ਕੋਰੋਨਾ ਆਫ਼ਤ ਦੌਰਾਨ ਜਲੰਧਰ ਵਾਸੀਆਂ ਲਈ ਵੱਡੀ ਰਾਹਤ, ਇਸ ਸਮੇਂ ਮੁਤਾਬਕ ਖੁੱਲ੍ਹਣਗੀਆਂ ਹੁਣ ਸਾਰੀਆਂ ਦੁਕਾਨਾਂ

Monday, May 10, 2021 - 04:42 PM (IST)

ਕੋਰੋਨਾ ਆਫ਼ਤ ਦੌਰਾਨ ਜਲੰਧਰ ਵਾਸੀਆਂ ਲਈ ਵੱਡੀ ਰਾਹਤ, ਇਸ ਸਮੇਂ ਮੁਤਾਬਕ ਖੁੱਲ੍ਹਣਗੀਆਂ ਹੁਣ ਸਾਰੀਆਂ ਦੁਕਾਨਾਂ

ਜਲੰਧਰ— ਕੋਰੋਨਾ ਦੇ ਚਲਦਿਆਂ ਜਲੰਧਰ ਪ੍ਰਸ਼ਾਸਨ ਨੇ ਵੱਡੀ ਰਾਹਤ ਦਿੱਤੀ ਹੈ। ਜਲੰਧਰ ਪ੍ਰਸ਼ਾਸਨ ਵੱਲੋਂ ਹੁਣ ਜ਼ਿਲ੍ਹੇ ’ਚ ਅੱਜ ਤੋਂ ਸਾਰੀਆਂ ਦੁਕਾਨਾਂ ਖੋਲ੍ਹਣ ਦੇ ਹੁਕਮ ਦਿੱਤੇ ਗਏ ਹਨ। ਜ਼ਰੂਰੀ ਸੇਵਾਵਾਂ ਵਾਲੀਆਂ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 7 ਤੋਂ ਲੈ ਕੇ 3 ਵਜੇ ਤੱਕ ਜਦਕਿ ਬਾਕੀ ਦੁਕਾਨਾਂ 9 ਵਜੇ ਤੋਂ ਲੈ ਕੇ 3 ਵਜੇ ਤੱਕ ਖੁੱਲ੍ਹ ਸਕਣਗੀਆਂ। ਇਹ ਸਾਰੀਆਂ ਦੁਕਾਨਾਂ ਖੋਲ੍ਹਣ ਦੇ ਹੁਕਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਜਾਰੀ ਰਹਿਣਗੇ। ਨਾਈਟ ਕਰਫ਼ਿਊ ਰੋਜ਼ਾਨਾ ਵਾਂਗ 6 ਵਜੇ ਤੋਂ ਹੀ ਲੱਗੇਗਾ ਅਤੇ ਤਿੰਨ ਵਜੇ ਤੱਕ ਸਾਰੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ: 'ਲਵ ਮੈਰਿਜ' ਕਰਵਾਉਣ ਦੀ ਭਰਾ ਨੇ ਦਿੱਤੀ ਖ਼ੌਫ਼ਨਾਕ ਸਜ਼ਾ, ਦੋਸਤ ਨਾਲ ਮਿਲ ਕੇ ਗੋਲ਼ੀਆਂ ਮਾਰ ਕੀਤਾ ਭੈਣ ਦਾ ਕਤਲ

