ਅੰਮ੍ਰਿਤਸਰ ਤੋਂ ਅੱਗੇ ਚੱਲ ਰਿਹੈ ਜਲੰਧਰ ਸਮਾਰਟ ਸਿਟੀ ਦਾ ਕੰਮ
Monday, Nov 12, 2018 - 06:18 PM (IST)
ਜਲੰਧਰ (ਖੁਰਾਣਾ)— ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਸਿਰ 'ਤੇ ਆਉਂਦੀਆਂ ਜਾ ਰਹੀਆਂ ਹਨ, ਪੰਜਾਬ ਦੇ ਸ਼ਹਿਰਾਂ ਵਿਚ ਸਮਾਰਟ ਸਿਟੀ ਨਾਲ ਸੰਬਧਿਤ ਕੰਮਾਂ ਵਿਚ ਵੀ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ। ਫਿਲਹਾਲ ਜਲੰਧਰ ਸਮਾਰਟ ਸਿਟੀ ਦਾ ਕੰਮ ਅੰਮ੍ਰਿਤਸਰ ਤੋਂ ਅੱਗੇ ਨਿਕਲ ਗਿਆ ਹੈ ਕਿਉਂਕਿ ਜਲੰਧਰ 'ਚ ਕਰੀਬ 450 ਕਰੋੜ ਦੇ ਕੰਮਾਂ ਨਾਲ ਸਬੰਧਤ ਡੀ. ਪੀ. ਆਰ. ਤਿਆਰ ਹੋ ਚੁੱਕੀ ਹੈ। ਸਮਾਰਟ ਸਿਟੀ ਦੇ ਤਹਿਤ ਜੋ ਤਿੰਨ ਵੱਡੇ ਪ੍ਰੋਜੈਕਟ ਪਾਈਪ ਲਾਈਨ ਵਿਚ ਹਨ ਉਨ੍ਹਾਂ 'ਤੇ ਤੇਜ਼ੀ ਨਾਲ ਕੰਮ ਸ਼ੁਰੂ ਹੈ ਅਤੇ ਟੈਂਡਰ ਲਗਾਏ ਜਾ ਚੁੱਕੇ ਹਨ। ਇਸ ਤਹਿਤ ਸ਼ਹਿਰ 'ਚ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਅਤੇ ਕੰਟਰੋਲ ਐਂਡ ਕਮਾਂਡ ਸੈਂਟਰ ਬਣਾਉਣ, ਸਰਕਾਰੀ ਬਿਲਡਿੰਗਾਂ 'ਤੇ ਸੋਲਰ ਪੈਨਲ ਲਗਾਉਣ ਅਤੇ ਸ਼ਹਿਰ ਦੇ 11 ਚੌਰਾਹਿਆਂ ਦਾ ਸੁੰਦਰੀਕਰਨ ਦਾ ਕੰਮ ਇਕ ਮਹੀਨੇ ਦੇ ਅੰਦਰ ਸ਼ੁਰੂ ਹੋਣ ਦੀ ਸੰਭਾਵਨਾ ਬਣ ਰਹੀ ਹੈ। ਸਪੋਰਟਸ ਹੱਬ ਦੀ ਗੱਲ ਕਰੀਏ ਤਾਂ ਪਹਿਲਾਂ ਤਿੰਨ ਕੰਪਨੀਆਂ ਨੇ ਇੰਟਰਨੈਸ਼ਨਲ ਸਟੇਡੀਅਮ ਤੇ ਮਲਟੀਪਰਪਜ਼ ਹਾਲ ਬਣਾਉਣ 'ਚ ਦਿਲਚਸਪੀ ਦਿਖਾਈ ਸੀ ਪਰ ਹੁਣ 5 ਕੰਪਨੀਆਂ ਨੇ ਦਿਲਚਸਪੀ ਦਿਖਾਉਣ ਸਬੰਧੀ ਟੈਂਡਰ ਭਰੇ ਹਨ। ਕੁੱਲ ਮਿਲਾ ਕੇ ਇਸ ਸਾਲ ਦੇ ਅਖੀਰ ਤੱਕ ਸਮਾਰਟ ਸਿਟੀ ਪ੍ਰੋਜੈਕਟ ਨੂੰ ਲੈ ਕੇ ਗੱਲ ਬਣਦੀ ਦਿਸ ਰਹੀ ਹੈ। ਬਾਕਸਕੂਲ ਰੋਡ ਦਾ ਕੰਮ ਪੂਰਾ ਹੋਣਾ ਸ਼ੁਰੂ ਓ. ਐਂਡ ਐੱਮ. ਸੈੱਲ ਦੀ ਨਾਲਾਇਕੀ ਕਾਰਨ ਇਕ ਹਿੱਸਾ ਅਧੂਰਾ ਰਹੇਗਾਨਗਰ ਨਿਗਮ ਦੇ ਬੀ. ਐਂਡ. ਆਰ. ਵਿਭਾਗ ਨੇ ਸਰਦੀਆਂ ਦੀ ਆਮਦ ਨੂੰ ਦੇਖਦੇ ਹੋਏ ਸ਼ਹਿਰ ਦੀ ਸਭ ਤੋਂ ਖਰਾਬ ਵਿਵਸਥਾ 'ਚ ਚੱਲ ਰਹੀ ਕੂਲ ਰੋਡ ਦਾ ਕੰਮ ਨਿਪਟਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹਨ।
ਐੱਸ. ਈ. ਅਸ਼ਵਨੀ ਚੌਧਰੀ ਦੀ ਅਗਵਾਈ 'ਚ ਬੀਤੇ ਦਿਨ ਕਿਡਨੀ ਹਸਪਤਾਲ ਤੋਂ ਅਰਬਨ ਅਸਟੇਟ ਟੀ ਪੁਆਇੰਟ ਤੱਕ ਸੜਕ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ। ਚੌਧਰੀ ਨੇ ਦੱਸਿਆ ਕਿ ਸਮਰਾ ਚੌਕ ਤੋਂ ਲੈ ਕੇ ਬਾਕੀ ਹਿੱਸੇ ਦੀ ਸੜਕ ਨੂੰ ਵੀ ਪੂਰਾ ਕਰ ਦਿੱਤਾ ਜਾਏਗਾ ਜਿਸ ਹਿੱਸੇ 'ਤੇ ਪਾਣੀ ਦੀ ਸਪਲਾਈ ਲਾਈਨ ਬਦਲੀ ਜਾਣੀ ਹੈ, ਉਸ ਹਿੱਸੇ ਨੂੰ ਛੱਡ ਕੇ ਬਾਕੀ ਸੜਕ ਬਣਾ ਦਿੱਤੀ ਜਾਏਗੀ। ਜ਼ਿਕਰਯੋਗ ਹੈ ਕਿ ਕਰੀਬ ਇਕ ਕਰੋੜ ਰੁਪਏ ਦੀ ਲਾਗਤ ਨਾਲ ਕੂਲ ਰੋਡ ਦਾ ਨਿਰਮਾਣ ਕੰਮ ਚੱਲ ਰਿਹਾ ਹੈ ਜਿਸ ਤਹਿਤ ਕਈ ਘਰਾਂ ਦੇ ਅੱਗੇ ਬਣੇ ਥੜ੍ਹੇ ਵੀ ਤੋੜ ਦਿੱਤੇ ਗਏ ਜੇਕਰ ਸਮਾਂ ਰਹਿੰਦੇ ਵਾਟਰ ਸਪਲਾਈ ਲਾਈਨ ਬਦਲ ਦਿੱਤੀ ਜਾਂਦੀ ਹੈ ਤਾਂ ਸੜਕ ਦਾ ਕੰਮ ਪੂਰਾ ਹੋ ਸਕਦਾ ਹੈ।