ਜਲਿਆਂਵਾਲਾ ਬਾਗ ਮੈਮੋਰੀਅਲ ਬਿੱਲ 'ਤੇ ਭਗਵੰਤ ਮਾਨ ਨੇ ਹਰਸਿਮਰਤ ਬਾਦਲ ਨੂੰ ਘੇਰਿਆ (ਵੀਡੀਓ)

08/02/2019 3:06:28 PM

ਨਵੀਂ ਦਿੱਲੀ— ਜਲਿਆਂਵਾਲਾ ਬਾਗ ਬਿੱਲ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਤੋਂ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਜਲਿਆਂਵਾਲਾ ਬਾਗ ਦੇ ਬੋਰਡ 'ਚ ਨਾ ਕਾਂਗਰਸ, ਨਾ ਭਾਜਪਾ, ਨਾ ਅਕਾਲੀ ਕਿਸੇ ਦਲ ਨੂੰ ਨਹੀਂ ਰੱਖਿਆ ਜਾਣਾ ਚਾਹੀਦਾ। ਭਗਵੰਤ ਮਾਨ ਨੇ ਕਿਹਾ,''ਜਲਿਆਂਵਾਲਾ ਬਾਗ ਨੂੰ ਦੇਖਣ ਹੁਣ ਬਹੁਤ ਸੈਲਾਨੀ ਆਉਂਦੇ ਹਨ। ਖਾਸ ਕਰ ਕੇ ਉਸ ਖੂਹ ਨੂੰ ਜਿਸ 'ਚ ਆਜ਼ਾਦੀ ਸੈਨਾਨੀਆਂ ਨੇ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਪਰ ਉੱਥੇ ਲਈ ਕੀ ਕੀਤਾ ਗਿਆ, ਕੁਝ ਵੀ ਨਹੀਂ। ਜੇਕਰ ਤੁਸੀਂ 100 ਸਾਲ ਬਾਅਦ ਜਲਿਆਂਵਾਲਾ ਬਾਗ ਨੂੰ ਯਾਦ ਕਰ ਰਹੇ ਹੋ ਤਾਂ ਪਹਿਲੀ ਗੱਲ ਕਾਂਗਰਸ, ਅਕਾਲੀ, ਭਾਜਪਾ ਤੋਂ ਇਸ ਨੂੰ ਆਜ਼ਾਦ ਕਰਨਾ ਚਾਹੀਦਾ। ਜਲਿਆਂਵਾਲਾ ਬਾਗ ਸਾਰਿਆਂ ਦਾ ਹੈ, ਕਿਸੇ ਦੀ ਜਾਗੀਰ ਨਹੀਂ ਹੈ। ਇਸ ਦੇ ਬੋਰਡ ਦਾ ਚੇਅਰਮੈਨ ਕਿਸੇ ਵੀ ਸਿਆਸੀ ਪਾਰਟੀ ਦਾ ਨਹੀਂ ਹੋਣਾ ਚਾਹੀਦਾ। 

ਭਗਵੰਤ ਮਾਨ ਦਾ ਕਹਿਣਾ ਹੈ ਕਿ ਜਿਸ ਊਧਮ ਸਿੰਘ ਨੇ 22 ਸਾਲ ਬਾਅਦ ਇਸ ਘਟਨਾ ਦਾ ਬਦਲਾ ਲਿਆ, ਉਸ ਦੀ ਕੋਈ ਮੂਰਤੀ ਨਹੀਂ ਹੈ। ਊਧਮ ਸਿੰਘ ਦੀ ਮੂਰਤੀ ਸੰਸਦ ਭਵਨ 'ਚ ਹੋਣੀ ਚਾਹੀਦੀ ਹੈ। ਊਧਮ ਸਿੰਘ ਨੇ ਜਨਰਲ ਡਾਇਰ ਨੂੰ ਗੋਲੀ ਮਾਰ ਕੇ ਆਪਣੀ ਪਿਸਤੌਲ ਦੇ ਦਿੱਤੀ ਸੀ। ਇਸ ਤੋਂ ਬਾਅਦ ਊਧਮ ਸਿੰਘ ਨੇ ਕਿਹਾ ਕਿ ਮੈਂ ਆਪਣਾ ਬਦਲਾ ਲੈ ਲਿਆ। ਜਲਿਆਂਵਾਲਾ ਬਾਗ 'ਚ ਹਜ਼ਾਰਾਂ ਲੋਕਾਂ ਨੂੰ ਮਾਰਨ ਤੋਂ ਬਾਅਦ ਜਨਰਲ ਡਾਇਰ ਨੇ ਹਰਸਿਮਰਤ ਕੌਰ ਬਾਦਲ ਦੇ ਦਾਦਾ ਸੁੰਦਰ ਸਿੰਘ ਮਜੀਠੀਆ ਦੇ ਘਰ ਡਿਨਰ ਕੀਤਾ ਸੀ।

ਉੱਥੇ ਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਬਿੱਲ ਪਾਸ ਕਰਨ ਦੀ ਅਪੀਲ ਕਰਦੇ ਹੋਏ ਕਾਂਗਰਸ 'ਤੇ ਨਿਸ਼ਾਨਾ ਸਾਧਿਆ। ਹਰਸਿਮਰਤ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਇਕ ਕਰੀਬੀ ਰਿਸ਼ਤੇਦਾਰ 'ਤੇ ਜਲਿਆਂਵਾਲਾ ਬਾਗ ਕਤਲੇਆਮ ਨੂੰ ਅੰਜਾਮ ਦੇਣ ਵਾਲੇ ਜਨਰਲ ਡਾਇਰ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ। ਬਾਦਲ ਨੇ ਕਿਹਾ ਕਿ ਕਾਂਗਰਸ ਦੇ ਮੈਂਬਰ ਕਹਿ ਰਹੇ ਸਨ ਕਿ ਇਤਿਹਾਸ ਯਾਦ ਰੱਖਣਾ ਚਾਹੀਦਾ। 1984 ਦੇ ਦੰਗਿਆਂ ਦਾ ਵੀ ਇਤਿਹਾਸ ਇਨ੍ਹਾਂ ਦੀ ਪਾਰਟੀ ਦਾ ਹੈ। ਅਕਾਲ ਤਖਤ 'ਤੇ ਹਮਲੇ ਦਾ ਇਤਿਹਾਸ ਵੀ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ। ਉਨ੍ਹਾਂ ਨੇ ਕਿਹਾ,''ਇਹ ਕਾਂਗਰਸ ਦਾ ਇਤਿਹਾਸ ਹੈ। ਇਹ ਇਤਿਹਾਸ ਮੈਂ ਵੀ ਲਿਖਿਆ ਹੈ, ਇਹ ਰਿਕਾਰਡ 'ਚ ਦਰਜ ਹੈ ਅਤੇ ਇਸ ਦਾ ਮੈਂ ਸਬੂਤ ਦੇ ਸਕਦੀ ਹਾਂ। ਜ਼ਿਕਰਯੋਗ ਹੈ ਕਿ ਲੋਕ ਸਭਾ 'ਚ ਸ਼ੁੱਕਰਵਾਰ ਨੂੰ ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਦੇ ਟਰੱਸਟੀ ਅਹੁਦੇ ਤੋਂ ਕਾਂਗਰਸ ਪ੍ਰਧਾਨ ਦਾ ਨਾਂ ਹਟਾਉਣ ਦੇ ਪ੍ਰਬੰਧ ਵਾਲੇ ਬਿੱਲ 'ਤੇ ਚਰਚਾ ਹੋਈ।


DIsha

Content Editor

Related News