ਹੋਮ ਡਿਲਿਵਰੀ ਸਰਵਿਸ ਨੂੰ ਵਾਧੂ ਸਮਾਂ ਦਿੱਤਾ ਗਿਆ ਹੈ। ਪੈਟਰੋਲ ਪੰਪ, ਮੈਡੀਕਲ ਸੇਵਾਵਾਂ ਅਤੇ ਫੈਕਟਰੀ ’ਚ ਕੰਮ ਕਰਨ ਵਾਲਿਆਂ ਨੂੰ 24 ਘੰਟੇ ਦੀ ਛੋਟ ਹੈ। ਸ਼ਹਿਰ ’ਚ ਬਾਜ਼ਾਰ ਤਿੰਨ ਹਿੱਸਿਆਂ ’ਚ ਵੰਡੇ ਗਏ ਹਨ। ਪਹਿਲਾ ਹਿੱਸਾ ਗ੍ਰਾਸਰੀ, ਬਿਜਲੀ ਉਪਕਰਣ ਅਤੇ ਰੀਪੇਅਰ ਆਦਿ ਹੈ, ਜੋਕਿ ਜ਼ਰੂਰੀ ਸੇਵਾਵਾਂ ’ਚ ਸ਼ਾਮਲ ਹੈ। ਇਹ ਸਾਰੀਆਂ ਦੁਕਾਨਾਂ 7 ਵਜੇ ਤੋਂ ਲੈ ਕੇ 3 ਵਜੇ ਤੱਕ ਖੁੱਲ੍ਹਣਗੀਆਂ। ਦੂਜੇ ਹਿੱਸੇ ’ਚ ਹੇਅਰ, ਸੈਲੂਨ, ਕਾਸਮੈਟਿਕ, ਕੱਪੜਾ, ਸਜਾਵਟ ਸਮੇਤ ਸਾਰੀਆਂ ਪ੍ਰੋਡਕਟਸ ਸ਼ਾਮਲ ਹਨ। ਇਹ ਸਾਰੀਆਂ ਦੁਕਾਨਾਂ 9 ਤੋਂ ਲੈ ਕੇ 3 ਵਜੇ ਤੱਕ ਖੁੱਲ੍ਹਣਗੀਆਂ। ਇਸ ਦੇ ਨਾਲ ਹੀ ਹੋਟਲ, ਰੈਸਟੋਰੈਂਟਾਂ ਵਾਲੇ ਸਵੇਰੇ 9 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਸਿਰਫ਼ ਹੋਮ ਡਿਲਿਵਰੀ ਹੀ ਕਰ ਸਕਣਗੇ। 

ਇਹ ਵੀ ਪੜ੍ਹੋ: ਅਹਿਮ ਖ਼ਬਰ: ਏਜੰਟਾਂ ਨੇ ਸੁਫ਼ਨੇ ਵਿਖਾ ਕੇ ਦਿਵਾਏ ਸਨ ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਦਾਖ਼ਲੇ, ਹੁਣ ਰੁਕੇ ਵੀਜ਼ੇ

ਸਵੇਰੇ 7 ਤੋਂ ਲੈ ਕੇ 3 ਵਜੇ ਤੱਕ ਮਿਲਣਗੀਆਂ ਇਹ ਸੇਵਾਵਾਂ 
ਸਵੇਰੇ 7 ਤੋਂ ਲੈ ਕੇ 3 ਵਜੇ ਤੱਕ ਖੁੱਲ੍ਹਣ ਵਾਲੀਆਂ ਦੁਕਾਨਾਂ ’ਚ ਕਰਿਆਣਾ ਸਟੋਰ, ਰਾਸ਼ਨ ਡਿਪੂ, ਦੁੱਧ, ਸਬਜ਼ੀ-ਫਲ, ਡੇਅਰੀ-ਪੋਲਟਰੀ, ਫਰੋਜ਼ਨ ਫੂਡ, ਬੀਜ, ਮੋਬਾਇਲ-ਲੈਪਟਾਪ, ਰੀਪੇਅਰ, ਆਟੋ ਮੋਬਾਇਲ, ਪਾਰਟਸ ਅਤੇ ਰੀਪੇਅਰ, ਵਾਹਨਾਂ ਦੀ ਰੀਪੇਅਰਿੰਗ, ਪਲੰਬਰ, ਬਿਜਲੀ ਦੇ ਉਪਕਰਣ ਦੀਆਂ ਦੁਕਾਨਾਂ, ਵੈਲਡਿੰਗ ਵਰਕਰਸ, ਟਾਇਰ ਪੰਕਚਰ, ਬੈਟਰੀ ਇਨਵਰਟਰ ਦੀਆਂ ਦੁਕਾਨਾਂ, ਕਾਰਾਂ, ਖਾਦ ਬੀਜ, ਖੇਤੀ ਉਪਕਰਣ, ਬਾਗਬਾਨੀ ਉਪਕਰਣ, ਸ਼ਰਾਬ ਦੇ ਠੇਕੇ ਹੋਲਸੇਲ ਸਰਵਿਸ ਆਦਿ ਸੇਵਾਵਾਂ ਸ਼ਾਮਲ ਹਨ। 
ਜੋ ਦੁਕਾਨਾਂ ਸਵੇਰੇ 7 ਵਜੇ ਤੋਂ ਲੈ ਕੇ 3 ਵਜੇ ਖੁੱਲ੍ਹਣਗੀਆਂ, ਉਨ੍ਹਾਂ ਦੇ ਦੁਕਾਨਦਾਰ ਹੋਮ ਡਿਲਿਵਰੀ ਸ਼ਾਮ 5 ਵਜੇ ਤੱਕ ਕਰ ਸਕਣਗੇ। ਸਾਰਿਆਂ ਲਈ ਜ਼ਰੂਰੀ ਹੈ ਕਿ ਸਾਧਾਰਨ ਕਾਉਂਟਰ 3 ਵਜੇ ਤੱਕ ਬੰਦ ਹੋਣ ਜਾਣ। 

