ਜਲੰਧਰ 'ਚ ਚੱਲ ਰਹੀ ਹੈ ਸਰਚ ਮੁਹਿੰਮ, ਆਖਿਰ ਕਿਸ ਗੱਲ ਵੱਲ ਇਸ਼ਾਰਾ ਕਰ ਰਹੀ ਹੈ ਪੁਲਸ

Saturday, Sep 23, 2017 - 01:55 PM (IST)

ਜਲੰਧਰ(ਸੋਨੂੰ)— ਨਾਰਥ ਏਰੀਆ 'ਚ ਪੈਂਦੇ ਕਾਜ਼ੀ ਮੰਡੀ, ਅਜੀਤ ਨਗਰ ਅਤੇ ਨਾਲ ਲੱਗਦੇ ਕਈ ਇਲਾਕਿਆਂ 'ਚ ਜਲੰਧਰ ਕਮਿਸ਼ਨਰੇਟ ਪੁਲਸ ਨੇ ਸਰਚ ਮੁਹਿੰਮ ਚਲਾਈ। ਇਸ ਦੌਰਾਨ ਏ. ਡੀ. ਸੀ. ਪੀ. ਕੁਲਵੰਤ ਸਿੰਘ ਹੀਰ, ਏ. ਸੀ. ਪੀ. ਸਤਿੰਦਰ ਚੱਡਾ ਦੀ ਦੇਖਭਾਲ 'ਚ ਤਿੰਨ ਥਾਣਿਆਂ ਦੀ ਪੁਲਸ ਦੀ ਪਾਰਟੀ ਨੇ ਘਰ-ਘਰ ਜਾ ਕੇ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਪੁਲਸ ਨੇ ਇਸ ਨੂੰ ਰੂਟੀਨ ਚੈਕਿੰਗ ਦੱਸਦੇ ਹੋਏ ਇਹ ਸੰਦੇਸ਼ ਦਿੱਤਾ ਕਿ ਉਹ ਉਨ੍ਹਾਂ ਦੇ ਨਾਲ ਹੈ, ਜੋ ਵੀ ਬੁਰਾ ਵਿਅਕਤੀ ਨਜ਼ਰ ਆਉਂਦਾ ਹੈ ਜਾਂ ਕੋਈ ਗਲਤ ਕੰਮ ਕਰਦਾ ਹੈ ਤਾਂ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇ। ਪੁਲਸ ਨੇ ਕਾਜ਼ੀ ਮੰਡੀ ਦੇ ਨਾਲ-ਨਾਲ ਮਦਰਾਸੀ ਮੁਹੱਲਾ, ਸੰਤੋਸ਼ੀ ਨਗਰ, ਅਮਰੀਕ ਨਗਰ, ਅਜੀਤ ਨਗਰ 'ਚ ਵੀ ਸਰਚ ਮੁਹਿੰਮ ਚਲਾਈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਸੂਰਿਆ ਐਨਕਲੇਵ 'ਚ ਵੀ ਪੁਲਸ ਨੇ ਸਰਚ ਮੁਹਿੰਮ ਚਲਾਈ ਸੀ। ਉਸ ਸਮੇਂ ਗੈਂਗਸਟਰ ਗੌਂਡਰ ਦੇ ਲੁਕੇ ਹੋਣ ਦੀ ਸੂਚਨਾ ਪੁਲਸ ਨੂੰ ਮਿਲੀ ਸੀ ਪਰ ਪੁਲਸ ਦੇ ਹੱਥ ਕੁਝ ਨਹੀਂ ਲੱਗਾ ਸੀ।  


Related News