ਜਲ੍ਹਿਆਂਵਾਲਾ ਬਾਗ ਸਥਿਤ ਢਾਬੇ ’ਚ ਅੱਗ ਲੱਗਣ ਕਾਰਨ ਹੋਏ 2 ਸਿਲੰਡਰਾਂ ਦੇ ਧਮਾਕੇ
Sunday, Jul 18, 2021 - 12:07 PM (IST)
ਅੰਮ੍ਰਿਤਸਰ (ਰਮਨ) - ਅੰਮ੍ਰਿਤਸਰ ਸਥਿਤ ਜਲ੍ਹਿਆਂਵਾਲਾ ਬਾਗ ਕੋਲ ਤਿੰਨ ਮੰਜ਼ਿਲਾ ਢਾਬੇ ’ਚ ਭਿਆਨਕ ਅੱਗ ਲੱਗਣ ਕਾਰਨ ਦੋ ਸਿਲੰਡਰਾਂ ਫਟ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਲੰਡਰ ਫੱਟਣ ਕਾਰਨ ਹੋਇਆ ਧਮਾਕਾ ਚਾਰੇ ਪਾਸੇ ਸੁਣਨ ਨੂੰ ਮਿਲਿਆ। ਇਸ ਹਾਦਸੇ ’ਚ ਦੋ ਵਿਅਕਤੀ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਉਕਤ ਢਾਬਾ ਰਾਤ 1 ਵਜੇ ਬੰਦ ਹੋਇਆ ਸੀ ਅਤੇ ਇਸ ’ਚ ਕੰਮ ਕਰਨ ਵਾਲੇ ਕਰਮਚਾਰੀ ਛੱਤ ਅਤੇ ਅੰਦਰ ਸੁੱਤੇ ਹੋਏ ਸਨ। ਸਵੇਰੇ ਜਦੋਂ ਉਨ੍ਹਾਂ ਨੇ ਅੱਗ ਦੀਆਂ ਲਪਟਾਂ ਦੇਖੀਆਂ ਤਾਂ ਮੌਕੇ ’ਤੇ ਢਾਬਾ ਮਾਲਕ ਅਤੇ ਫਾਇਰ ਬਿਗ੍ਰੇਡ ਨੂੰ ਸੂਚਨਾ ਦਿੱਤੀ।
ਪੜ੍ਹੋ ਇਹ ਵੀ ਖ਼ਬਰ - ਇਨਸਾਨੀਅਤ ਸ਼ਰਮਸਾਰ : 6 ਦਿਨ ਦੇ ਨੰਨੇ ਬੱਚੇ ਦਾ 1.40 ਲੱਖ ਰੁਪਏ ’ਚ ਪਿਤਾ ਨੇ ਕੀਤਾ ਸੌਦਾ
ਸੂਚਨਾ ਮਿਲਣ ’ਤੇ ਨਗਰ ਨਿਗਮ ਫਾਇਰ ਬਿਗ੍ਰੇਡ ਅਤੇ ਢਾਬ ਬਸਤੀ ਰਾਮ ਸੇਵਾ ਸੋਸਾਇਟੀ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ, ਜਿਨ੍ਹਾਂ ਨੇ ਅੱਗ ’ਤੇ ਕਾਬੂ ਪਾ ਲਿਆ। ਇਸ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ। ਅੱਗ ਲੱਗਣ ਦਾ ਕਾਰਨ ਸ਼ਾਟ ਸਰਕਟ ਦੱਸਿਆ ਜਾ ਰਿਹਾ ਹੈ। ਫਾਇਰ ਕਰਮੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ 3:15 ’ਤੇ ਮਿਲੀ ਸੀ ਜਦੋਂ ਉਹ ਪੁੱਜੇ ਤਾਂ ਅੱਗ ਕਾਫ਼ੀ ਫੈਲੀ ਹੋਈ ਸੀ, ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਥੋੜ੍ਹੀ ਜਿਹੀ ਵੀ ਦੇਰੀ ਹੋ ਜਾਂਦੀ ਤਾਂ ਅੱਗ ਆਲੇ-ਦੁਆਲੇ ਫੈਲ ਜਾਣੀ ਸੀ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਦੋਸਤ ਦੀ ਮਦਦ ਕਰਨ ਗਏ ਨੌਜਵਾਨ ਦਾ ਸ਼ਰੇਆਮ ਬਾਜ਼ਾਰ ’ਚ ਗੋਲੀਆਂ ਮਾਰ ਕਤਲ (ਤਸਵੀਰਾਂ)
ਲੋਕ ਦਹਿਸ਼ਤ ’ਚ
ਢਾਬੇ ’ਚ ਜਦੋਂ ਅੱਗ ਜ਼ਿਆਦਾ ਫੈਲੀ ਅਤੇ ਦੋਵੇਂ ਸਿਲੰਡਰ ਦੇ ਧਮਾਕੇ ਹੋਏ ਤਾਂ ਆਲੇ-ਦੁਆਲੇ ਆਬਾਦੀ ਦੇ ਲੋਕ ਧਮਾਕੇ ਨਾਲ ਦਹਿਸ਼ਤ ’ਚ ਆ ਗਏ। ਉਥੇ ਹੀ ਦੋ ਕਰਮਚਾਰੀ ਵੀ ਜ਼ਖ਼ਮੀ ਹੋ ਗਏ, ਉਨ੍ਹਾਂ ਦਾ ਨਜ਼ਦੀਕੀ ਹਸਪਤਾਲ ਤੋਂ ਇਲਾਜ ਕਰਵਾਇਆ ਗਿਆ, ਉੱਥੇ ਹੀ ਜੇਕਰ ਸੇਫਟੀ ਸਮੱਗਰੀ ਹੁੰਦੀ ਤਾਂ ਸ਼ਾਇਦ ਨੁਕਸਾਨ ਘੱਟ ਹੁੰਦਾ।
ਪੜ੍ਹੋ ਇਹ ਵੀ ਖ਼ਬਰ - Patiala ਜ਼ਿਲ੍ਹੇ ’ਚ ਹੋਈ ‘ਗੈਂਗਵਾਰ’, ਦੋ ਗੁੱਟਾਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ
ਢਾਬੇ ਦੇ ਬਾਹਰ ਬਿਜਲੀ ਦੀਆਂ ਤਾਰਾਂ
ਫਾਇਰ ਕਰਮਚਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ਾਟ ਸਰਕਟ ਕਾਰਨ ਹੋਈ ਹੈ। ਇਸ ਏਰੀਏ ’ਚ ਪਾਵਰਕਾਮ ਵਲੋਂ ਲੱਖਾਂ ਰੁਪਏ ਦੇ ਪ੍ਰਾਜੈਕਟ ਲਗਾ ਕੇ ਕੰਮ ਕੀਤਾ ਹੈ ਪਰ ਅੱਜ ਵੀ ਤਾਰਾਂ ਬਾਹਰ ਲਟਕ ਰਹੀਆਂ ਹਨ ।
ਪੜ੍ਹੋ ਇਹ ਵੀ ਖ਼ਬਰ - ਸਾਬਕਾ ਫ਼ੌਜੀ ਦੇ ਕਤਲ ਦੀ ਇਸ ਸ਼ਖ਼ਸ ਨੇ ‘ਫੇਸਬੁੱਕ’ ’ਤੇ ਲਈ ਜ਼ਿੰਮੇਵਾਰੀ, ਕੀਤਾ ਇਕ ਹੋਰ ਵੱਡਾ ਖ਼ੁਲਾਸਾ