15 ਸਾਲ ਦੀ ਉਮਰ, 6 ਫੁੱਟ ਕੱਦ, ਜਲੰਧਰ ਦੇ ਤਜਿੰਦਰਬੀਰ ਦੀ ਐੱਨ. ਬੀ. ਏ. ਲਈ ਹੋਈ ਚੋਣ

Monday, Jul 18, 2022 - 06:42 PM (IST)

15 ਸਾਲ ਦੀ ਉਮਰ, 6 ਫੁੱਟ ਕੱਦ, ਜਲੰਧਰ ਦੇ ਤਜਿੰਦਰਬੀਰ ਦੀ ਐੱਨ. ਬੀ. ਏ. ਲਈ ਹੋਈ ਚੋਣ

ਜਲੰਧਰ— 15 ਸਾਲ ਦੀ ਉਮਰ ’ਚ ਜਲੰਧਰ ਦਾ ਤੇਜਿੰਦਰਬੀਰ ਵੱਡੀਆਂ ਮੱਲ੍ਹਾਂ ਮਾਰ ਮਾਪਿਆਂ ਸਮੇਤ ਸ਼ਹਿਰ ਦਾ ਨਾਂ ਰੌਸ਼ਨ ਕਰ ਰਿਹਾ ਹੈ। ਖੇਡ ਸਿਟੀ ਜਲੰਧਰ ’ਚ ਬਾਸਕਟਬਾਲ ਦੇ ਖਿਡਾਰੀ ਤੇਜਿੰਦਰਬੀਰ ਨੂੰ ਨੈਸ਼ਨਲ ਬਾਸਕਟਬਾਲ ਅਕਾਦਮੀ ਅਮਰੀਕਾ ਦੇ ਲਈ ਚੁਣਿਆ ਗਿਆ ਹੈ। ਲਾਡੋਵਾਲੀ ਰੋਡ ਗੁਰੂ ਨਾਨਕਪੁਰਾ ਦੇ ਕਾਰੋਬਾਰੀ ਗੁਰਪ੍ਰੀਤ ਸਿੰਘ ਦੇ ਛੋਟੇ ਬੇਟੇ ਤੇਜਿੰਦਰਬੀਰ ਦੀ ਉਮਰ ਸਿਰਫ਼ 15 ਸਾਲ ਅਤੇ ਕੱਦ 6 ਫੁੱਟ ਹੈ। ਇਥੇ ਦੱਸਣਯੋਗ ਹੈ ਕਿ ਪਿਛਲੇ ਮਹੀਨੇ ਐੱਨ. ਬੀ. ਏ. ਵੱਲੋਂ ਲੁਧਿਆਣਾ ’ਚ ਸਕਿਲ ਟ੍ਰਾਇਲ ਲਏ ਗਏ ਸਨ। ਪੂਰੇ ਦੇਸ਼ ’ਚ 30 ਖਿਡਾਰੀਆਂ ਨੂੰ ਜੈਮ ਟ੍ਰੀਆਊਟ ਤਹਿਤ ਚੁਣਿਆ ਸੀ। ਤੇਜਿੰਦਰਬੀਰ ਸਿੰਘ ਪੁਲਸ ਡੀ. ਏ. ਵੀ. ਸਕੂਲ ’ਚ 9ਵੀਂ ਕਲਾਸ ਦਾ ਵਿਦਿਆਰਥੀ ਹੈ ਅਤੇ ਪਿਛਲੇ ਚਾਰ ਸਾਲ ਤੋਂ ਬਾਸਕਟਬਾਲ ਖੇਡ ਰਿਹਾ ਹੈ। 

ਇਹ ਵੀ ਪੜ੍ਹੋ: ਕਾਂਗਰਸੀ ਆਗੂ ਕੁਲਦੀਪ ਮਿੰਟੂ ਦੀ ਪਤਨੀ ਦੀ ਭਿਆਨਕ ਸੜਕ ਹਾਦਸੇ ’ਚ ਮੌਤ, ਵੈਸ਼ਣੋ ਦੇਵੀ ਤੋਂ ਪਰਤ ਰਿਹਾ ਸੀ ਪਰਿਵਾਰ

