਸਿੰਘ ਧਿਆਨਪੁਰ ਆਦਿ ਨੇ ਕਿਹਾ ਕਿ ਜੇਕਰ ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਕਤਲ ਦਾ ਪਰਚਾ ਦਰਜ ਨਾ ਕੀਤਾ ਤਾਂ ਅਸੀਂ ਲਾਸ਼ ਨੂੰ ਪੁਲਸ ਚੌਕੀ ਬੁਤਾਲਾ ਦੇ ਮੂਹਰੇ ਰੱਖ ਕੇ ਰੋਸ ਵਿਖਾਵਾ ਕਰਾਂਗੇ। ਇਸ ਸਬੰਧੀ ਪੁਲਸ ਚੌਕੀ ਇੰਚਾਰਜ ਬੁਤਾਲਾ ਰਾਜਿੰਦਰ ਸਿੰਘ ਨੇ ਦੱਸਿਆ ਕਿ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ ।

ਪੜ੍ਹੋ ਇਹ ਵੀ ਖ਼ਬਰ ਦੁਖ਼ਦ ਖ਼ਬਰ : ਦੀਵਾਲੀ ’ਤੇ ਘਰ ਆਏ ਨੌਜਵਾਨ ਨੂੰ ਨਸ਼ੇ ਦੀ ਓਵਰਡੋਜ਼ ਦੇ ਕੀਤੀ ਕੁੱਟਮਾਰ, ਫਿਰ ਉਤਾਰਿਆ ਮੌਤ ਦੇ ਘਾਟ


author

rajwinder kaur

Content Editor

Related News