ਜਲੰਧਰ ਵੂਮਨ ਥਾਣੇ ਪੁੱਜੀ ਮਨੀਸ਼ਾ ਗੁਲਾਟੀ, ਮਹਿਲਾਵਾਂ ਦੀਆਂ ਸ਼ਿਕਾਇਤਾਂ ਸੁਣਦੇ ਹੋਏ ਸਟਾਫ਼ ’ਤੇ ਕੱਢੀ ਭੜਾਸ (ਵੀਡੀਓ)
Friday, Feb 25, 2022 - 09:15 AM (IST)
ਜਲੰਧਰ (ਸੋਨੂੰ) - ਮਹਿਲਾ ਆਯੋਗ ਦੀ ਅਧਿਅਕਸ਼ ਮਨੀਸ਼ਾ ਗੁਲਾਟੀ ਨੇ ਜਲੰਧਰ ਵਿਖੇ ਮਹਿਲਾਵਾਂ ਦੇ ਘਰੇਲੂ ਵਿਵਾਦਾਂ ਨੂੰ ਲੈ ਕੇ ਸ਼ਿਕਾਇਤਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਮਨੀਸ਼ਾ ਗੁਲਾਟੀ ਨੇ ਪੁਲਸ ਵਾਲਿਆਂ ਦੀ ਵੀ ਜੰਮ ਕੇ ਕਲਾਸ ਲਗਾਈ। ਉਨ੍ਹਾਂ ਕਿਹਾ ਹੈ ਕਿ ਮਹਿਲਾ ਆਯੋਗ ਨੀਚੇ ਵੁਮੈਨ ਸੈੱਲ ਵਿੱਚ ਸ਼ਿਕਾਇਤਾਂ ਨੂੰ ਮਾਰਕ ਕਰ ਕੇ ਹੱਲ ਕਰਨ ਲਈ ਭੇਜਦਾ ਹੈ ਤਾਂ ਕਿ ਵੂਮੈਨ ਸੈੱਲ ਵਿਚ ਕਾਊਂਸਲਿੰਗ ਦੇ ਜ਼ਰੀਏ ਘਰਾਂ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ। ਦੁਰਭਾਗੇ ਦੀ ਗੱਲ ਇਹ ਹੈ ਕਿ ਪੁਲਸ ਸਿਰਦਰਦੀ ਤੋਂ ਬਚਣ ਲਈ ਸਿੱਧੇ ਐੱਫ.ਆਈ.ਆਰ. ਦਰਜ ਕਰ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਸ਼ਰਮਨਾਕ ਘਟਨਾ: ਦਫ਼ਨਾਉਣ ਦੀ ਥਾਂ ਪਿਤਾ ਨੇ ਕੂੜੇ ’ਚ ਸੁੱਟਿਆ ਨਵਜਾਤ ਮ੍ਰਿਤਕ ਬੱਚਾ, ਇੰਝ ਲੱਗਾ ਪਤਾ
ਮਨੀਸ਼ਾ ਗੁਲਾਟੀ ਨੇ ਕਿਹਾ ਹੈ ਕਿ ਜੇਕਰ ਸਿੱਧੇ ਐੱਫ.ਆਈ.ਆਰ. ਦਰਜ ਕਰਨੀ ਹੈ ਤਾਂ ਫਿਰ ਵੁਮੈਨ ਸੈੱਲ ਕਿਸ ਲਈ ਹੈ। ਇਸ ਵਿੱਚ ਅਲੱਗ ਸਟਾਫ਼ ਰੱਖਿਆ ਗਿਆ ਹੈ। ਜੇਕਰ ਵੁਮੈਨ ਸੈੱਲ ਕੋਲ ਸਟਾਫ ਘੱਟ ਹੈ ਤਾਂ ਵੀ ਦੱਸ ਦਿਓ, ਉਹ ਸਟਾਫ ਵਧਾ ਦੇਣਗੇ। ਉਨ੍ਹਾਂ ਨੇ ਕਿਹਾ ਕਿ ਆਯੋਗ ਦਾ ਕੰਮ ਘਰਾਂ ਨੂੰ ਜੋੜਨਾ ਹੈ ਨਾ ਕਿ ਤੋੜਨਾ। ਮਨੀਸ਼ਾ ਗੁਲਾਟੀ ਨੇ ਕਿਹਾ ਹੈ ਕਿ ਕੁੜੀਆਂ ਸਿੱਧੇ ਐੱਫ.ਆਈ.