ਸਵੇਰੇ 9 ਤੋਂ 3 ਵਜੇ ਤੱਕ ਮਿਲਣਗੀਆਂ ਇਹ ਸੇਵਾਵਾਂ 
ਇਸ ਦੇ ਨਾਲ ਹੀ ਕੱਪੜਾ, ਕਾਸਮੈਟਿਕ, ਹੋਮ ਡੈਕੋਰ, ਦਰਜੀ, ਹੇਅਰ ਸੈਲੂਨ, ਬਿਊਟੀ ਪਾਰਲਰ, ਇਲੈਕ੍ਰਾਨਿਕਸ, ਖੇਡ ਸਾਮਾਨ, ਪੈਕਿੰਗ ਇੰਡਸਟਰੀ, ਫੁੱਟਵੀਅਰ ਆਦਿ ਦੁਕਾਨਾਂ 9 ਵਜੇ ਤੋਂ ਲੈ ਕੇ 3 ਵਜੇ ਤੱਕ ਖੁੱਲ੍ਹ ਸਕਣਗੀਆਂ। ਇਸ ਦੇ ਨਾਲ ਹੀ ਸਾਰੇ ਬੈਂਕ, ਏ. ਟੀ. ਐੱਮ. ਰੋਜ਼ਾਨਾ ਵਾਂਗ ਹੀ ਖੁੱਲ੍ਹੇ ਰਹਿਣਗੇ। ਇਨ੍ਹਾਂ ਦੇ ਨਾਲ ਵਿੱਤੀ ਸੰਸਥਾਵਾਂ ਵੀ ਸ਼ਾਮਲ ਹਨ। ਇੱਟਾਂ ਦੇ ਭੱਠੇ, ਭਵਨ ਨਿਰਮਾਣ ਦਾ ਕੰਮ ਰੋਜ਼ਾਨਾ ਦੇ ਸ਼ੈਡਿਊਲ ਅਨੁਸਾਰ ਹੀ ਹੋਵੇਗਾ। ਕਰਫ਼ਿਊ ਦੌਰਾਨ ਮੁਲਾਜ਼ਮਾਂ ਕੋਲ ਆਪਣੀ ਕੰਪਨੀ ਦਾ ਆਈ-ਡੀ. ਕਾਰਡ ਹੋਣਾ ਚਾਹੀਦਾ ਹੈ। ਫੈਕਟਰੀਆਂ 24 ਘੰਟੇ ਖੁੱਲ੍ਹੀਆਂ ਰਹਿਣਗੀਆਂ। 

ਇਹ ਵੀ ਪੜ੍ਹੋ: ਜਲੰਧਰ 'ਚ ਕੋਰੋਨਾ ਦਾ ਸ਼ਿਕਾਰ ਹੋਏ 20 ਦਿਨਾਂ ਦੇ ਬੱਚੇ ਨੂੰ ਇੰਝ ਮਿਲੀ ਨਵੀਂ ਜ਼ਿੰਦਗੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News