PunjabKesari

ਪੰਜਾਬ ਪੁਲਸ ਦੇ ਚੀਫ਼ ਕੋਚ ਇੰਸਪੈਕਟਰ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਤੇਜਿੰਦਰਬੀਰ ਸਾਲ 2020 ਬਠਿੰਡਾ ’ਚ ਅੰਡਰ-16 ਸਟੇਟ ਮੁਕਾਬਲੇ ’ਚ ਹਿੱਸਾ ਲੈਣ ਦੇ ਨਾਲ-ਨਾਲ ਨੈਸ਼ਨਲ ਕੈਂਪ ਦਾ ਹਿੱਸਾ ਵੀ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤੇਜਿੰਦਰਬੀਰ ਫਾਰਵਰਡ ਪੋਜ਼ੀਜਨ ’ਤੇ ਖੇਡਦਾ ਹੈ। ਐੱਨ. ਬੀ. ਏ. ਵੱਲੋਂ ਹੀ ਤੇਜਿੰਦਰਬੀਰ 12ਵੀਂ ਤੱਕ ਨੋਇਡਾ ’ਚ ਪੜ੍ਹਾਈ ਹਾਸਲ ਕਰਨ ਦੇ ਨਾਲ-ਨਾਲ ਉਥੇ ਹੀ ਟਰੇਨਿੰਗ ਕਰੇਗਾ ਅਤੇ ਇੰਟਰਨੈਸ਼ਨਲ ਟੂਰ ਲਗਾਉਣ ਦੇ ਨਾਲ ਉਸ ਨੂੰ ਕਈ ਵਧੀਆ ਮੌਕੇ ਮਿਲਣਗੇ।

ਪੀ. ਏ. ਪੀ. ਸਪੋਰਟਸ ਸੈਕਟਰੀ ਓਲੰਪੀਅਨ ਬਹਾਦਰ ਸਿੰਘ ਨੇ ਕਿਹਾ ਕਿ ਪੀ. ਏ. ਪੀ. ’ਚ ਵਧੀਆ ਟਰੇਨਿੰਗ ਦਾ ਨਤੀਜਾ ਹੈ ਕਿ ਤੇਜਿੰਦਰਬੀਰ ਦੀ ਐੱਨ. ਬੀ. ਏ. ’ਚ ਚੋਣ ਹੋਈ ਹੈ। ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਸੈਕਟਰੀ ਤੇਜਾ ਸਿੰਘ ਧਾਲੀਵਾਲ ਨੇ ਹੋਰ ਮਿਹਨਤ ਲਈ ਪ੍ਰੇਰਿਤ ਕੀਤਾ। ਤੇਜਿੰਦਰਬੀਰ ਦੀ ਮਾਂ ਲਖਵਿੰਦਰ ਕੌਰ ਹਾਊਸ ਵਾਈਫ ਅਤੇ ਵੱਡਾ ਭਰਾ ਰਤਿੰਦਰਪਾਲ ਸਿੰਘ ਵੀ ਬਾਸਕਟਬਾਲ ਦਾ ਖਿਡਾਰੀ ਹੈ, ਜੋ ਅਮਰੀਕਾ ’ਚ ਪ੍ਰੈਕਟਿਸ ਕਰ ਰਿਹਾ ਹੈ। 

ਇਹ ਵੀ ਪੜ੍ਹੋ: ਰੋਜ਼ੀ-ਰੋਟੀ ਲਈ ਦੁਬਈ ਗਏ ਨੌਜਵਾਨਾਂ ਨੂੰ ਬਣਾਇਆ ਬੰਧਕ, ਪਰਿਵਾਰ ਨੂੰ ਵੀਡੀਓ ਭੇਜ ਸੁਣਾਈ ਦੁੱਖ਼ ਭਰੀ ਦਾਸਤਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News