ਆਰ. ਦਰਜ ਹੋਣ ਤੋਂ ਬਾਅਦ ਉਨ੍ਹਾਂ ਕੋਲ ਪੁੱਜ ਰਹੀਆਂ ਹਨ। ਜਦੋਂ ਉਨ੍ਹਾਂ ਦੇ ਕੇਸ ਰਜਿਸਟਰਡ ਕਰਵਾਉਣ ਬਾਰੇ ਪੁੱਛਿਆ ਜਾਂਦਾ ਹੈ ਤਾਂ ਅੱਗੋਂ ਸੁਣਨ ਨੂੰ ਮਿਲਦਾ ਹੈ ਕਿ ਅਯੋਗ ਦੀ ਅਧਿਕਤਾ ਨੇ ਕੇਸ ਰਜਿਸਟਰ ਕਰਨ ਨੂੰ ਆਦੇਸ਼ ਦਿੱਤੇ ਸੀ।
ਪੜ੍ਹੋ ਇਹ ਵੀ ਖ਼ਬਰ - ਦੇਸੀ ਗੁੜ ਤਿਆਰ ਕਰ 1.50 ਲੱਖ ਰੁਪਏ ਮਹੀਨਾ ਕਮਾ ਰਿਹੈ ਗੁਰਦਾਸਪੁਰ ਦਾ ਇਹ ਕਿਸਾਨ (ਤਸਵੀਰਾਂ)
ਉਨ੍ਹਾਂ ਕਿਹਾ ਕਿ ਪੁਲਸ ਵਿਭਾਗ ਦੇ ਕੁਝ ਲੋਕ ਉਨ੍ਹਾਂ ਦੇ ਨਾਮ ਦਾ ਦੁਰਉਪਯੋਗ ਕਰ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਹੈ ਅਜਿਹੇ ਅਧਿਕਾਰੀਆਂ ਦਾ ਉਹ ਪਤਾ ਲਗਾ ਕੇ ਉਨ੍ਹਾਂ ’ਤੇ ਬਣਦੀ ਕਾਰਵਾਈ ਕਰੇਗੀ। ਇਸ ਦੇ ਨਾਲ ਹੀ ਮਹਿਲਾਵਾਂ ਦੇ ਘਰੇਲੂ ਵਿਵਾਦ ਦੀ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਜਲੰਧਰ, ਲੁਧਿਆਣਾ, ਮੋਗਾ ਅਤੇ ਫਿਰੋਜ਼ਪੁਰ ਤੋਂ ਆ ਰਹੀਆਂ ਹਨ।
ਪੜ੍ਹੋ ਇਹ ਵੀ ਖ਼ਬਰ - ਵਰਕ ਪਰਮਿਟ ’ਤੇ ਦੁਬਈ ਗਏ ਨੌਜਵਾਨਾਂ ਨਾਲ ਹੋਈ ਹੱਦੋਂ ਮਾੜੀ, ਭੀਖ ਮੰਗਣ ਲਈ ਹੋਏ ਮਜ਼ਬੂਰ
ਉਨ੍ਹਾਂ ਕਿਹਾ ਹੈ ਕਿ ਇਹ ਸ਼ਿਕਾਇਤਾਂ ਦੀ ਲਾਈਨ ਇਸ ਲਈ ਲੰਬੀ ਹੁੰਦੀ ਜਾ ਰਹੀ ਹੈ, ਕਿਉਂਕਿ ਉਨ੍ਹਾਂ ਦੇ ਵੁਮਨ ਸੈਲ ਦੇ ਅਧਿਕਾਰੀ ਕਰਤੱਵਯ ਢੰਗ ਨਾਲ ਨਹੀਂ ਕਰ ਰਹੇ। ਜੇਕਰ ਉਹ ਨਿਸ਼ਚੇ ਮਾਮਲਾ ਨਿਪਟਾ ਦੇਣ ਤਾਂ ਲੋਕਾਂ ਨੂੰ ਕੌਂਸਲਿੰਗ ਕਰ ਉਨ੍ਹਾਂ ਨੂੰ ਮੋਟੀਵੇਟ ਕਰਨ ਤਾਂ ਜੋ ਕਿ ਅੱਗੇ ਸ਼ਿਕਾਇਤਾਂ ਪੁੱਜ ਹੀ ਨਾ ਸਕਣ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ: ਪਹਿਲਾਂ ਟਰੈਕਟਰ ਹੇਠ ਦਿੱਤਾ, ਫਿਰ ਦਾਤਰ ਮਾਰ-ਮਾਰ ਕੀਤਾ ਵੱਡੇ ਭਰਾ ਦਾ ਕਤਲ